Breaking News
Home / Punjabi News / ਮਹਾਨ ਗਾਇਕ ਮੁਹੰਮਦ ਰਫ਼ੀ ਦੀ ਯਾਦ ’ਚ ਅੰਮ੍ਰਿਤਸਰ ਵਿਖੇ ਬਣਾਇਆ ਜਾ ਰਿਹਾ ਹੈ 100 ਫੁੱਟ ਉਚਾ ਮੀਨਾਰ

ਮਹਾਨ ਗਾਇਕ ਮੁਹੰਮਦ ਰਫ਼ੀ ਦੀ ਯਾਦ ’ਚ ਅੰਮ੍ਰਿਤਸਰ ਵਿਖੇ ਬਣਾਇਆ ਜਾ ਰਿਹਾ ਹੈ 100 ਫੁੱਟ ਉਚਾ ਮੀਨਾਰ

ਮੁੰਬਈ, 23 ਦਸੰਬਰ

ਮਹਾਨ ਗਾਇਕ ਮੁਹੰਮਦ ਰਫ਼ੀ ਦੀ ਜਨਮ ਸ਼ਤਾਬਦੀ ਮੌਕੇ ਮੁੰਬਈ ‘ਚ ਸ਼ਾਨਦਾਰ ਸਮਾਰੋਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਪੰਜਾਬ ‘ਚ ਉਨ੍ਹਾਂ ਦੀ ਜਨਮ ਭੂਮੀ ‘ਤੇ 100 ਫੁੱਟ ਉੱਚਾ ‘ਰਫ਼ੀ ਮੀਨਾਰ’ ਬਣਾਇਆ ਜਾ ਰਿਹਾ ਹੈ। ਮੁਹੰਮਦ ਰਹੀ ਦਾ ਜਨਮ 24 ਦਸੰਬਰ 1924 ਨੂੰ ਅੰਮ੍ਰਿਤਸਰ ਦੇ ਪਿੰਡ ਕੋਟਲਾ ਸੁਲਤਾਨ ਸਿੰਘ ਵਿੱਚ ਹੋਇਆ ਸੀ ਤੇ ਉਨ੍ਹਾਂ ਨੇ 31 ਜੁਲਾਈ 1980 ਨੂੰ ਦੁਨੀਆ ਛੱਡੀ ਸੀ। ਵਰਲਡ ਆਫ ਮੁਹੰਮਦ ਰਫ਼ੀ ਵੈਲਫੇਅਰ ਫਾਊਂਡੇਸ਼ਨ ਅਤੇ ਸ੍ਰੀ ਸ਼ਨਮੁਖਾਨੰਦ ਫਾਈਨ ਆਰਟਸ ਐਂਡ ਸੰਗੀਤ ਸਭਾ ਦੇ ਸਹਿਯੋਗ ਨਾਲ ਐਤਵਾਰ ਨੂੰ ਸ਼ਨਮੁਖਾਨੰਦ ਹਾਲ ਵਿਖੇ ਮੁੱਖ ਸਮਾਗਮ ਹੋਵੇਗਾ, ਜਿਸ ਵਿੱਚ 24 ਦਸੰਬਰ 2024 ਨੂੰ ਰਫ਼ੀ ਦੇ 100ਵੇਂ ਜਨਮ ਦਿਨ ਤੋਂ ਸਾਲ 2024 ਦੇ ਅਗਲੇ 12 ਮਹੀਨਿਆਂ ਵਿੱਚ ਨਿਯਤ ਪ੍ਰੋਗਰਾਮਾਂ ਦੀ ਲੜੀ ਦੇ ਨਾਲ ਮੈਗਾ ਸੰਗੀਤਕ ਸਮਾਰੋਹ ਨਾਲ ਸਮਾਪਤੀ ਹੋਵੇਗੀ। ਫਾਊਂਡੇਸ਼ਨ ਦੇ ਸੰਸਥਾਪਕ-ਨਿਰਦੇਸ਼ਕ ਐੱਨਆਰ ਵੈਂਕਿਟਾਚਲਮ ਨੇ ਦੱਸਿਆ ਕਿ ਸ਼ਤਾਬਦੀ ਸਾਲ ਵਿੱਚ ਹਰ ਕੈਲੰਡਰ ਮਹੀਨੇ ਦੀ 24 ਤਰੀਕ ਨੂੰ 12 ਵਿਸ਼ੇਸ਼ ਸੰਗੀਤ ਸਮਾਰੋਹ ਹੋਣਗੇ, ਜਿਸ ਵਿੱਚ ਸਿਰਫ਼ ਮੁਹੰਮਦ ਰਫ਼ੀ ਦੇ ਗੀਤ ਹੋਣਗੇ।

The post ਮਹਾਨ ਗਾਇਕ ਮੁਹੰਮਦ ਰਫ਼ੀ ਦੀ ਯਾਦ ’ਚ ਅੰਮ੍ਰਿਤਸਰ ਵਿਖੇ ਬਣਾਇਆ ਜਾ ਰਿਹਾ ਹੈ 100 ਫੁੱਟ ਉਚਾ ਮੀਨਾਰ appeared first on punjabitribuneonline.com.


Source link

Check Also

ਸੈਮਸੰਗ ਨੇ ਏਆਈ ਨਾਲ ਲੈਸ ਲੈਪਟਾਪ ਲਾਂਚ ਕੀਤਾ

ਨਵੀਂ ਦਿੱਲੀ, 3 ਜੁਲਾਈ ਸੈਮਸੰਗ ਨੇ ਭਾਰਤ ਵਿਚ ਨਵਾਂ ਲੈਪਟਾਪ ਗਲੈਕਸੀ ਬੁਕ 4 ਅਲਟਰਾ ਲਾਂਚ …