ਕੋਲਕਾਤਾ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ‘ਚ ਮੋਦੀ ਸਰਕਾਰ ਦੇ ਖਿਲਾਫ ਵਿਰੋਧੀਆਂ ਦੀ ਮਹਾਰੈਲੀ ਦੇ ਲਈ ਮੰਚ ਪੂਰੀ ਤਰ੍ਹਾਂ ਨਾਲ ਸਜ ਚੁੱਕਿਆ ਹੈ ਅਤੇ ਕਈ ਧਾਕੜ ਨੇਤਾ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ ਰੈਲੀ ‘ਚ ਬੀ. ਜੇ. ਪੀ. ਨੇਤਾ ਸ਼ਤਰੂਘਨ ਸਿਨਹਾ ਵੀ ਪਹੁੰਚ ਚੁੱਕੇ ਹਨ, ਜਿਸ ਕਾਰਨ ਭਾਜਪਾ ਦੀ ਚਿੰਤਾ ਹੁਣ ਹੋਰ ਵੀ ਵੱਧ ਗਈ ਹੈ। ਇਸ ਰੈਲੀ ‘ਚ ਵਿਰੋਧੀਆ ਦੇ ਕਈ ਨੇਤਾ ਸੰਬੋਧਿਤ ਕਰ ਰਹੇ ਹਨ।
ਅਰਵਿੰਦ ਕੇਜਰੀਵਾਲ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਹਾਰੈਲੀ ‘ਚ ਸੰਬੋਧਨ ਕਰ ਰਹੇ ਹਨ-
-ਪੀ. ਐੱਮ. ਮੋਦੀ ਨੇ ਝੂਠ ਬੋਲ ਕੇ ਵੋਟ ਲਏ।
-ਮੋਦੀ-ਸ਼ਾਹ ਦੀ ਜੋੜੀ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ।
-ਮੋਦੀ ਸਰਕਾਰ ਨੇ ਪਾਕਿਸਤਾਨ ਦਾ ਸੁਪਨਾ ਪੂਰਾ ਕੀਤਾ।
-ਅੱਜ ਦੇਸ਼ ਦੇ ਨੌਜਵਾਨ ਪਰੇਸ਼ਾਨ ਹੈ।
-ਨੌਜਵਾਨਾਂ ਕੋਲ ਨੌਕਰੀ ਨਹੀਂ ਹੈ।
ਹਾਰਦਿਕ ਪਟੇਲ-
ਵਿਰੋਧੀ ਦੀ ਇਸ ਮਹਾਰੈਲੀ ਨੂੰ ਸੰਬੋਧਿਤ ਕਰਦੇ ਹੋਏ ਹਾਰਦਿਕ ਪਟੇਲ ਨੇ ਕਿਹਾ- ਇਹ ਰੈਲੀ ਬੀ. ਜੇ. ਪੀ. ਦੇ ਅੰਤ ਦੀ ਸ਼ੁਰੂਆਤ ਹੈ। ਇਸ ਪਾਟੀਦਾਰ ਨੇਤਾ ਨੇ ਕਿਹਾ ਹੈ,” ਸੁਭਾਸ਼ ਬਾਬੂ ਗੋਰਿਆ ਨਾਲ ਲੜੇ ਸਨ, ਉਹ ਹੁਣ ਸਭ ਚੋਰਾਂ ਨਾਲ ਲੜਨਗੇ।” ਉਨ੍ਹਾਂ ਦੇ ਇਸ ਬਿਆਨ ਨੂੰ ਮੋਦੀ-ਸ਼ਾਹ ਦੀ ਜੋੜੀ ‘ਤੇ ਨਿਸ਼ਾਨਾ ਦੀ ਤਰ੍ਹਾਂ ਦੇਖਿਆ ਜਾ ਰਿਹਾ ਹੈ।
ਜਿਗਨੇਸ਼ ਮਵਾਨੀ-
ਮਹਾਰੈਲੀ ‘ਚ ਜਿਗਨੇਸ਼ ਮਵਾਨੀ ਨੇ ਕਿਹਾ ਹੈ,”ਭਾਰਤ ਐਮਰਜੈਂਸੀ ਵਰਗੇ ਹਾਲਾਤਾਂ ਚੋਂ ਗੁਜ਼ਰ ਰਿਹਾ ਹੈ। ਬੀ. ਜੇ. ਪੀ. ਅਤੇ ਆਰ. ਐੱਸ. ਐੱਸ. ਨੂੰ ਰੋਕਣ ਲਈ 2019 ਕਾਫੀ ਅਹਿਮ ਸਾਬਿਤ ਹੋਣ ਵਾਲਾ ਹੈ। ਮੈਂ ਸਾਰੀਆਂ ਖੇਤਰੀ ਪਾਰਟੀਆਂ ਨੂੰ ਇਕ ਮੰਚ ‘ਤੇ ਲਿਆਉਣ ਲਈ ਮਮਤਾ ਜੀ ਦਾ ਧੰਨਵਾਦ ਕਰਦਾ ਹਾਂ।”
Check Also
Mohali ‘ਚ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ , ਜਨਮ ਦਿਨ ਪਾਰਟੀ ‘ਚ ਬੁਲਾ ਕੇ ਪਿਲਾਈ ਸ਼ਰਾਬ , ਫਲੈਟ ‘ਚ ਬੰਦ ਕਰ ਕੀਤਾ ਜਬਰ-ਜ਼ਿਨਾਹ
Mohali Gangrape : ਮੋਹਾਲੀ ‘ਚ ਇੱਕ ਵਿਦੇਸ਼ੀ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਗੈਂਗਰੇਪ ਦਾ ਮਾਮਲਾ …
Asian Tribune Your Multilingual Newspaper covering World and local news News