Home / Punjabi News / ਭਾਰੀ ਬਾਰਿਸ਼ ਦੇ ਚਲਦੇ ਕਾਂਗੜਾ ‘ਚ 10 ਅਗਸਤ ਤਕ ਸਕੂਲ ਬੰਦ

ਭਾਰੀ ਬਾਰਿਸ਼ ਦੇ ਚਲਦੇ ਕਾਂਗੜਾ ‘ਚ 10 ਅਗਸਤ ਤਕ ਸਕੂਲ ਬੰਦ

ਭਾਰੀ ਬਾਰਿਸ਼ ਦੇ ਚਲਦੇ ਕਾਂਗੜਾ ‘ਚ 10 ਅਗਸਤ ਤਕ ਸਕੂਲ ਬੰਦ

ਕਾਂਗੜਾ— ਕਾਂਗੜਾ ਜ਼ਿਲੇ ‘ਚ ਸਰਕਾਰੀ ਸਕੂਲਾਂ ‘ਚ ਪੜ੍ਹਾਈ ਕਰ ਰਹੇ ਵਿਦਿਆਰੀਥੀਆਂ ਨੂੰ ਜ਼ਿਲਾ ਪ੍ਰਸ਼ਾਸਨ ਨੇ ਬਾਰਿਸ਼ ਦੌਰਾਨ ਰਾਹਤ ਦਿੱਤੀ ਹੈ। ਜ਼ਿਲੇ ਦੇ ਸਕੂਲ ਬੁੱਧਵਾਰ 8 ਅਗਸਤ ਤੋਂ 10 ਅਗਸਤ ਤਕ ਬੰਦ ਰਹਿਣਗੇ। ਇਹ ਫੈਸਲਾ ਮੰਗਲਵਾਰ ਨੂੰ ਡੀ. ਸੀ. ਕਾਂਗੜਾ ਨਾਲ ਸਿੱਖਿਆ ਡਿਪਟੀ ਡਾਇਰੈਕਟਰ ਦੀ ਹੋਈ ਬੈਠਕ ਦੌਰਾਨ ਲਿਆ ਗਿਆ। ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਪ੍ਰਾਥਮਿਕ ਸਿੱਖਿਆ ਡਿਪਟੀ ਡਾਇਰੈਕਟਰ ਅਤੇ ਉਚ ਸਿੱਖਿਆ ਡਾਇਰੈਕਟਰ ਕਾਂਗੜਾ ਦੀ ਡੀ. ਸੀ. ਕਾਂਗੜਾ ਨਾਲ ਬੈਠਕ ਕੀਤੀ ਗਈ, ਜਿਸ ‘ਚ ਜ਼ਿਲੇ ‘ਚ ਹੋ ਰਹੀ ਲਗਾਤਾਰ ਬਾਰਿਸ਼ ‘ਤੇ ਵਿਦਿਆਰਥੀਆਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ‘ਤੇ ਚਰਚਾ ਕੀਤੀ ਗਈ।
ਬੈਠਕ ‘ਚ ਇਹ ਫੈਸਲਾ ਲਿਆ ਗਿਆ ਹੈ ਜ਼ਿਲੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਨਿਸ਼ਚਿਤ ਕੀਤੇ ਗਏ ਸਮੇਂ ਤਕ ਬੰਦ ਰਹਿਣਗੇ। ਡਿਪਟੀ ਡਾਇਰੈਕਟਰ ਵਲੋਂ ਇਸ ਬਾਰੇ ‘ਚ ਜ਼ਿਲੇ ਦੇ ਸਕੂਲਾਂ ‘ਚ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਸਕੂਲ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਨਿਯਮ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਬਾਰਿਸ਼ ਕਾਰਨ ਬੱਚਿਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ,ਜਿਸ ਕਰਕੇ ਇਹ ਫੈਸਲਾ ਲਿਆ ਗਿਆ ਹੈ। ਗਰਮੀਆਂ ਦੇ ਦਿਨਾਂ ‘ਚ ਵੀ ਜ਼ਿਲਾ ਪ੍ਰਸ਼ਾਸਨ ਦੁਆਰਾ 3 ਦਿਨਾਂ ਲਈ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਡਿਪਟੀ ਡਾਇਰੈਕਟਰ ਦੁਆਰਾ ਮੰਗਲਵਾਰ ਨੂੰ ਇਹ ਫੈਸਲਾ ਲਿਆ ਗਿਆ ਕਿ ਜ਼ਿਲੇ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲ 3 ਦਿਨਾਂ ਤਕ ਬੰਦ ਰਹਿਣਗੇ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …