ਨਵੀਂ ਦਿੱਲੀ, 20 ਅਕਤੂਬਰ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਅੱਜ ਛੇ ਉਮੀਦਵਾਰਾਂ ਦੀ ਦੂਜੀ ਅਤੇ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਇਸ ਤੋਂ ਪਹਿਲਾਂ 62 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਇਸ ਨਾਲ 68 ਮੈਂਬਰੀ ਵਿਧਾਨ ਸਭਾ ਲਈ ਭਾਜਪਾ ਨੇ ਆਪਣੇ ਸਾਰੇ ਉਮੀਦਵਾਰ ਐਲਾਨ ਦਿੱਤੇ ਹਨ। ਇਸ ਸੂਚੀ ਅਨੁਸਾਰ ਡੇਹਰਾ ਤੋਂ ਰਮੇਸ਼ ਧਵਾਲਾ, ਜਵਾਲਾਮੁਖੀ ਤੋਂ ਰਵਿੰਦਰ ਸਿੰਘ ਰਵੀ, ਕੁੱਲੂ ਤੋਂ ਮਹੇਸ਼ਵਰ ਸਿੰਘ, ਬਡਸਰ ਤੋਂ ਮਾਇਆ ਸ਼ਰਮਾ, ਹਰੋਲੀ ਤੋਂ ਪ੍ਰੋਫੈਸਰ ਰਾਮਕੁਮਾਰ ਅਤੇ ਰਾਮਪੁਰ ਤੋਂ ਕੌਲ ਨੇਗੀ ਪਾਰਟੀ ਦੇ ਉਮੀਦਵਾਰ ਹੋਣਗੇ।
Source link
Asian Tribune Your Multilingual Newspaper covering World and local news News