Home / Punjabi News / ਭਾਰਤ ਨੇ ਪਾਕਿਸਤਾਨ ਨੂੰ ਹਰਾ ਹਾਕੀ5ਐੱਸ ਏਸ਼ੀਆ ਕੱਪ ਜਿੱਤਿਆ

ਭਾਰਤ ਨੇ ਪਾਕਿਸਤਾਨ ਨੂੰ ਹਰਾ ਹਾਕੀ5ਐੱਸ ਏਸ਼ੀਆ ਕੱਪ ਜਿੱਤਿਆ

ਸਾਲਾਲਾਹ, 2 ਸਤੰਬਰ
ਪੁਰਸ਼ਾਂ ਦੇ ਪਹਿਲੇ ਹਾਕੀ5ਐੱਸ ਏਸ਼ੀਆ ਕੱਪ ਵਿਚ ਭਾਰਤ ਚੈਂਪੀਅਨ ਬਣ ਗਿਆ ਹੈ। ਫਾਈਨਲ ਵਿਚ ਭਾਰਤ ਨੇ ਪਾਕਿਸਤਾਨ ਨੂੰ ਸ਼ੂਟਆਊਟ ਵਿਚ 2-0 ਨਾਲ ਮਾਤ ਦਿੱਤੀ ਹੈ। ਇਸ ਤੋਂ ਪਹਿਲਾਂ ਨਿਯਮਿਤ ਸਮੇਂ ਵਿਚ ਦੋਵੇਂ ਟੀਮਾਂ 4-4 ਗੋਲਾਂ ਨਾਲ ਬਰਾਬਰ ਸਨ। ਇਸ ਜਿੱਤ ਨਾਲ ਭਾਰਤ ਨੇ ਐਫਆਈਐਚ ਹਾਕੀ5ਐੱਸ ਵਿਸ਼ਵ ਕੱਪ 2024 ਵਿਚ ਆਪਣੀ ਥਾਂ ਪੱਕੀ ਕਰ ਲਈ ਹੈ। ਭਾਰਤ ਵੱਲੋਂ ਮੁਹੰਮਦ ਰਹੀਲ (19ਵੇਂ ਤੇ 26ਵੇਂ ਮਿੰਟ), ਜੁਗਰਾਜ ਸਿੰਘ (ਸੱਤਵੇਂ) ਤੇ ਮਨਿੰਦਰ ਸਿੰਘ (10ਵੇਂ) ਨੇ ਗੋਲ ਕੀਤੇ। ਜਦਕਿ ਸ਼ੂਟਆਊਟ ਵਿਚ ਗੁਰਜੋਤ ਸਿੰਘ ਤੇ ਮਨਿੰਦਰ ਸਿੰਘ ਗੋਲਕੀਪਰ ਨੂੰ ਮਾਤ ਦੇਣ ਵਿਚ ਕਾਮਯਾਬ ਰਹੇ।  -ਪੀਟੀਆਈ

The post ਭਾਰਤ ਨੇ ਪਾਕਿਸਤਾਨ ਨੂੰ ਹਰਾ ਹਾਕੀ5ਐੱਸ ਏਸ਼ੀਆ ਕੱਪ ਜਿੱਤਿਆ appeared first on punjabitribuneonline.com.


Source link

Check Also

ਰਾਸ਼ਟਰਪਤੀ ਦੇ ਭਾਸ਼ਣ ਵਿੱਚ ਨਾ ਕੋਈ ਦਿਸ਼ਾ, ਨਾ ਹੀ ਕੋਈ ਦ੍ਰਿਸ਼ਟੀ: ਖੜਗੇ

ਨਵੀਂ ਦਿੱਲੀ, 1 ਜੁਲਾਈ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਰਾਸ਼ਟਰਪਤੀ …