ਜੰਮੂ— ਪ੍ਰਸਿੱਧ ਸ਼ਕਤੀਪੀਠ ਮਾਤਾ ਵੈਸ਼ਨੋ ਦੇਵੀ ਦੀਆਂ ਤ੍ਰਿਕੁਟ ਪਹਾੜੀਆਂ ‘ਚ ਲੱਗੀ ਭਿਆਨਕ ਅੱਗ ਕਾਫੀ ਫੈਲ ਗਈ ਹੈ। ਸੂਤਰਾਂ ਅਨੁਸਾਰ, ਅੱਗ ਮੰਗਲਵਾਰ ਦੇਰ ਰਾਤ ਨੂੰ ਲੱਗੀ, ਜਿਸ ਨੇ ਭਵਨ ਵੱਲ ਨੂੰ ਜਾਣ ਵਾਲੇ ਮੁੱਖ ਮਾਰਗ ਹਿਮਕੋਟੀ ਨੇੜੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਨੇ ਫਿਲਹਾਲ ਯਾਤਰਾ ਨੂੰ ਰੋਕ ਦਿੱਤਾ ਹੈ।
ਜਾਣਕਾਰੀ ਅਨੁਸਾਰ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ, ਜਦੋਂ ਤੱਕ ਅੱਗ ‘ਤੇ ਕਾਬੂ ਨਹੀਂ ਪਾ ਲਿਆ ਜਾਂਦਾ ਕਿਉਂਕਿ ਮਾਰਗ ਤੇ ਕਾਫੀ ਧੂਆਂ ਫੈਲ ਗਿਆ ਹੈ। ਇਸ ਨਾਲ ਹੀ ਹੈਲੀਕਾਪਟਰ ਸੇਵਾ ਨੂੰ ਵੀ ਫਿਲਹਾਲ ਰੋਕ ਦਿੱਤਾ ਗਿਆ ਹੈ। ਬੋਰਡ ਪ੍ਰਸ਼ਾਸਨ ਵੱਲੋਂ ਅੱਗ ਬੁਝਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਜੰਗਲੀ ਇਲਾਕਾ ਹੋਣ ਦੇ ਕਾਰਨ ਤ੍ਰਿਕੁਟ ਦੀਆਂ ਪਹਾੜੀਆਂ ‘ਚ ਗਰਮੀਆਂ ‘ਚ ਅੱਗ ਲੱਗਣਾ ਆਮ ਗੱਲ ਬਣ ਗਈ
Check Also
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ‘ਚ ਆਇਆ ਤੂਫ਼ਾਨ…
Jalandhar News: ਪੰਜਾਬ ਦੀ ਰਾਜਨੀਤੀ ਵਿੱਚ ਆਮ ਆਦਮੀ ਪਾਰਟੀ (AAP ) ਨੇ ਜਲੰਧਰ ਛਾਉਣੀ ਇਲਾਕੇ …
Asian Tribune Your Multilingual Newspaper covering World and local news News