Breaking News
Home / Punjabi News / ਭਾਰਤ ਵੱਲੋਂ ਰੁਦਰਾ ਮਿਜ਼ਾਈਲ ਦਾ ਸਫ਼ਲ ਪਰੀਖਣ

ਭਾਰਤ ਵੱਲੋਂ ਰੁਦਰਾ ਮਿਜ਼ਾਈਲ ਦਾ ਸਫ਼ਲ ਪਰੀਖਣ

ਨਵੀਂ ਦਿੱਲੀ, 29 ਮਈ
ਭਾਰਤ ਨੇ ਅੱਜ ਉੜੀਸਾ ਦੇ ਤੱਟ ’ਤੇ ਹਵਾਈ ਸੈਨਾ ਦੇ ਜੰਗੀ ਜਹਾਜ਼ ਐੱਸਯੂ-30 ਰਾਹੀਂ ਹਵਾ ਤੋਂ ਧਰਤੀ ’ਤੇ ਮਾਰ ਕਰਨ ਵਾਲੀ ਰੁਦਰਾ ਐੱਮ-II ਮਿਜ਼ਾਈਲ ਦਾ ਸਫ਼ਲ ਪਰੀਖਣ ਕੀਤਾ। ਰੱਖਿਆ ਮੰਤਰਾਲੇ ਨੇ ਕਿਹਾ ਕਿ ਪਰੀਖਣ ਦੇ ਸਾਰੇ ਉਦੇਸ਼ਾਂ ਨੂੰ ਪੂਰਾ ਕੀਤਾ ਗਿਆ ਹੈ।
ਰੁਦਰਾ ਐੱਮ-II ਦੇਸ਼ ਵਿੱਚ ਵਿਕਸਤ ਮਿਜ਼ਾਈਲ ਪ੍ਰਣਾਲੀ ਹੈ। ਇਹ ਪ੍ਰਣਾਲੀ ਦੁਸ਼ਮਣ ਦੇ ਵੱਖ-ਵੱਖ ਅਸਾਸਿਆਂ ਨੂੰ ਤਬਾਹ ਕਰਨ ਲਈ ਹਵਾ ਤੋਂ ਧਰਤੀ ’ਤੇ ਮਾਰ ਕਰਨ ਦੇ ਮਕਸਦ ਨਾਲ ਤਿਆਰ ਕੀਤੀ ਗਈ ਹੈ। ਇਸ ਵਿੱਚ ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀਆਰਡੀਓ) ਦੀਆਂ ਵੱਖ-ਵੱਖ ਲੈਬਾਰਟਰੀਆਂ ’ਚ ਵਿਕਸਤ ਕਈ ਅਤਿ-ਆਧੁਨਿਕ ਦੇਸ਼ੀ ਤਕਨੀਕਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਮੰਤਰਾਲੇ ਨੇ ਕਿਹਾ, ‘‘ਡੀਆਰਡੀਓ ਨੇ 29 ਮਈ ਨੂੰ ਸਵੇਰੇ 11.30 ਵਜੇ ਉੜੀਸਾ ਦੇ ਤੱਟ ’ਤੇ ਭਾਰਤੀ ਹਵਾਈ ਸੈਨਾ ਦੇ ਜੰਗੀ ਜਹਾਜ਼ ਐੱਸਯੂ-30 ਐੱਮਕੇ-I ਰਾਹੀਂ ਹਵਾ ਤੋਂ ਧਰਤੀ ’ਤੇ ਮਾਰ ਕਰਨ ਵਾਲੀ ਰੁਦਰਾ ਐੱਮ-II ਦੀ ਸਫ਼ਲ ਪਰੀਖਣ ਉਡਾਣ ਭਰੀ ਗਈ।’’
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੁਦਰਾ ਐੱਮ-II ਦੇ ਸਫ਼ਲ ਪਰੀਖਣ ’ਤੇ ਡੀਆਰਡੀਓ, ਹਵਾਈ ਸੈਨਾ ਅਤੇ ਰੱਖਿਆ ਉਦਯੋਗ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰੁਦਰਾ ਐੱਮ-II ਪ੍ਰਣਾਲੀ ਦੇ ਸਫ਼ਲ ਪਰੀਖਣ ਨਾਲ ਭਾਰਤੀ ਹਵਾਈ ਸੈਨਾ ਦੀਆਂ ਸਮਰੱਥਾਵਾਂ ਕਈ ਗੁਣਾ ਵਧ ਜਾਣਗੀਆਂ। ਰੱਖਿਆ ਖੋਜ ਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਸਮੀਰ ਵੀ ਕਾਮਤ ਨੇ ਸਫ਼ਲ ਉਡਾਣ ਪਰੀਖਣ ਵਿੱਚ ਅਣਥੱਕ ਕੋਸ਼ਿਸ਼ਾਂ ਅਤੇ ਯੋਗਦਾਨ ਵਾਸਤੇ ਆਪਣੀ ਟੀਮ ਦੀ ਸ਼ਲਾਘਾ ਕੀਤੀ। -ਪੀਟੀਆਈ

The post ਭਾਰਤ ਵੱਲੋਂ ਰੁਦਰਾ ਮਿਜ਼ਾਈਲ ਦਾ ਸਫ਼ਲ ਪਰੀਖਣ appeared first on Punjabi Tribune.


Source link

Check Also

ਨੀਟ ਪੇਪਰ ਲੀਕ: ਸੀਬੀਆਈ ਵੱਲੋਂ ਝਾਰਖੰਡ ਤੋਂ ਤਿੰਨ ਸ਼ੱਕੀ ਗ੍ਰਿਫ਼ਤਾਰ

ਪਟਨਾ, 28 ਜੂਨ ਸੀਬੀਆਈ ਨੇ ਨੀਟ ਪ੍ਰੀਖਿਆ ਪੱਤਰ ਲੀਕ ਹੋਣ ਦੇ ਮਾਮਲੇ ਵਿਚ ਅੱਜ ਝਾਰਖੰਡ …