Home / Punjabi News / ਮੁਕੇਰੀਆਂ: ਵਿਜੀਲੈਂਸ ਨੇ ਮਾਈਨਿੰਗ ਵਿਭਾਗ ਦਾ ਐਕਸੀਅਨ ਤੇ ਐੱਸਡੀਓ 5 ਲੱਖ ਦੀ ਰਿਸ਼ਵਤ ਲੈਂਦੇ ਕਾਬੂ ਕੀਤੇ

ਮੁਕੇਰੀਆਂ: ਵਿਜੀਲੈਂਸ ਨੇ ਮਾਈਨਿੰਗ ਵਿਭਾਗ ਦਾ ਐਕਸੀਅਨ ਤੇ ਐੱਸਡੀਓ 5 ਲੱਖ ਦੀ ਰਿਸ਼ਵਤ ਲੈਂਦੇ ਕਾਬੂ ਕੀਤੇ

ਜਗਜੀਤ ਸਿੰਘ
ਮੁਕੇਰੀਆਂ, 31 ਅਗਸਤ
ਵਿਜੀਲੈਂਸ ਬਿਊਰੋ ਨੇ ਦਾਤਾਰਪੁਰ ਨੇੜਲੇ ਪਿੰਡ ਘਗਵਾਲ ਵਿੱਚੋਂ ਮਿੱਟੀ ਚੁੱਕਣ ਲਈ ਜਮ੍ਹਾਂ ਕਰਵਾਈ ਸਰਕਾਰੀ ਫੀਸ ਦੀ ਰਾਇਲਟੀ ਤਬਦੀਲ ਕਰਨ ਦੇ ਮਾਮਲੇ ਵਿੱਚ 5 ਲੱਖ ਦੀ ਰਿਸ਼ਵਤ ਲੈਂਦਿਆਂ ਮਾਈਨਿੰਗ ਵਿਭਾਗ ਦੇ ਐਕਸੀਅਨ ਸਰਤਾਜ ਸਿੰਘ ਰੰਧਾਵਾ ਅਤੇ ਐੱਸਡੀਓ ਦਸੂਹਾ ਹਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਨੇ ਇਹ ਕਾਰਵਾਈ ਜਸਪ੍ਰੀਤ ਸਿੰਘ ਵਾਸੀ ਡੋਲਨ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਦੀ ਸ਼ਿਕਾਇਤ ’ਤੇ ਕੀਤੀ ਹੈ। ਵਿਜੀਲੈਂਸ ਅਨੁਸਾਰ ਕਰੀਬ 41 ਲੱਖ ਦੀ ਰਾਇਲਟੀ ਰਾਸ਼ੀ ਤਬਦੀਲ ਕਰਨ ਲਈ ਮਾਈਨਿੰਗ ਅਧਿਕਾਰੀਆਂ ਨੇ ਕਥਿਤ ਤੌਰ ’ਤੇ 12 ਲੱਖ ਮੰਗੇ ਸਨ ਪਰ ਸੌਦਾ 8 ਲੱਖ ਵਿੱਚ ਤੈਅ ਹੋਇਆ। ਇਸ ਵਿੱਚੋਂ ਅੱਜ 5 ਲੱਖ ਲੈਂਦਿਆਂ ਵਿਜੀਲੈਂਸ ਨੇ ਉਨ੍ਹਾਂ ਗ੍ਰਿਫਤਾਰ ਕਰ ਲਿਆ।

The post ਮੁਕੇਰੀਆਂ: ਵਿਜੀਲੈਂਸ ਨੇ ਮਾਈਨਿੰਗ ਵਿਭਾਗ ਦਾ ਐਕਸੀਅਨ ਤੇ ਐੱਸਡੀਓ 5 ਲੱਖ ਦੀ ਰਿਸ਼ਵਤ ਲੈਂਦੇ ਕਾਬੂ ਕੀਤੇ appeared first on punjabitribuneonline.com.


Source link

Check Also

ਲਾਰੈਂਸ ਵੋਂਗ ਬਣੇ ਸਿੰਗਾਪੁਰ ਦੇ ਨਵੇਂ ਪ੍ਰਧਾਨ ਮੰਤਰੀ

ਸਿੰਗਾਪੁਰ, 15 ਮਈ ਅਰਥਸ਼ਾਸਤਰੀ ਲਾਰੈਂਸ ਵੋਂਗ ਨੇ ਅੱਜ ਇਸ ਮੁਲਕ ਦੇ ਚੌਥੇ ਪ੍ਰਧਾਨ ਮੰਤਰੀ ਵਜੋਂ …