Home / World / ਮਨਪ੍ਰੀਤ ਬਾਦਲ ਵੱਲੋਂ ਇਪਟਾ ਪੰਜਾਬ ਦੁਆਰਾ ਲੱਚਰ ਗੀਤਾਂ ਦੇ ਬਦਲ ਵੱਜੋ ਸਭਿਅਕ ਗੀਤਾਂ ਦੇ ਅਯੋਜਨਾਂ ਨੂੰ ਉਤਸ਼ਾਹ ਪੂਰਵਕ ਹੁੰਗਾਰਾ

ਮਨਪ੍ਰੀਤ ਬਾਦਲ ਵੱਲੋਂ ਇਪਟਾ ਪੰਜਾਬ ਦੁਆਰਾ ਲੱਚਰ ਗੀਤਾਂ ਦੇ ਬਦਲ ਵੱਜੋ ਸਭਿਅਕ ਗੀਤਾਂ ਦੇ ਅਯੋਜਨਾਂ ਨੂੰ ਉਤਸ਼ਾਹ ਪੂਰਵਕ ਹੁੰਗਾਰਾ

ਮਨਪ੍ਰੀਤ ਬਾਦਲ ਵੱਲੋਂ ਇਪਟਾ ਪੰਜਾਬ ਦੁਆਰਾ ਲੱਚਰ ਗੀਤਾਂ ਦੇ ਬਦਲ ਵੱਜੋ ਸਭਿਅਕ ਗੀਤਾਂ ਦੇ ਅਯੋਜਨਾਂ ਨੂੰ ਉਤਸ਼ਾਹ ਪੂਰਵਕ ਹੁੰਗਾਰਾ

ਚੰਡੀਗੜ – ਬੇਸੁਰੀ, ਲੱਚਰ, ਅਸ਼ਲੀਲ, ਹਿੰਸਕ ਅਤੇ ਨਸ਼ਿਆਂ ਨੂੰ ੳੇਤਸ਼ਾਹਿਤ ਕਰਦੇ ਗੀਤਾਂ ਰਾਂਹੀ ਅਮੀਰ ਅਤੇ ਨਿਰੋਏ ਪੰਜਾਬੀ ਵਿਰਸੇ ਨੂੰ ਤਬਾਹ ਅਤੇ ਨੌਜਵਾਨੀ ਨੂੰ ਗੁੰਮਰਾਹ ਕਰ ਰਹੇ ਗਾਇਕ ਅਤੇ ਗੀਤਕਾਰਾਂ ਨੂੰ ਚਣੌਤੀ ਦੇਣ ਲਈ ਇਪਟਾ, ਪੰਜਾਬ ਵੱਲੋਂ ਆਪਣੀਆਂ ਚਾਰ ਪੀੜੀਆਂ ਦੇ ਗਾਇਕਾਂ ਦੀ ਲੋਕਾਈ ਦੇ ਮਸਲਿਆਂ ਦੀ ਬਾਤ ਪਾਉਂਦੀ ਗਾਇਕੀ ਦੇ ਅਯੋਜਨਾਂ ਨੂੰ ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇੂ ਉਤਸ਼ਾਹ ਪੂਰਵਕ ਹੂੰਗਾਰਾ ਭਰਿਆ ਹੈ।
ਇਹ ਖੁਲਾਸਾ ਕਰਦੇ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਅਤੇ ਇਪਟਾ, ਪੰਜਾਬ ਦੇ ਜਨਰਲ ਸੱਕਤਰ ਸੰਜੀਵਨ ਸਿੰਘ ਦੱਸਿਆ ਕਿ ਸ੍ਰੀ ਬਾਦਲ ਦੇ ਨਿਵਾਸ ਵਿਖੇ ਇਪਟਾ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ, ਸੱਕਤਰ ਇੰਦਰਜੀਤ ਮੋਗਾ, ਸਰਘੀ ਪ੍ਰੀਵਾਰ ਦੇ ਨਾਟਕਰਮੀਆਂ ਰਿਸ਼ਮਰਾਗ ਅਤੇ ਓਦੈਰਾਗ ਦੀ ਸ਼ੂਮਲੀਅਤ ਵਾਲੇ ਵਫਦ ਨਾਲ ਮੁਲਾਕਾਤ ਦੌਰਨ ਸ੍ਰੀ ਬਾਦਲ ਕਿਹਾ ਕਿ ਸਭਿਆਚਾਰਕ ਪ੍ਰਦੂਸ਼ਣ ਵਾਕਿਆਂ ਦੀ ਚਿੰਤਾ ਦਾ ਵਿਸ਼ਾ ਹੈ।ਅਜੌਕੀ ਚਲੰਤ ਅਤੇ ਬਜ਼ਾਰੂ ਗਾਇਕੀ ਦੇ ਬਦਲ ਵੱਜੋਂ ਨਰੋਈ ਅਤੇ ਸਿਹਤਮੰਦ ਗਾਇਕੀ ਦੀ ਲੋੜ ਮੈਂ ਬਹੁਤ ਹੀ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ।ਇਪਟਾ, ਪੰਜਾਬ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …