Home / Punjabi News / ਮੁੱਖ ਮੰਤਰੀ ਨਿਤੀਸ਼ ਦੇ ਖਿਲਾਫ CBI ਜਾਂਚ ਦੇ ਆਦੇਸ਼

ਮੁੱਖ ਮੰਤਰੀ ਨਿਤੀਸ਼ ਦੇ ਖਿਲਾਫ CBI ਜਾਂਚ ਦੇ ਆਦੇਸ਼

ਮੁੱਖ ਮੰਤਰੀ ਨਿਤੀਸ਼ ਦੇ ਖਿਲਾਫ CBI ਜਾਂਚ ਦੇ ਆਦੇਸ਼

ਮੁਜ਼ੱਫਰਪੁਰ— ਅਦਾਲਤ ਨੇ ਸੀ.ਬੀ.ਆਈ. ਨੂੰ ਮੁਜ਼ੱਫਰਪੁਰ ਸ਼ੈਲਟਰ ਹੋਮ ਯੌਨ ਸ਼ੋਸ਼ਣ ਮਾਮਲੇ ‘ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ 2 ਸੀਨੀਅਰ ਅਹੁਦਾ ਅਧਿਕਾਰੀਆਂ ਦੇ ਖਿਲਾਫ ਜਾਂਚ ਦਾ ਆਦੇਸ਼ ਦਿੱਤਾ ਹੈ। ਪੋਕਸੋ ਦੀ ਇਕ ਵਿਸ਼ੇਸ਼ ਅਦਾਲਤ ਨੇ ਇੱਥੇ ਇਕ ਦੋਸ਼ੀ ਅਸ਼ਵਨੀ ਵਲੋਂ ਦਾਇਰ ਪਟੀਸ਼ਨ ‘ਤੇ ਸ਼ੁੱਕਰਵਾਰ ਨੂੰ ਇਹ ਆਦੇਸ਼ ਦਿੱਤਾ। ਅਸ਼ਵਨੀ ਪੇਸ਼ੇ ਤੋਂ ਇਕ ਡਾਕਟਰ ਹੈ, ਜੋ ਕਥਿਤ ਤੌਰ ‘ਤੇ ਯੌਨ ਉਤਪੀੜਨ ਕੀਤੇ ਜਾਣ ਤੋਂ ਪਹਿਲਾਂ ਬੱਚੀਆਂ ਨੂੰ ਨਸ਼ੀਲੀ ਦਵਾਈਆਂ ਦਿੰਦਾ ਸੀ। ਅਸ਼ਵਨੀ ਨੇ ਆਪਣੀ ਪਟੀਸ਼ਨ ‘ਚ ਦੋਸ਼ ਲਗਾਇਆ ਹੈ ਕਿ ਸੀ.ਬੀ.ਆਈ. ਜਾਂਚ ‘ਚ ਉਨ੍ਹਾਂ ਤੱਥਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਮੁੱਜ਼ਫਰਪੁਰ ਦੇ ਸਾਬਕਾ ਡੀ.ਐੱਮ. ਧਰਮੇਂਦਰ ਸਿੰਘ, ਸੀਨੀਅਰ ਆਈ.ਏ.ਐੱਸ. ਅਧਿਕਾਰੀ ਅਤੁੱਲ ਕੁਮਾਰ ਸਿੰਘ, ਸਾਬਕਾ ਡਿਵੀਜ਼ਨਲ ਕਮਿਸ਼ਨਰ ਅਤੇ ਮੌਜੂਦਾ ਚੀਫ ਸਕੱਤਰ, ਸਮਾਜ ਕਲਿਆਣ ਵਿਭਾਗ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀਆਂ ਭੂਮਿਕਾਵਾਂ ਦੀ ਜਾਂਚ ਕਰਨ ਤੋਂ ਬਾਅਦ ਸਾਹਮਣੇ ਆ ਸਕਦੇ ਹਨ।
ਪੋਕਸੋ ਅਦਾਲਤ ਦੇ ਜੱਜ ਮਨੋਜ ਕੁਮਾਰ ਨੇ ਸੀ.ਬੀ.ਆਈ. ਨੂੰ ਉਕਤ ਲੋਕਾਂ ਦੇ ਖਿਲਾਫ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਹੈ। ਸੀ.ਬੀ.ਆਈ. ਸੂਤਰਾਂ ਨੇ ਦੱਸਿਆ ਕਿ ਇਸ ਬਹੁਚਰਚਿਤ ਮਾਮਲੇ ‘ਚ ਮੁਕੱਦਮਾ 7 ਫਰਵਰੀ ਨੂੰ ਦਿੱਲੀ ਦੇ ਸਾਕੇਤ ਸਥਿਤ ਵਿਸ਼ੇਸ਼ ਪੋਕਸੋ ਅਦਾਲਤ ‘ਚ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਸੁਣਵਾਈ ਅਗਲੇ ਹਫਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …