ਲੰਡਨ, 27 ਜੂਨ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਕਿ ਹਾਲ ਹੀ ਵਿੱਚ ਜਾਰੀ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਪ੍ਰੋਗਰਾਮ ਵਿੱਚ ਬਹੁਤ ਸਾਰੇ ਕੇਂਦਰਾਂ ਅਤੇ ਜ਼ੋਨਾਂ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਪੰਜਾਬ ਦੇ ਮੁਹਾਲੀ ਸਥਿਤ ਸਟੇਡੀਅਮ ਨੂੰ ਇੱਕ ਵੀ ਮੈਚ ਨਾ ਮਿਲਣ ਦਾ ਕਾਰਨ ਹੈ ਕਿ ਇਹ ਸਟੇਡੀਅਮ ਆਈਸੀਸੀ ਦੇ ਮਾਪਦੰਡਾਂ ‘ਤੇ ਖ਼ਰਾ ਨਹੀਂ ਉਤਰਦਾ। ਸ੍ਰੀ ਸ਼ੁਕਲਾ ਦਾ ਇਹ ਬਿਆਨ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਹੇਅਰ ਵੱਲੋਂ ਮੁਹਾਲੀ ਨੂੰ ਵਿਸ਼ਵ ਕੱਪ ਪ੍ਰੋਗਰਾਮ ‘ਚੋਂ ਬਾਹਰ ਕਰਨ ‘ਤੇ ਇਤਰਾਜ਼ ਉਠਾਉਣ ਤੋਂ ਇਕ ਦਿਨ ਬਾਅਦ ਆਇਆ ਹੈ। ਮੰਤਰੀ ਨੇ ਦੋਸ਼ ਲਗਾਇਆ ਸੀ ਕਿ ‘ਸਿਆਸੀ ਦਖਲਅੰਦਾਜ਼ੀ’ ਕਾਰਨ ਪੰਜਾਬ ਨੂੰ ਮੈਚ ਨਹੀਂ ਮਿਲਿਆ।
Source link
Asian Tribune Your Multilingual Newspaper covering World and local news News