Home / Punjabi News / ਭਾਰਤ-ਅਮਰੀਕਾ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਆਈ ਹਾਂ : ਨਿੱਕੀ ਹੈਲੀ

ਭਾਰਤ-ਅਮਰੀਕਾ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਆਈ ਹਾਂ : ਨਿੱਕੀ ਹੈਲੀ

ਭਾਰਤ-ਅਮਰੀਕਾ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਆਈ ਹਾਂ : ਨਿੱਕੀ ਹੈਲੀ

ਨਵੀਂ ਦਿੱਲੀ, — ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਅੱਤਵਾਦ ਵਿਰੋਧੀ ਅਤੇ ਫੌਜੀ ਪਹਿਲੂਆਂ ਸਮੇਤ ਕਈ ਪੱਧਰਾਂ ‘ਤੇ ਭਾਰਤ-ਅਮਰੀਕੀ ਸੰਬੰਧਾਂ ਦਾ ਜ਼ਿਕਰ ਕੀਤਾ। ਹੈਲੀ ਨੇ ਇਸ ਦੇ ਨਾਲ ਹੀ ਕਿਹਾ ਕਿ ਉਨ੍ਹਾਂ ਦੀ ਯਾਤਰਾ ਦਾ ਉਦੇਸ਼ ਦੁਨੀਆ ਦੇ ਦੋ ਸਭ ਤੋਂ ਪੁਰਾਣੇ ਲੋਕਤੰਤਰੀ ਦੇਸ਼ਾਂ ਦਰਮਿਆਨ ਸੰਬੰਧ ਮਜ਼ਬੂਤ ਕਰਨਾ ਹੈ। ਦੱਸਣਯੋਗ ਹੈ ਕਿ ਨਿੱਕੀ ਹੈਲੀ 26 ਤੋਂ 28 ਜੂਨ 3 ਦਿਨਾਂ ਦੇ ਦੌਰੇ ‘ਤੇ ਭਾਰਤ ਆਈ ਹੈ। ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਬਣਨ ਤੋਂ ਬਾਅਦ ਉਨ੍ਹਾਂ ਦਾ ਭਾਰਤ ‘ਚ ਇਹ ਪਹਿਲਾ ਦੌਰਾ ਹੈ। ਉਨ੍ਹਾਂ ਨੇ ਕਿਹਾ, ”ਭਾਰਤ ਵਿਚ ਵਾਪਸ ਆਉਣ ‘ਤੇ ਮੈਂ ਖੁਸ਼ ਹਾਂ, ਇਹ ਓਨਾਂ ਹੀ ਖੂਬਸੂਰਤ ਹੈ, ਜਿੰਨਾ ਮੈਨੂੰ ਯਾਦ ਹੈ। ਘਰ ਵਾਪਸ ਆਉਣਾ ਹਮੇਸ਼ਾ ਚੰਗਾ ਹੁੰਦਾ ਹੈ।”
ਨਿੱਕੀ ਨੇ ਕਿਹਾ, ”ਮੇਰੇ ਮਾਤਾ-ਪਿਤਾ ਨੇ ਕਿਹਾ ਕਿ ਮੈਂ ਪਾਗਲ ਹਾਂ ਕਿ ਸਾਲ ਦੇ ਇਸ ਸਮੇਂ ਇੱਥੇ ਆਈ ਹਾਂ, ਕਿਉਂਕਿ ਅਜੇ ਬਹੁਤ ਗਰਮੀ ਹੈ ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਭਾਰਤ ਆਉਣ ਲਈ ਗਰਮੀ ਝੱਲੀ ਜਾ ਸਕਦੀ ਹੈ।” ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਵਿਚਾਲੇ ਕਈ ਚੀਜ਼ਾਂ ਬਰਾਬਰ ਹਨ ਅਤੇ ਉਨ੍ਹਾਂ ਦੀ ਯਾਤਰਾ ਦਾ ਉਦੇਸ਼ ਦੋਸਤੀ ਨੂੰ ਮਜ਼ਬੂਤ ਕਰਨਾ ਹੈ। ਨਿੱਕੀ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਸੁਤੰਤਰਤਾ ਵਾਂਗ ਹੀ ਧਾਰਮਿਕ ਆਜ਼ਾਦੀ ਵੀ ਓਨੀ ਹੀ ਮਹੱਤਵਪੂਰਨ ਹੈ।
ਭਾਰਤ-ਅਮਰੀਕੀ ਹੈਲੀ ਨੇ ਭਾਰਤ ਵਿਚ ਅਮਰੀਕਾ ਦੇ ਰਾਜਦੂਤ ਕੈਨੇਥ ਜਸਟਰ ਨਾਲ ਦਿੱਲੀ ‘ਚ ਮੁਗਲ ਬਾਦਸ਼ਾਹ ਹਿਮਾਯੂੰ ਦੇ ਮਕਬਰੇ ਦਾ ਦੌਰਾ ਕੀਤਾ ਅਤੇ ਆਪਣੀ ਯਾਤਰਾ ਨੂੰ ਘਰ ਵਾਪਸੀ ਦੱਸਿਆ। ਉਨ੍ਹਾਂ ਕਾਹ ਕਿ ਮੈਂ ਭਾਰਤ ਲਈ ਪਿਆਰ, ਭਾਰਤ ਅਤੇ ਅਮਰੀਕਾ ਦੀ ਦੋਸਤੀ ਵਿਚ ਸਾਡੇ ਵਿਸ਼ਵਾਸ ਅਤੇ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਣ ਲਈ ਇੱਥੇ ਆਈ ਹਾਂ। ਹੈਲੀ ਆਪਣੀ ਯਾਤਰਾ ਦੌਰਾਨ ਸੀਨੀਅਰ ਭਾਰਤੀ ਅਧਿਕਾਰੀਆਂ, ਕਾਰੋਬਾਰੀ ਨੇਤਾਵਾਂ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕਰੇਗੀ। ਨਿੱਕੀ ਹੈਲੀ ਸਾਲ 2014 ‘ਚ ਭਾਰਤ ਆਈ ਸੀ, ਜਦੋਂ ਉਹ ਸਾਊਥ ਕੈਰੋਲੀਨਾ ਦੀ ਗਵਰਨਰ ਸੀ। ਹੈਲੀ ਪੰਜਾਬ ਦੇ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਅਤੇ ਉਹ ਅਮਰੀਕੀ ਸਰਕਾਰ ਵਿਚ ਵਫਦ ਪੱਧਰ ਦੇ ਅਹੁਦੇ ‘ਤੇ ਪਹਿਲੀ ਭਾਰਤੀ ਮੂਲ ਦੀ ਨਾਗਰਿਕ ਹੈ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …