Home / Punjabi News / ਮਨੀ ਲਾਂਡਰਿੰਗ ਮਾਮਲਾ : ਰਾਬਰਟ ਵਾਡਰਾ ਨੂੰ ਮਿਲੀ ਜ਼ਮਾਨਤ, ਵਿਦੇਸ਼ ਯਾਤਰਾ ‘ਤੇ ਰੋਕ

ਮਨੀ ਲਾਂਡਰਿੰਗ ਮਾਮਲਾ : ਰਾਬਰਟ ਵਾਡਰਾ ਨੂੰ ਮਿਲੀ ਜ਼ਮਾਨਤ, ਵਿਦੇਸ਼ ਯਾਤਰਾ ‘ਤੇ ਰੋਕ

ਮਨੀ ਲਾਂਡਰਿੰਗ ਮਾਮਲਾ : ਰਾਬਰਟ ਵਾਡਰਾ ਨੂੰ ਮਿਲੀ ਜ਼ਮਾਨਤ, ਵਿਦੇਸ਼ ਯਾਤਰਾ ‘ਤੇ ਰੋਕ

ਨਵੀਂ ਦਿੱਲੀ— ਮਨੀ ਲਾਂਡਰਿੰਗ ਮਾਮਲੇ ਵਿਚ ‘ਚ ਫਸੇ ਰਾਬਰਟ ਵਾਡਰਾ ਅਤੇ ਉਨ੍ਹਾਂ ਦੇ ਨਜ਼ਦੀਕੀ ਮਿੱਤਰ ਮਨੋਜ ਅਰੋੜਾ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਤੋਂ ਰਾਹਤ ਮਿਲ ਗਈ ਹੈ। ਦੋਹਾਂ ਨੂੰ ਅਦਾਲਤ ਨੇ 5 ਲੱਖ ਰੁਪਏ ਦੇ ਨਿੱਜੀ ਮੁਚਲਕੇ ‘ਤੇ ਮੋਹਰੀ ਜ਼ਮਾਨਤ ਦਿੱਤੀ ਗਈ ਹੈ। ਅਦਾਲਤ ਨੇ ਕਿਹਾ ਕਿ ਵਾਡਰਾ ਬਿਨਾਂ ਇਜਾਜ਼ਤ ਦੇ ਵਿਦੇਸ਼ ਨਹੀਂ ਜਾ ਸਕਦੇ। ਅਦਾਲਤ ਨੇ ਵਾਡਰਾ ਨੂੰ ਜਾਂਚ ਸਹਿਯੋਗ ਕਰਨ, ਸਬੂਤਾਂ ਨਾਲ ਛੇੜਛਾੜ ਨਾ ਕਰਨ ਅਤੇ ਗਵਾਹਾਂ ਨੂੰ ਪ੍ਰਭਾਵਿਤ ਨਾ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਬੁਲਾਏ ਜਾਣ ‘ਤੇ ਜਾਂਚ ਲਈ ਮੌਜੂਦ ਰਹਿਣ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ ਪਹਿਲਾਂ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਦੱਸਣਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜੇ ਅਤੇ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ‘ਤੇ ਲੰਡਨ ‘ਚ 19 ਲੱਖ ਪੌਂਡ ਦੇ ਬੰਗਲੇ ਦੀ ਖਰੀਦ ‘ਚ ਕਾਲੇ ਧਨ ਨੂੰ ਸਫੈਦ ਵਿਚ ਬਦਲਣ ਦਾ ਦੋਸ਼ ਹੈ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਪ੍ਰਚਾਰ ਵਿਚ ਜੁੱਟੀ ਪ੍ਰਿਅੰਕਾ ਗਾਂਧੀ ਲਈ ਵੀ ਇਹ ਰਾਹਤ ਦੀ ਖਬਰ ਹੈ। ਜ਼ਮੀਨ ਖਰੀਦ ਅਤੇ ਸ਼ੇਲ ਕੰਪਨੀਆਂ ਜ਼ਰੀਏ ਵਿਦੇਸ਼ਾਂ ਵਿਚ (ਲੰਡਨ ਅਤੇ ਦੁਬਈ ‘ਚ) ਜਾਇਦਾਦ ਖਰੀਦਣ ਦੇ ਮਾਮਲੇ ਵਿਚ ਵਾਡਰਾ ਤੋਂ ਹੁਣ ਤਕ ਈ. ਡੀ. ਕਈ ਵਾਲ ਲੰਬੀ ਪੁੱਛ-ਗਿੱਛ ਕਰ ਚੁੱਕਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਰਾਬਰਟ ਵਾਡਰਾ ਦੀ ਕਸਟੱਡੀ ਰਿਮਾਂਡ ਚਾਹੁੰਦਾ ਹੈ ਅਤੇ ਇਸ ਵਜ੍ਹਾ ਤੋਂ ਉਸ ਨੇ ਜ਼ਮਾਨਤ ਦਾ ਵਿਰੋਧ ਕੀਤਾ ਸੀ। ਕੋਰਟ ਵਿਚ ਈ. ਡੀ. ਨੇ ਕਿਹਾ ਸੀ ਕਿ ਵਾਡਰਾ ਵਿਰੁੱਧ ਸਬੂਤ ਹਨ ਅਤੇ ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਗਿੱਛ ਕੀਤੀ ਜਾਣੀ ਚਾਹੀਦੀ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …