Home / World / ਭਾਰਤ ਤੇ ਇੰਗਲੈਂਡ ਵਿਚਾਲੇ ਟੀ-20 ਸੀਰੀਜ਼ ਦੀ ਸ਼ੁਰੂਆਤ ਕੱਲ੍ਹ ਤੋਂ

ਭਾਰਤ ਤੇ ਇੰਗਲੈਂਡ ਵਿਚਾਲੇ ਟੀ-20 ਸੀਰੀਜ਼ ਦੀ ਸ਼ੁਰੂਆਤ ਕੱਲ੍ਹ ਤੋਂ

ਭਾਰਤ ਤੇ ਇੰਗਲੈਂਡ ਵਿਚਾਲੇ ਟੀ-20 ਸੀਰੀਜ਼ ਦੀ ਸ਼ੁਰੂਆਤ ਕੱਲ੍ਹ ਤੋਂ

2ਕਾਨਪੁਰ  : ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਅਤੇ ਵਨਡੇ ਮੈਚਾਂ ਦੀ ਲੜੀ ਤੋਂ ਬਾਅਦ ਹੁਣ ਟੀ-20 ਸੀਰੀਜ਼ ਦੀ ਸ਼ੁਰੂਆਤ ਹੋਣ ਜਾ ਰਹੀ ਹੈ| ਤਿੰਨ ਮੈਚਾਂ ਦੀ ਇਸ ਲੜੀ ਦਾ ਪਹਿਲਾ ਮੈਚ ਭਲਕੇ ਕਾਨਪੁਰ ਵਿਖੇ ਭਾਰਤੀ ਸਮੇਂ ਅਨੁਸਾਰ ਸ਼ਾਮ 4:30 ਵਜੇ ਸ਼ੁਰੂ ਹੋਵੇਗਾ|
ਭਾਰਤ ਨੇ ਟੈਸਟ ਲੜੀ ਜਿਥੇ 4-0 ਨਾਲ ਆਪਣੇ ਨਾਮ ਕੀਤੀ, ਉਥੇ ਵਨਡੇ ਸੀਰੀਜ਼ 2-1 ਨਾਲ ਜਿੱਤ ਕੇ ਵਿਰਾਟ ਕੋਹਲੀ ਨੇ ਕਪਤਾਨ ਦੇ ਰੂਪ ਵਿਚ ਆਪਣਾ ਦਬਦਬਾ ਕਾਇਮ ਕੀਤਾ| ਦੂਸਰੇ ਪਾਸੇ ਵਿਰਾਟ ਕੋਹਲੀ ਟੀ-20 ਮੈਚਾਂ ਦੀ ਲੜੀ ਵਿਚ ਜਿਥੇ ਪਹਿਲੀ ਵਾਰ ਕਪਤਾਨੀ ਕਰੇਗਾ, ਉਥੇ ਕਈ ਨਵੇਂ ਖਿਡਾਰੀਆਂ ਕੋਲ ਵੀ ਆਪਣੀ ਕਾਬਲੀਅਤ ਸਾਬਿਤ ਕਰਨ ਦਾ ਮੌਕਾ ਹੋਵੇਗਾ| ਪ੍ਰਵੇਜ਼ ਰਸੂਲ, ਰਿਸ਼ਭ ਪੰਤ, ਮਨਦੀਪ ਸਿੰਘ ਤੇ ਯਜੁਵੇਂਦਰ ਚਾਹਲ ਅਜਿਹੇ ਖਿਡਾਰੀ ਹਨ ਜਿਨ੍ਹਾਂ ਤੇ ਸਭ ਦੀਆਂ ਨਜ਼ਰਾਂ ਹੋਣਗੀਆਂ|
ਦੂਸਰੇ ਪਾਸੇ ਇੰਗਲੈਂਡ ਦੀ ਟੀਮ ਵੀ ਇਸ ਲੜੀ ਲਈ ਨਵੇਂ ਰੂਪ ਅਤੇ ਨਵੀਂ ਤਕਨੀਕ ਨਾਲ ਵਿਰੋਧੀ ਟੀਮ ਦਾ ਸਾਹਮਣਾ ਕਰਦੀ ਹੋਈ ਨਜਰ ਆਵੇਗੀ| ਇੰਗਲੈਂਡ ਟੀਮ ਦਾ ਹਾਲੀਆ ਭਾਰਤ ਦੌਰਾ ਬਹੁਤਾ ਚੰਗਾ ਨਹੀਂ ਰਿਹਾ ਅਤੇ ਉਸ ਤੇ ਦਬਾਅ ਹੋਵੇਗਾ ਕਿ ਉਹ ਟੀ-20 ਮੈਚਾਂ ਵਿਚ ਵਾਪਸੀ ਕਰ ਸਕੇ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …