Home / Punjabi News / ਮੁੰਬਈ ਰੁੱਖ ਕਟਾਈ ਦੇ ਵਿਰੋਧ ‘ਚ ਉਤਰੀ ਸ਼ਿਵਸੈਨਾ ਨੇਤਾ ਪ੍ਰਿਯੰਕਾ, ਪੁਲਸ ਨੇ ਲਿਆ ਹਿਰਾਸਤ ‘ਚ

ਮੁੰਬਈ ਰੁੱਖ ਕਟਾਈ ਦੇ ਵਿਰੋਧ ‘ਚ ਉਤਰੀ ਸ਼ਿਵਸੈਨਾ ਨੇਤਾ ਪ੍ਰਿਯੰਕਾ, ਪੁਲਸ ਨੇ ਲਿਆ ਹਿਰਾਸਤ ‘ਚ

ਮੁੰਬਈ ਰੁੱਖ ਕਟਾਈ ਦੇ ਵਿਰੋਧ ‘ਚ ਉਤਰੀ ਸ਼ਿਵਸੈਨਾ ਨੇਤਾ ਪ੍ਰਿਯੰਕਾ, ਪੁਲਸ ਨੇ ਲਿਆ ਹਿਰਾਸਤ ‘ਚ

ਮੁੰਬਈ—ਬੰਬੇ ਹਾਈਕੋਰਟ ਵੱਲੋਂ ਬੀ. ਐੱਮ. ਸੀ. ਨੂੰ ਰੁੱਖ ਕੱਟਣ ਦੀ ਆਗਿਆ ਦਿੱਤੇ ਜਾਣ ਨੂੰ ਲੈ ਕੇ ਮੁੰਬਈ ‘ਚ ਬਵਾਲ ਮੱਚ ਗਿਆ ਹੈ। ਇਸ ਦੌਰਾਨ ਮੁੰਬਈ ਪੁਲਸ ਨੇ ਪ੍ਰਦਰਸ਼ਨਕਾਰੀਆਂ ਦਾ ਸਮਰੱਥਨ ਕਰਨ ਪਹੁੰਚੀ ਸੀਨੀਅਰ ਸ਼ਿਵਸੈਨਾ ਨੇਤਾ ਪ੍ਰਿਯੰਕਾ ਚਤੁਰਵੇਦੀ ਨੂੰ ਹਿਰਾਸਤ ‘ਚ ਲੈ ਲਿਆ ਹੈ। ਇਸ ਮਾਮਲੇ ‘ਤੇ ਪ੍ਰਿਯੰਕਾ ਚਤੁਰਵੇਦੀ ਦਾ ਕਹਿਣਾ ਹੈ, ‘ ਜੋ ਫੈਸਲਾ ਆਇਆ ਹੈ, ਅਸੀਂ ਉਸ ਦੇ ਖਿਲਾਫ ਹਾਂ। ਦੂਜੇ ਤਰੀਕੇ ਵੀ ਸਨ ਪਰ ਉਨ੍ਹਾਂ ਨੇ ਨਜ਼ਰਅੰਦਾਜ਼ ਕਰ ਦਿੱਤੇ ਹਨ।’
ਦੱਸ ਦੇਈਏ ਕਿ ਮੁੰਬਈ ਦੇ ਆਰੇ ਇਲਾਕੇ ‘ਚ ਮੈਟਰੋ ਕਾਰ ਸ਼ੈੱਡ ਬਣਾਈ ਜਾਵੇਗੀ। ਇਸ ਦੇ ਲਈ ਆਰੇ ਦੇ ਜੰਗਲਾਂ ਦੇ 2600 ਰੁੱਖ ਕੱਟੇ ਜਾਣੇ ਹਨ, ਜਿਸ ਦਾ ਸਥਾਨਿਕ ਲੋਕ ਵਿਰੋਧ ਕਰ ਰਹੇ ਹਨ। ਦੂਜੇ ਪਾਸੇ ਇਲਾਕੇ ‘ਚ ਭਾਰੀ ਪੁਲਸ ਬਲ ਤਾਇਨਾਤ ਕਰ ਦਿੱਤੀ ਗਈ ਅਤੇ 3 ਕਿਲੋਮੀਟਰ ਦੇ ਘੇਰੇ ਤੱਕ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਸਥਾਨਿਕ ਪੁਲਸ ਨੇ 100 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਬੰਬੇ ਹਾਈ ਕੋਰਟ ਨੇ ਮੁੰਬਈ ਦੀ ਆਰੇ ਇਲਾਕੇ ਨੂੰ ਜੰਗਲ ਐਲਾਨ ਕਰਨ ਵਾਲੀਆਂ ਸਾਰੀਆਂ ਪਟੀਸ਼ਨਾਂ ਪਹਿਲਾਂ ਤੋਂ ਹੀ ਖਾਰਿਜ ਕਰ ਚੁੱਕੀ ਹੈ। ਇਸ ਤੋਂ ਬਾਅਦ ਮੁੰਬਈ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ ਨੇ ਸ਼ੁੱਕਰਵਾਰ ਦੇਰ ਰਾਤ ਰੁੱਖਾਂ ਦੀ ਕਟਾਈ ਸ਼ੁਰੂ ਕਰ ਦਿੱਤੀ ਸੀ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …