ਨਵੀਂ ਦਿੱਲੀ, 15 ਜੁਲਾਈ
ਪਿਛਲੇ ਸਾਲ ਭਾਰਤ ਵਿਚ ਕੈਂਸਰ ਦੇ ਕੁੱਲ ਮਾਮਲਿਆਂ ਵਿਚੋਂ 62,100 ਸ਼ਰਾਬ ਪੀਣ ਨਾਲ ਸਬੰਧਤ ਸਨ। ਇਹ ਕੁੱਲ ਕੇਸਾਂ ਦਾ ਪੰਜ ਪ੍ਰਤੀਸ਼ਤ ਹੈ। ਇਕ ਰਸਾਲੇ ਵਿੱਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਦੇਸ਼ ਵਿੱਚ ਸ਼ਰਾਬ ਦੀ ਖਪਤ ਵੱਧ ਰਹੀ ਹੈ। ਖੋਜੀਆਂ ਨੇ ਆਪਣੇ ਅਧਿਐਨ ਵਿਚ ਸਿੱਟਾ ਕੱਢਿਆ ਹੈ ਕਿ ਸਾਲ 2020 ਵਿਚ ਦੁਨੀਆ ਭਰ ਵਿਚ ਕੈਂਸਰ ਦੇ ਕੁੱਲ ਕੇਸਾਂ ਵਿੱਚੋਂ 740,000 ਮਾਮਲਿਆਂ ਵਿੱਚ ਸ਼ਰਾਬ ਜ਼ਿੰਮੇਵਾਰ ਸੀ। ਅਧਿਐਨ ਵਿਚ ਦੱਸਿਆ ਗਿਆ ਹੈ ਕਿ ਮਰਦਾਂ ਵਿਚ ਸ਼ਰਾਬ ਪੀਣ ਨਾਲ ਸਬੰਧਤ ਕੈਂਸਰ ਦੇ 77 ਪ੍ਰਤੀਸ਼ਤ, ਜਦਕਿ ਔਰਤਾਂ ਵਿਚ ਅੰਦਾਜ਼ਨ 23 ਪ੍ਰਤੀਸ਼ਤ (1,72,600) ਕੇਸ ਸਾਹਮਣੇ ਆਏ ਹਨ। ਸਭ ਤੋਂ ਵੱਧ ਮਾਮਲੇ ਫੂਡ ਪਾਈਪ, ਜਿਗਰ ਅਤੇ ਛਾਤੀ ਦੇ ਕੈਂਸਰ ਦੇ ਸਨ। ਪਿਛਲੇ ਸਾਲਾਂ ਦੇ ਅੰਕੜਿਆਂ ਦੇ ਅਧਾਰ ‘ਤੇ ਇਹ ਪਾਇਆ ਗਿਆ ਕਿ 2020 ਵਿੱਚ ਮੂੰਹ, ਗਲ਼ੇ, ਫੂਡ ਪਾਈਪ, ਵੱਡੀ ਅੰਤੜੀ, ਗੁਦਾ, ਜਿਗਰ ਅਤੇ ਛਾਤੀ ਦੇ ਕੈਂਸਰ ਦੇ 63 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਸ਼ਰਾਬ ਨਾਲ ਕੈਂਸਰ ਹੋਣ ਸਬੰਧੀ ਇਹ ਆਪਣੀ ਕਿਸਮ ਦਾ ਪਹਿਲਾ ਅਧਿਐਨ ਹੈ। ਅਧਿਐਨ ਮੁਤਾਬਕ ਯੂਰਪ ਵਿੱਚ ਸ਼ਰਾਬ ਦਾ ਰੁਝਾਨ ਘਟਿਆ ਹੈ ਪਰ ਚੀਨ ਤੇ ਭਾਰਤ ਸਣੇ ਉਪ ਸਹਾਰਾ ਅਫਰੀਕਾ ਦੇ ਲੋਕ ਵੱਧ ਸ਼ਰਾਬ ਪੀ ਰਹੇ ਹਨ।
Source link
Asian Tribune Your Multilingual Newspaper covering World and local news News