ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 17 ਜੂਨ
ਇਥੇ ਨਵੇਂ ਬੱਸ ਸਟੈਂਡ ਨੇੜੇ ਬੀਤੀ ਰਾਤ ਮੋਟਰਸਾਈਕਲ ਸਵਾਰ ਦੋ ਅਣਪਛਾਤਿਆਂ ਨੇ ਦੁਕਾਨਦਾਰ ਨੂੰ ਖਿਡੌਣਾ ਪਿਸਤੌਲ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਘਟਨਾ ਦੌਰਾਨ ਝੜਪ ਵਿੱਚ ਲੁਟੇਰਿਆਂ ਨੇ ਦੁਕਾਨਦਾਰ ਨੂੰ ਇੱਟ ਮਾਰ ਕੇ ਜ਼ਖ਼ਮੀ ਕਰ ਦਿੱਤਾ ਤੇ ਫ਼ਰਾਰ ਹੋ ਗਏ। ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਉਸ ਦਾ ਭਤੀਜਾ ਵਿਕਰਾਂਤ ਕੁਮਾਰ ਜਦੋਂ ਬੀਤੀ ਸ਼ਾਮ ਮੁੱਖ ਮਾਰਗ ’ਤੇ ਨਵੇਂ ਬੱਸ ਸਟੈਂਡ ਨੇੜੇ ਆਪਣੀ ਕਰਿਆਨੇ ਦੀ ਦੁਕਾਨ ’ਤੇ ਇਕੱਲਾ ਸੀ ਤਾਂ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਖਿਡਾਉਣਾ ਪਿਸਤੌਲ ਤਾਣ ਕੇ ਸਭ ਕੁੱਝ ਉਨ੍ਹਾਂ ਨੂੰ ਦੇਣ ਲਈ ਕਿਹਾ। ਵਿਕਰਾਂਤ ਨੇ ਲੁਟੇਰਿਆਂ ਦਾ ਦਲੇਰੀ ਨਾਲ ਮੁਕਾਬਲਾ ਕੀਤਾ, ਜਿਸ ਕਾਰਨ ਹੱਥੋਪਾਈ ਮਗਰੋਂ ਲੁਟੇਰੇ ਮੋਟਰਸਾਈਕਲ ‘ਤੇ ਭੱਜਣ ਲੱਗੇ। ਵਿਕਰਾਂਤ ਨੇ ਮੋਟਰਸਾਈਕਲ ਰੋਕ ਕੇ ਬਦਮਾਸ਼ਾਂ ਨੂੰ ਫੁਰਤੀ ਨਾਲ ਹੇਠਾਂ ਸੁੱਟ ਲਿਆ ਤਾਂ ਘਬਰਾਏ ਲੁਟੇਰਿਆਂ ਨੇ ਉਸ ਨੂੰ ਇੱਟ ਮਾਰ ਕੇ ਜ਼ਖ਼ਮੀ ਕਰ ਦਿੱਤਾ। ਲੁਟੇਰਿਆਂ ਦਾ ਖਿਡੌਣਾ ਪਿਸਤੌਲ ਘਟਨਾ ਸਥਾਨ ‘ਤੇ ਹੀ ਡਿੱਗ ਪਿਆ। ਭਵਾਨੀਗੜ੍ਹ ਥਾਣਾ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਪਰਚਾ ਦਰਜ ਕਰ ਲਿਆ ਹੈ।
The post ਭਵਾਨੀਗੜ੍ਹ: ਲੁਟੇਰਿਆਂ ਨੇ ਖਿਡੌਣਾ ਪਿਸਤੌਲ ਨਾਲ ਦੁਕਾਨਦਾਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ appeared first on Punjabi Tribune.
Source link
Asian Tribune Your Multilingual Newspaper covering World and local news News