Home / Punjabi News / ਭ੍ਰਿਸ਼ਟਾਚਾਰ ਕੇਸ: ਰਾਊਤ ਦੀ ਨਿਆਂਇਕ ਹਿਰਾਸਤ ਮੰਗਲਵਾਰ ਤੱਕ ਵਧਾਈ

ਭ੍ਰਿਸ਼ਟਾਚਾਰ ਕੇਸ: ਰਾਊਤ ਦੀ ਨਿਆਂਇਕ ਹਿਰਾਸਤ ਮੰਗਲਵਾਰ ਤੱਕ ਵਧਾਈ

ਮੁੰਬਈ, 17 ਅਕਤੂਬਰ

ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੁੰਬਈ ਦੀ ਪਾਤਰਾ ਚਾਲ ਦੇ ਪੁਨਰਵਿਕਾਸ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਸੰਜੈ ਰਾਊਤ ਵੱਲੋਂ ਦਾਇਰ ਜ਼ਮਾਨਤ ਅਰਜ਼ੀ ‘ਤੇ ਬਹਿਸ ਮੁਕੰਮਲ ਕਰ ਲਈ ਹੈ। ਰਾਊਤ ਨੂੰ ਨਿਆਂਇਕ ਹਿਰਾਸਤ ਦੀ ਮਿਆਦ ਖ਼ਤਮ ਹੋਣ ਮਗਰੋਂ ਅੱਜ ਵਿਸ਼ੇਸ਼ ਜੱਜ ਐੱਮ.ਜੀ.ਦੇਸ਼ਪਾਂਡੇ ਅੱਗੇ ਪੇਸ਼ ਕੀਤਾ ਗਿਆ ਸੀ। ਜੱਜ ਨੇ ਸ਼ਿਵ ਸੈਨਾ ਆਗੂ ਦੀ ਨਿਆਂਇਕ ਹਿਰਾਸਤ ਮੰਗਲਵਾਰ ਤੱਕ ਵਧਾ ਦਿੱਤੀ ਹੈ। ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਭਲਕੇ ਵੀ ਜਾਰੀ ਰਹੇਗੀ। -ਪੀਟੀਆਈ


Source link

Check Also

ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…

Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …