Home / Punjabi News / ਭਟਨੂਰਾ ਕਲਾਂ ਦੇ ਨੌਜਵਾਨ ਦੀ ਫਰਾਂਸ ’ਚ ਮੌਤ

ਭਟਨੂਰਾ ਕਲਾਂ ਦੇ ਨੌਜਵਾਨ ਦੀ ਫਰਾਂਸ ’ਚ ਮੌਤ

ਭਟਨੂਰਾ ਕਲਾਂ ਦੇ ਨੌਜਵਾਨ ਦੀ ਫਰਾਂਸ ’ਚ ਮੌਤ

ਭੁਲੱਥ, 25 ਜਨਵਰੀ (ਦਲੇਰ ਸਿੰਘ ਚੀਮਾ): ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਅੱਜ ਭਟਨੂਰਾ ਕਲਾਂ ਦੇ ਨੌਜਵਾਨ ਸਰਬਪ੍ਰੀਤ ਸਿੰਘ (20) ਦੀ ਮੌਤ ਹੋ ਗਈ ਹੈ। ਸਰਬਪ੍ਰੀਤ ਪੰਜ ਸਾਲ ਪਹਿਲਾਂ ਫਰਾਂਸ ਗਿਆ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਐਤਵਾਰ ਸ਼ਾਮ ਉਨ੍ਹਾਂ ਦੀ ਆਪਣੇ ਇਕਲੌਤੇ ਪੁੱਤਰ ਨਾਲ ਵਟਸਐਪ ‘ਤੇ ਗੱਲਬਾਤ ਹੋਈ ਸੀ ਪਰ ਅੱਜ ਸਵੇਰੇ ਫਰਾਂਸ ਦੀ ਪੁਲੀਸ ਤੋਂ ਉਨ੍ਹਾਂ ਨੂੰ ਸਰਬਪ੍ਰੀਤ ਸਿੰਘ ਦੀ ਮੌਤ ਦੀ ਖ਼ਬਰ ਮਿਲੀ। ਉਨ੍ਹਾਂ ਦੱਸਿਆ ਕਿ ਪੁਲੀਸ ਮੁਤਾਬਕ ਸਰਬਪ੍ਰੀਤ ਦੀ ਮੌਤ ਦੇ ਕਾਰਨਾਂ ਦੀ ਜਾਣਕਾਰੀ ਪੋਸਟਮਾਰਟਮ ਦੀ ਰਿਪੋਰਟ ਤੇ ਜਾਂਚ ਤੋਂ ਬਾਅਦ ਹੀ ਦਿੱਤੀ ਜਾਵੇਗੀ। ਉਨ੍ਹਾਂ ਮੁਤਾਬਕ ਸਰਬਪ੍ਰੀਤ ਦਾ ਫਰਵਰੀ/ਮਾਰਚ ਵਿੱਚ ਵਿਆਹ ਰੱਖਿਆ ਹੋਇਆ ਸੀ।


Source link

Check Also

ਬੀਆਰਓ ਨੇ 2.79 ਕਿਲੋਮੀਟਰ ਲੰਬੀ ਸੁੰਗਲ ਸੁਰੰਗ ਬਣਾਈ

ਸ੍ਰੀਨਗਰ, 14 ਮਈ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਅੱਜ ਜੰਮੂ-ਪੁਣਛ ਕੌਮੀ ਮਾਰਗ ’ਤੇ 2.79 ਕਿਲੋਮੀਟਰ …