Home / Punjabi News / ਮਹਾਰਾਸ਼ਟਰ ‘ਚ ਪਲਾਸਟਿਕ ‘ਤੇ ਲੱਗੀ ਪਾਬੰਦੀ, ਫੜੇ ਜਾਣ ‘ਤੇ ਦੇਣਾ ਹੋਵੇਗਾ ਭਾਰੀ ਜ਼ੁਰਮਾਨਾ

ਮਹਾਰਾਸ਼ਟਰ ‘ਚ ਪਲਾਸਟਿਕ ‘ਤੇ ਲੱਗੀ ਪਾਬੰਦੀ, ਫੜੇ ਜਾਣ ‘ਤੇ ਦੇਣਾ ਹੋਵੇਗਾ ਭਾਰੀ ਜ਼ੁਰਮਾਨਾ

ਮਹਾਰਾਸ਼ਟਰ ‘ਚ ਪਲਾਸਟਿਕ ‘ਤੇ ਲੱਗੀ ਪਾਬੰਦੀ, ਫੜੇ ਜਾਣ ‘ਤੇ ਦੇਣਾ ਹੋਵੇਗਾ ਭਾਰੀ ਜ਼ੁਰਮਾਨਾ

ਨੈਸ਼ਨਲ ਡੈਸਕ— ਮਹਾਰਾਸ਼ਟਰ ‘ਚ ਅੱਜ ਤੋਂ ਪਲਾਸਟਿਕ ਦੇ ਇਸਤੇਮਾਲ ‘ਤੇ ਪੂਰੀ ਤਰ੍ਹਾਂ ਤੋਂ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਕਿਸੇ ਵੀ ਪ੍ਰਕਾਰ ਦੀ ਪਲਾਸਟਿਕ ਇਸਤੇਮਾਲ ਕੀਤੇ ਜਾਣ ‘ਤੇ 25 ਹਜ਼ਾਰ ਰੁਪਏ ਜ਼ੁਰਮਾਨਾ ਦੇਣ ਤੋਂ ਇਲਾਵਾ ਜ਼ੇਲ ਵੀ ਜਾਣਾ ਪੈ ਸਕਦਾ ਹੈ। ਮਹਾਰਾਸ਼ਟਰ ਸਰਕਾਰ ਨੇ ਨਾਗਰਿਕਾਂ ਅਤੇ ਪਲਾਸਟਿਕ ਨਿਰਮਾਤਾਵਾਂ ਨੂੰ ਪਲਾਸਟਿਕ ਖਤਮ ਕਰਨ ਲਈ 23 ਜੂਨ ਤੱਕ ਦਾ ਸਮਾਂ ਦਿੱਤਾ ਸੀ।
ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਵਾਤਾਵਰਣ ਮੰਤਰੀ ਰਾਮ ਕਦਮ ਨੇ ਸ਼ਨੀਵਾਰ ਤੋਂ ਸੂਬੇ ‘ਚ ਪਲਾਸਟਿਕ ਬੰਦੀ ਲਾਗੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਪਲਾਸਟਿਕ ਅਤੇ ਥਰਮਾਕੋਲ ਨਾਲ ਬਣੀਆ ਕੁਝ ਵਸਤੂਆਂ ‘ਤੇ ਪੂਰੀ ਤਰ੍ਹਾਂ ਤੋਂ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਗਿਆ ਹੈ। ਕੈਬਨਿਟ ਨੇ ਸੂਬੇ ‘ਚ ਵਾਤਾਵਰਣ ਵਿਭਾਗ ਪਲਾਸਟਿਕ ਬੈਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ। ਰਾਮਦਾਸ ਨੇ ਵਿਧਾਨ ਸਭਾ ‘ਚ ਦੱਸਿਆ ਸੀ ਕਿ ਮਹਾਰਾਸ਼ਟਰ ‘ਚ ਰੋਜ਼ 1800 ਟਨ ਪਲਾਸਟਿਕ ਕੂੜਾ ਪੈਦਾ ਹੁੰਦਾ ਹੈ। ਇਸ ਦਾ ਵਾਤਾਵਰਣ ‘ਤੇ ਕਾਫੀ ਬੁਰਾ ਪ੍ਰਭਾਵ ਪੈਂਦਾ ਹੈ। ਕਦਮ ਮੁਤਾਬਕ ਪਲਾਸਟਿਕ, ਥਰਮਾਕੋਲ, ਪਲਾਸਟਿਕ ਥੈਲੀਆਂ, ਪਲੇਟਸ, ਗਿਲਾਸ, ਗੁਟਕੇ ਦੇ ਪਾਊਚ, ਬੈਨਰ, ਪੋਸਟਰ ਸਮੇਤ ਅਜਿਹੀਆਂ ਹੋਰ ਵਸਤੂਆਂ ਹਨ, ਜਿੰਨ੍ਹਾਂ ਨੂੰ ਬੰਦ ਕਰਨਾ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਪਿਛਲੀ 23 ਮਾਰਚ ਨੂੰ ਸੂਬੇ ‘ਚ ਪੂਰੀ ਪਲਾਸਟਿਕ ਬੰਦੀ ਨੂੰ ਲੈ ਕੇ ਸੂਚਨਾ ਜਾਰੀ ਕੀਤੀ ਸੀ। ਇਸ 23 ਜੂਨ ਤੋਂ ਲਾਗੂ ਕਰਨ ਦੀ ਤਰੀਕ ਤਹਿ ਕੀਤੀ ਗਈ ਸੀ। ਇਸ ਵਿਚਕਾਰ ਸਰਕਾਰ ਨੇ ਪਲਾਸਟਿਕ ਉਤਪਾਦਕਾਂ, ਡਿਸਟੀਬਿਊਟਰ ਅਤੇ ਉਪਭੋਗਤਾਵਾਂ ਨੂੰ ਆਪਣੇ ਮੌਜੂਦ ਸਟਾਕ ਨੂੰ ਨਿਪਟਾਉਣ ਅਤੇ ਇਸ ਚੋਣ ਦੀ ਭਾਲ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਸੀ, ਜਦਕਿ ਇਸ ਸੂਚਨਾ ਨੂੰ ਪਲਾਸਟਿਕ, ਪੀ. ਈ. ਟੀ. ਬੋਤਲ ਅਤੇ ਥਰਮਾਕੋਲ ਨਿਰਮਾਤਾ ਅਤੇ ਖੁਦਰਾ ਐਸੋਸੀਏਸ਼ਨ ਨੇ ਚੁਣੌਤੀ ਦਿੱਤੀ ਸੀ। ਇਸ ਚੁਣੌਤੀ ‘ਚ ਕਿਹਾ ਗਿਆ ਸੀ ਕਿ ਲਗਾਈ ਗਈ ਪਾਬੰਦੀ ਨੂੰ ਮਨਮਾਉਣਾ ਹੈ ਅਤੇ ਕਾਨੂੰਨੀ ਰੂਪ ਤੋਂ ਗਲਤ ਹੈ। ਇਸ ਨਾਲ ਲੋਕਾਂ ਦੇ ਘਰ ਚਲਾਉਣ ਦੇ ਮੌਲਿਕ ਅਧਿਕਾਰ ਦਾ ਉਲੰਘਣ ਹੁੰਦਾ ਹੈ।
ਕਾਰੋਬਾਰੀਆਂ ਮੁਤਾਬਕ ਬੈਨ ਤੋਂ ਕਰੀਬ 15 ਹਜ਼ਾਰ ਕਰੋੜ ਦੀ ਪਲਾਸਟਿਕ ਇੰਡਸਟਰੀ ‘ਤੇ ਖਤਰਾ ਮੰਡਰਾਉਣ ਲੱਗਾ ਹੈ। ਇਸ ਨਾਲ ਕਰੀਬ ਤਿੰਨ ਲੱਖ ਲੋਕਾਂ ਦਾ ਰੋਜ਼ਗਾਰ ਪ੍ਰਭਾਵਿਤ ਹੋਵੇਗਾ। ਇਹ ਹੀ ਨਹੀਂ ਢਾਈ ਹਜ਼ਾਰ ਛੋਟੇ ਅਤੇ ਮਝੋਲੇ ਕਾਰੋਬਾਰੀਆਂ ਦਾ ਧੰਦਾ ਬੰਦ ਹੋ ਜਾਵੇਗਾ। ਅੰਦਾਜ਼ੇ ਮੁਤਾਬਕ ਤਿੰਨ ਤੋਂ ਚਾਰ ਲੱਖ ਛੋਟੇ ਦੁਕਾਨਦਾਰਾਂ ‘ਤੇ ਇਸ ਬੈਨ ਦਾ ਸਿੱਧਾ ਅਸਰ ਪਵੇਗਾ। ਦੱਸ ਦੱਈਏ ਕਿ ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਪਾਲੀਥਿਨ ਅਤੇ ਪਲਾਸਟਿਕ ਨਾਲ ਬਣੀਆਂ ਸਮੱਗਰੀਆਂ ‘ਤੇ ਰੋਕ ਲਗਾਉਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਗੰਗਾ ਨਦੀ ‘ਚ ਵੀ ਪਲਾਸਟਿਕ ਦੀਆਂ ਥੈਲੀਆਂ ਸੁੱਟਣ ‘ਤੇ ਬੈਨ ਹੈ।

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …