ਅੱਜ ਮਿਤੀ 11 ੳਮਈ 2019 ਨੂੰ ਮਿਲਵੁੱਡਜ਼ ਕਲਚਰਲ ਸੋਸਾਇਟੀ ਦੇ ਮੈਂਬਰਾਂ ਵੱਲੋਂ ਮਿਲ ਕਰੀਕ ਅਤੇ ਨਾਲ ਲਗਦੇ ਇਲਾਕਿਆਂ ਦੀ ਸਫਾਈ ਦੀ ਕਾਰ ਸੇਵਾ ਕੀਤੀ ਗਈ। ਸੋਸਾਇਟੀ ਦੇ ਕਈ ਮੈਂਬਰ (ਸੁਦਾਗਰ ਸਿੰਘ, ਭਿੰਦਰ ਸਿੰਘ ਸੋਹੀ, ਜਗਤਾਰ ਸਿੰਘ ਕੁਲਾਰ, ਸਰਜੀਤ ਸਿੰਘ ਮਰਾੜ, ਸਰਜੀਤ ਸਿੰਘ ਸਹੋਤਾ, ਮਨਜੀਤ ਸਿੰਘ ਧਾਲੀਵਾਲ) ਅਤੇ ਹੋਰ ਬਹੁਤ ਸਾਰੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਪੀ. ਸੀ. ਏ ਦੇ ਸਰਕਰਦਾ ਮੈਂਬਰ ਪਰਮਿੰਦਰ ਧਾਲੀਵਾਰ ਅਤੇ ਉਨ੍ਹਾਂ ਦੇ ਪਰਿਵਾਰ ਨੇ 10 ਮੈਂਬਰਾਂ ਦੀ ਟੀਮ ਨੇ ਬਹੁਤ ਮਿਹਨਤ ਕੀਤੀ।ਸੀਨੀਅਰ ਕੇਅਰ ਸੋਸਾਇਟੀ ਦੈ ਪਰਧਾਨ ਬੀਬੀ ਮਨਜਿੰਦਰ ਕੌਰ ਬਰਾੜ ਨੇ ਆਪਣੀਆਂ ਤਿੰਨ ਟੀਮਾਂ ਨਾਲ ਕਾਫੀ ਇਲਾਕਿਆਂ ਵਿੱਚ ਸਫਾਈ ਕੀਤੀ। ਇਸ ਕਾਰ ਸੇਵਾ ਵਿੱਚ ਬੱਚਿਆਂ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਵਧ ਚੜ੍ਹਕੇ ਹਿੱਸਾ ਲਿਆ।
ਇਸ ਵਿੱਚ ਕਰੀਬ 80 ਵਿਅਕਤੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਸਕੂਲ਼ਾਂ ਦੇ ਵਿਦਿਆਰਥੀ ਵੀ ਸ਼ਾਮਿਲ ਸਨ। ਇਸ ਪਰਾਜੈਕਟ ਵਿੱਚ ਹਿੱਸਾ ਲਿਆ।ਤਕਰੀਬਨ 18 ਵੱਡੇ ਗਾਰਬੇਜ਼ ਬੈਗ ਕੂੜਾ ਇਕੱਠਾ ਕੀਤਾ।
ਆਮ ਲੋਕਾਂ ਵਿੱਚ ਸੋਸਾਇਟੀ ਦੇ ਇਸ ਉਪਰਾਲੇ ਦੀ ਬੜੀ ਸ਼ਲਾਘਾ ਹੋਈ। ਵਲੰਟੀੳਰਾਂ ਨੂੰ ਚਾਹ ਅਤੇ ਸਨੈਕਸ ਦੀ ਸੇਵਾ ਬੀਬੀ ਗਰਿਜੌਤ ਕੌਰ ਬਰਾੜ ਦੇ ਪਰਿਵਾਰ ਨੇ ਕੀਤੀ।
ਅੰਤ ਵਿੱਚ ਅਜੈਬ ਸਿੰਘ ਮਾਨ ਸੰਚਾਲਕ ਨੇ ਸਾਰੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਅਤੇ ਸਭ ਨੇ ਇਹ ਵਾਅਦਾ ਕੀਤਾ ਕਿ ਅਗਲੇ ਸਾਲ ਇਸ ਤੋਂ ਵੀ ਵੱਧ ਜੋਸ਼ ਨਾਲ ਇਹ ਸੇਵਾ ਨਿਭਾਵਾਂਗੇ।
ਅਜੈਬ ਸਿੰਘ ਮਾਨ
ਸੰਚਾਲਕ
Asian Tribune Your Multilingual Newspaper covering World and local news News