Home / Community-Events / ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ।

ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ।

ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ।

ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ।
ਇਨਕਲਾਬੀ ਸ਼ਾਇਰ ਬਾਬਾ ਨਜਮੀ ਨੇ ਆਪਣੇ ਸ਼ਾਇਰੀ ਦੇ ਰੰਗ ਬਿਖੇਰੇ
ਐਡਮਿੰਟਨ : ਪੀ.ਪੀ.ਐਫ.ਈ. (ਪੂੋੰਗਰੈਸਿਵ ਪੀਪਲਜ਼ ਫ਼ਾਊਂਡੇਸ਼ਨ ਆਫ਼ ਐਡਮਿੰਟਨ) ਵਲੋਂ ਕਮੇਟੀ ਆਫ਼ ਪੂੋੰਗਰੈਸਿਵ ਪਾਕਿਸਤਾਨੀ ਕੈਨੈਡਅਨਜ਼, ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ (ਬਰੰਸਸਟਨ), ਤਰਕਸ਼ੀਲ ਕਲਚਰਲ ਸੁਸਾਇਟੀ ਆਫ਼ ਕੈਨੇਡਾ, ਪੂੋੰਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਨਾਰਥ ਅਮੇਰੀਕਨ ਤਰਕਸ਼ੀਲ ਸੁਸਾਇਟੀ ਓਂਟਾਰਿਉ, ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਭਾ ਵਿਨੀਪੈਗ ਆਦਿ ਦੇ ਸਹਿਯੋਗ ਨਾਲ ਪਹਿਲੀ ਵਾਰ ਕੈਨੇਡਾ ਪਹੁੰਚੇ ਪਾਕਿਸਤਾਨੀ ਪੰਜਾਬ ਦੇ ਸੰਸਾਰ ਪੱਧਰ ਦੇ ਮਸ਼ਹੂਰ ਤੇ ਇਨਕਲਾਬੀ ਸ਼ਾਇਰ ਬਾਬਾ ਨਜਮੀ ਨੇ ਐਡਮਿੰਟਨ ਵਿਖੇ ਆਪਣੀ ਸ਼ਾਇਰੀ ਦੇ ਰੰਗ ਬਿਖੇਰੇੴ ਵੈਨਕੂਵਰ ਤੋਂ ਬਾਅਦ ਐਡਮਿੰਟਨ ਵਿਖੇ ਸਫ਼ਲ ਸਮਾਗਮ ਹੋਇਆੴ
ਪੀ.ਪੀ.ਐਫ.ਈ. ਵਲੋਂ ਬਜ਼ਮ-ਏ-ਸੁਖਮ ਦੇ ਸਹਿਯੋਗ ਨਾਲ ਆਕਾ ਸੈਂਟਰ ਵਿਖੇ ਐਡਮਿੰਟਨ ਵਿਖੇ ਕਰਵਾਏ ਗਏ ਮੁਸ਼ਾਇਰੇ ਵਿਚ ਬਾਬਾ ਨਜਮੀ ਮੁੱਖ ਸ਼ਾਇਰ ਦੇ ਤੌਰ ‘ਤੇ ਪਹੁੰਚੇੴ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਪੀ.ਪੀ.ਐਫ.ਈ. ਦੇ ਸਕੱਤਰ ਕਿਰਤਮੀਤ ਕੁਹਾੜ ਨੇ ਦੱਸਿਆ ਕਿ ਸਮਾਗਮ ‘ਚ ਵੱਖ-ਵੱਖ ਭਾਈਚਾਰਿਆਂ ਤੋਂ 300 ਤੋਂ ਵੱਧ ਲੋਕਾਂ ਨੇ ਸ਼ਮੂਲੀਅਲ ਕੀਤੀੴਸਮਾਗਮ ਦੇ ਪੂੰਧਾਨਗੀ ਮੰਡਲ ਵਿਚ ਮੁੱਖ ਮਹਿਮਾਨ ਬਾਬਾ ਨਜ਼ਮੀ, ਸਾਬਕਾ ਐਮ.ਐਲ.ਏ. ਤੇ ਸਾਬਕਾ ਪੂੋੰ. ਰਾਜ ਪੰਨੂੰ, ਅਰਪਨ ਲਿਖਾਰੀ ਸਭਾ ਕੈਲਗਰੀ ਵਲੋਂ ਕੇਸਰ ਸਿੰਘ ਨੀਰ, ਪੀ.ਪੀ.ਐਫ.ਈ. ਦੇ ਪੂੰਧਾਨ ਡਾ. ਪਿੂੰਥਵੀ ਰਾਜ ਕਾਲੀਆ ਅਤੇ ਬਜ਼ਮ-ਏ-ਸੁਖਮ ਦੀ ਪੂੰਧਾਨ ਕਿਸ਼ਵਰ ਗਨੀ ਸ਼ਾਮਲ ਸਨੴ
ਸਮਾਗਮ ਵਿਚ ਭਾਰਤ ਤੋਂ ਆਏ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਕਾਰਜਕਾਰੀ ਮੈਂਬਰ ਮੱਖਣ ਕੁਹਾੜ, ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਦੇ ਦੇਬਾਲ ਕੇ ਸਿੰਘਾਰੌਏ, ਤਰਕਸ਼ੀਲ ਕਲਚਰਲ ਸੁਸਾਇਟੀ ਆਫ਼ ਕੈਨੇਡਾ ਵੈਨਕੁਵਰ ਦੇ ਪੂੰਧਾਨ ਬਾਈ ਅਵਤਾਰ ਗਿੱਲ, ਰੇਡੀਓ ਪੰਜਾਬ ਵੈਨਕੁਵਰ ਪ੍ਰੋ: ਗੁਰਵਿੰਦਰ ਧਾਲੀਵਾਲ ਉਚੇਚੇ ਤੌਰ ‘ਤੇ ਸ਼ਾਮਲ ਹੋਏੴ ਸਟੇਜ਼ ਸਕੱਤਰ ਦੀ ਭੂਮਿਕਾ ਦਲਬੀਰ ਸਾਂਗਿਆਣ ਨੇ ਨਿਭਾਈ ਅਤੇ ਹਾਜ਼ਰੀਨ ਨੂੰ ਜੀ ਆਇਆਂ ਕਿਹਾੴ
ਦੋ ਸੈਸ਼ਨਾਂ ਵਿਚ ਕਰਵਾਏ ਸਮਾਗਮ ਦੇ ਪਹਿਲੇ ਪੜਾਅ ਦੌਰਾਨ ਡਾ. ਕਾਲੀਆਂ ਵਲੋਂ ਬਾਬੇ ਨਜ਼ਮੀ ਬਾਰੇ ਹਾਜ਼ਰੀਨ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਬਾਬੇ ਨੂੰ ਐਡਮਿੰਟਨ ਵਿਖੇ ਪਹੁੰਚਣ ਅਤੇ ਸਮਾਗਮ ‘ਚ ਸ਼ਿਰਕਤ ਕਰਨ ਲਈ ਜੀ ਆਇਆਂ ਕਿਹਾੴਸਮਾਗਮ ਦੀ ਸ਼ੁਰੂਆਤ ਜੋਗਿੰਦਰ ਰੰਧਾਵਾ ਨੇ ਡਾ. ਜਗਤਾਰ ਦੀ ਨਜ਼ਮ ਗਾ ਕੇ ਕੀਤੀੴ ਇਸ ਉਪਰੰਤ ਪਵਿੱਤਰ ਧਾਲੀਵਾਲ ਨੇ ਆਪਣੀ ਨਵੀਂ ਆਈ ਕਿਤਾਬ ‘ਸਮੇਂ ਦਾ ਰਾਗ’ ਵਿਚੋਂ ਕਵਿਤਾ ਪੜ੍ਹ ਕੇ ਸੁਣਾਈੴਇਸ ਮੌਕੇ ਪੀ.ਪੀ.ਐਫ.ਈ. ਵਲੋਂ ਸਮਾਗਮ ਨੂੰ ਮੁੱਖ ਰੱਖ ਕੇ ‘ਬਾਬਾ ਨਜਮੀ’ ਬਾਰੇ ਪੰਜਾਬੀ (ਸ਼ਾਹਮੁਖੀ ਅਤੇ ਗੁਰਮੁਖੀ) ਵਿਚ ਤਿਆਰ ਨਜ਼ਮਾਂ ਸਨ, ਨੂੰ ਲੋਕ ਅਰਪਣ ਕੀਤਾ ਗਿਆੴ ਸੰਸਥਾਵਾਂ ਵਲੋਂ ਵੱਖ-ਵੱਖ ਸਮੇਂ ‘ਤੇ ਛਪਵਾਈਆਂ ਅੰਗਰੇਜ਼ੀ ਅਤੇ ਪੰਜਾਬੀ (ਅਨੁਵਾਦ) ਕਿਤਾਬਾਂ ਬਾਬਾ ਨਜ਼ਮੀ ਨੂੰ ਭੇਂਟ ਕੀਤੀਆਂ ਗਈਆਂੴਇਸ ਉਪਰੰਤ ਬਖਸ਼ ਸੰਘਾ ਵਲੋਂ ‘ਔਰਤਾਂ ਨੂੰ ਇਨਸਾਨ ਨਹੀਂ ਸਮਝਿਆ’ ਪੜ੍ਹੀ ਗਈ, ਜਿਸ ਨੂੰ ਖੂਬ ਸਲਾਹਿਆ ਗਿਆੴ ਕੇਸਰ ਸਿੰਘ ਨੀਰ ਵਲੋਂ ਪੜ੍ਹੀ ਗ਼ਜ਼ਲ, ਇਕਲਾਬ ਖ਼ਾਨ ਦੀ ਕਵਿਤਾ ਮਜ਼ਦੂਰ ਆਦਿ ਦੀ ਵੀ ਤਾਰੀਫ਼ ਕੀਤੀ ਗਈੴ
ਬਾਬਾ ਨਜ਼ਮੀ ਵਲੋਂ ਪਹਿਲੇ ਸ਼ੇਅਰ ਨਾਲ ਲਗਵਾਈ ਹਾਜ਼ਰੀ ਏਨੀ ਪੂੰਭਾਵਸ਼ਾਲੀ ਸੀ ਕਿ ਸਰੋਤਿਆਂ ਵਲੋਂ ਲਗਭਗ ਇਕ ਮਿੰਟ ਤਕ ਖੜੇ ਹੋ ਕੇ ਤਾੜੀਆਂ ਨਾਲ ਸੁਆਗਤ ਕੀਤਾ ਗਿਆ, ਜਿਸ ਕਰਕੇ ਬਾਬੇ ਨਜ਼ਮੀ ਨੂੰ ਅਗਲਾ ਸ਼ੇਅਰ ਸੁਣਾਉਣ ਲਈ ਇੰਤਜ਼ਾਰ ਕਰਨਾ ਪਿਆੴ 20 ਤੋਂ 25 ਮਿੰਟ ਦੀ ਪ੍ਰੜਾਵਸ਼ਾਲੀ ਸ਼ਾਇਰੀ ਦੌਰਾਨ ਬਾਬੇ ਨਜ਼ਮੀ ਨੇ ‘ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ…’, ‘ਬੇਹਿੰਮਤੇ ਨੇ ਜੋ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ…’, ‘ਜਿਸ ਧਰਤੀ ਤੇ ਰੱਜਵਾਂ ਟੁਕਰ ਖਾਂਦੇ ਨਹੀਂ ਮਜ਼ਦੂਰ૴’, ‘ਝੁੱਗੀਆਂ ਵਿੱਚ ਵੀ ਫੇਰਾ ਪਾ ਕੇ ਵੇਖ ਲਵੇਂ…’ ‘ਆਪਣੇ ਮੂੰਹ ਨੂੰ ਡੱਕਾ ਲਾ ੳਇ, ਸੀਦੇ ਸ਼ਾਹ…’ ਆਦਿ ਨਜ਼ਮਾਂ/ਗ਼ਜ਼ਲਾਂ ਸੁਣਾ ਕੇ ਸਮੇਂ ਨੂੰ ਬੰਨੀਂ ਰੱਖਿਆੴ
ਸਮਾਗਮ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਕਿਸ਼ਵਰ ਗਨੀ ਵਲੋਂ ਉਰਦੂ ਦੀ ਨਜ਼ਮ, ਜਮੈਕ ਚੌਧਰੀ, ਰਾਸ਼ਦ ਚੌਧਰੀ, ਜਰਨੈਲ ਕੌਰ, ਵੀਨਾ ਸ਼ਰਮਾ, ਵੰਦਨਾ ਤਿਵਾੜੀ ਆਦਿ ਨੇ ਆਪੋ-ਆਪਣੀਆਂ ਨਜ਼ਮਾਂ ਸੁਣਾਈਆਂੴ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਕਾਰਜਕਾਰੀ ਮੈਂਬਰ ਮੱਖਣ ਕੁਹਾੜ, ਜਿਨ੍ਹਾਂ ਨੂੰ ਕੇਂਦਰੀ ਸਭਾ ਵਲੋਂ ਸਾਹਿਤਕ ਜਥੇਬੰਧਕ ਸੇਵਾਵਾਂ ਲਈਂ ‘ਹੀਰਾ ਸਿੰਘ ਦਰਦ’ ਐਵਾਰਡ ਦਿਤਾ ਜਾ ਰਿਹਾ ਹੈ, ਨੇ ਗ਼ਜ਼ਲ ‘ਉਹ ਬਣਿਆ ਬਾਗ ਦਾ ਰਾਖਾ ਜਿਹਦੇ ਹੱਥ ਵਿਚ ਆਰੀ ਹੈ’…, ‘ਮੰਦਰਾਂ ਦੀ ਬਾਤ ਪਾ ਜਾ ਮਸਜਿਦਾਂ ਦੀ ਬਾਤ ਪਾ’… ਅਤੇ ‘ਐਪਰ ਸੁਣਿਆ ਜੰਗਲ ਅੰਦਰ ਅਜ਼ਗਰਾਂ ਬਾਘਾਂ ਦੀ ਦੀ ਯਾਰੀ ਹੈ’ ਸੁਣਾ ਕੇ ਹਾਜ਼ਰੀਨ ਨੂੰ ਦਾਦ ਦੇਣ ਲਈ ਮਜਬੂਰ ਕਰ ਦਿਤਾੴਪੀ.ਪੀ.ਐਫ਼.ਈ. ਦੇ ਪ੍ਰਧਾਨ ਡਾ. ਪੀ.ਆਰ. ਕਾਲੀਆ ਵੱਲੋਂ ਆਪਣੀ ਹਿੰਦੀ ਦੀ ਕਵਿਤਾ ‘ਮਜ਼ਦੂਰ ਕੇ ਹਾਥ’ ਸੁਣਾ ਕੇ ਮਹਿਫ਼ਲ ਨੂੰ ਅਖੀਰ ‘ਤੇ ਪਹੁੰਚਾ ਦਿੱਤਾ।
ਦੂਸਰੇ ਸੈਸ਼ਨ ਦੇ ਅੰਤ ਵਿਚ ਬਾਬਾ ਨਜ਼ਮੀ ਨੇ ਆਪਣੀਆਂ ਪਸੰਦੀਦਾ ਗ਼ਜ਼ਲਾਂ/ਨਜ਼ਮਾਂ ਦੀ ਫਿਰ ਸ਼ਹਿਬਰ ਲਾਈ ਅਤੇ ਲੰਬੇ ਸਮੇਂ ਸ੍ਰੋਤਿਆਂ ਨੂੰ ਕੀਲੀ ਰੱਖਿਆ। ਅੰਮਿੂੰਤਾ ਪੂੰੀਤਮ ਨੂੰ ਸਮਰਪਿਤ ਲਿਖੀ ਨਵੀਂ ਨਜ਼ਮ ਨੂੰ ਇਸ ਸਮਾਗਮ ‘ਚ ਪਹਿਲੀ ਵਾਰ ਪੜ੍ਹਿਆੴ
ਜ਼ਿੰਦਗੀ ਭਰ ਜੁਝਾਰੂ ਲਿਖਦੇ ਰਹਿਣ ਅਤੇ ਸਟੇਜ਼ਾਂ ਉਪਰੋਂ ਹਿੱਕ ਠੋਕ ਕੇ ਬੋਲਦੇ ਰਹਿਣ ਦੇ ਵਾਦੇ ਨਾਲ ਬਾਬੇ ਨਜ਼ਮੀ ਨੇ ਐਡਮਿੰਟਨ ਤੋਂ ਵਿਦਾ ਲਈੴ ਇਸੇ ਦੌਰਾਨ ਸ੍ਰੋਤਿਆਂ ਨੇ ਬਾਰ-ਬਾਰ ਖੜ੍ਹੇ ਹੋ ਕੇ ਤਾੜੀਆਂ ਨਾਲ ਬਾਬਾ ਨਜਮੀ ਨੂੰ ਦਾਦ ਦਿੱਤੀ ਅਤੇ ਸਤਿਕਾਰ ਦਿੱਤਾ। ਸਮਾਗਮ ਦੇ ਅੰਤ ਵਿਚ ਪ੍ਰੋ: ਰਾਜ ਪੰਨੂੰ ਹੁਣਾਂ ਨੇ ਪੂੋੰਗਰੈਸਿਵ ਪੀਪਲਜ਼ ਫ਼ਾਊਂਡੇਸ਼ਨ ਆਫ਼ ਐਡਮਿੰਟਨ ਵਲੋਂ ਅਜਿਹਾ ਪ੍ਰੋਗਰਾਮ ਉਲੀਕਣ ਅਤੇ ਇਸ ਨੂੰ ਸਫਲਤ ਪੂਰਣ ਨੇਪਰੇ ਚਾੜਨ ਤੇ ਵਧਾਈ ਦਿੱਤੀ ਅਤੇ ਸਮਾਗਮ ਵਿੱਚ ਸ਼ਾਮਲ ਸ੍ਰੋਤਿਆਂ ਦਾ ਧੰਨਵਾਦ ਕੀਤਾ।

ਕਿਰਤਮੀਤ ਕੁਹਾੜ
ਸਕੱਤਰ, ਪੀ.ਪੀ.ਐਫ਼.ਈ.

Check Also

Himachal Mitra Mandal organized “Dhaam”

Himachal Mitra Mandal organized “Dhaam”

Himachal Mitra Mandal organized “Dhaam” Edmonton (ATB): The Himachal Mitra Mandal Association Edmonton, Alberta, organized …