Home / Punjabi News / ਬੱਚਿਆਂ ਨੂੰ ਕਾਰ ਥੱਲੇ ਦੇਣ ਵਾਲੇ ਨੂੰ ਮੌਤ ਦੀ ਸਜ਼ਾ → Ontario Punjabi News

ਬੱਚਿਆਂ ਨੂੰ ਕਾਰ ਥੱਲੇ ਦੇਣ ਵਾਲੇ ਨੂੰ ਮੌਤ ਦੀ ਸਜ਼ਾ → Ontario Punjabi News




ਚੀਨ ਦੀ ਅਦਾਲਤ ਨੇ ਦੱਖਣੀ ਹੁਨਾਨ ਸੂਬੇ ਵਿੱਚ ਪਿਛਲੇ ਮਹੀਨੇ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਤੇ ਮਾਪਿਆਂ ’ਤੇ ਕਾਰ ਚੜ੍ਹਾਉਣ ਵਾਲੇ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਹਾਲਾਂਕਿ, ਸਜ਼ਾ ’ਤੇ ਦੋ ਸਾਲ ਲਈ ਰੋਕ ਰਹੇਗੀ। ਅਦਾਲਤ ਦੇ ਬਿਆਨ ਮੁਤਾਬਕ, ਹੁਆਂਗ ਵੇਨ ਨੂੰ ਲਗਪਗ 18 ਬੱਚਿਆਂ ਸਮੇਤ 30 ਜਣਿਆਂ ਨੂੰ ਜ਼ਖ਼ਮੀ ਕਰਨ ਮਗਰੋਂ ਮੌਕੇ ’ਤੇ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਇਸ ਘਟਨਾ ਸਬੰਧੀ ਪਹਿਲੀ ਵਾਰ ਅੰਕੜੇ ਜਾਰੀ ਕੀਤੇ ਹਨ। ਕਾਰ ਚਾਲਕ ਨੂੰ ਦੋ ਸਾਲ ਦੀ ਰਾਹਤ ਦਿੰਦਿਆਂ ਮੌਤ ਦੀ ਸਜ਼ਾ ਸੁਣਾਈ ਗਈ ਹੈ। ਜੇ ਦੋਸ਼ੀ ਸਜ਼ਾ ਮੁਅੱਤਲੀ ਦੌਰਾਨ ਕੋਈ ਹੋਰ ਅਪਰਾਧ ਨਹੀਂ ਕਰਦਾ ਤਾਂ ਇਹ ਸਜ਼ਾ ਉਮਰ ਕੈਦ ਵਿੱਚ ਤਬਦੀਲ ਹੋ ਜਾਵੇਗੀ। ਅਦਾਲਤ ਨੇ ਕਿਹਾ ਕਿ ਨਿਵੇਸ਼ ਕੀਤੇ ਪੈਸੇ ਡੁੱਬਣ ਕਾਰਨ ਉਹ ਗੁੱਸੇ ਵਿੱਚ ਸੀ, ਜਿਸ ਮਗਰੋਂ ਉਸ ਨੇ 19 ਨਵੰਬਰ ਨੂੰ ਆਪਣੀ ਕਾਰ ਭੀੜ ’ਤੇ ਚੜ੍ਹਾ ਦਿੱਤੀ।






Previous articleਨਿਊਯਾਰਕ : ਸਬਵੇਅ ’ਚ ਇਕ ਵਿਅਕਤੀ ਨੇ ਸੁੱਤੀ ਹੋਈ ਔਰਤ ਨੂੰ ਜਿਊਂਦੀ ਸਾ.ੜਿਆ



Source link

Check Also

Top 10 Punjabi News Headlines and Trends from 29 June 2026

ABP Sanjha Top 10, 29 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …