ਭਾਰਤੀ ਬੈਂਕਾਂ ਨੂੰ ਹੋਏ ਹਰਜ਼ਾਨੇ ਦੇ ਪੈਸੇ ਭਰਨ ਲਈ ਵੀ ਕਿਹਾ
ਨਵੀਂ ਦਿੱਲੀ : ਭਾਰਤੀ ਬੈਂਕਾਂ ਦੇ ਭਗੌੜੇ ਅਤੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਬ੍ਰਿਟਿਸ਼ ਹਾਈਕੋਰਟ ਨੇ 3.3 ਕਰੋੜ ਰੁਪਏ ਅਦਾ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਮਾਲਿਆ ਨੂੰ ਕਿਹਾ ਕਿ ਉਹ ਭਾਰਤੀ ਬੈਂਕਾਂ ਨੂੰ ਹੋਏ ਹਰਜ਼ਾਨੇ ਦਾ ਭੁਗਤਾਨ ਵੀ ਕਰੇ। ਹਾਈਕੋਰਟ ਨੇ ਮਾਲਿਆ ਨੂੰ ਇਹ ਹੁਕਮ ਕੇਸ ਹਾਰਨ ਤੋਂ ਬਾਅਦ ਦਿੱਤਾ ਹੈ। ਭਾਰਤ ਦੇ ਸਰਕਾਰੀ ਬੈਂਕਾਂ ਤੋਂ 9 ਹਜ਼ਾਰ ਕਰੋੜ ਰੁਪਏ ਲੈ ਕੇ ਭੱਜੇ ਮਾਲਿਆ ਨੇ ਪਹਿਲਾਂ ਹੀ ਕਾਨੂੰਨੀ ਲੜਾਈ ਵਿਚ 1.8 ਕਰੋੜ ਰੁਪਏ ਖਰਚ ਕੀਤੇ ਹਨ ਪਰ ਬ੍ਰਿਟਿਸ਼ ਹਾਈਕੋਰਟ ਨੇ 3.3 ਕਰੋੜ ਰੁਪਏ ਅਦਾ ਕਰਨ ਲਈ ਕਹਿ ਦਿੱਤਾ ਹੈ। ਇਸ ਤੋਂ ਪਹਿਲਾਂ ਵਿਜੇ ਮਾਲਿਆ ਨੇ ਕਿਹਾ ਸੀ ਕਿ ਉਹ ਆਪਣਾ ਬਕਾਇਆ ਭੁਗਤਾਨ ਅਦਾ ਕਰਨ ਲਈ ਤਿਆਰ ਹੈ ਅਤੇ ਉਸ ‘ਤੇ ਲੱਗੇ ਮਨੀ ਲਾਂਡਰਿੰਗ ਅਤੇ ਧੋਖਾਧੜੀ ਦੇ ਦੋਸ਼ ਝੂਠੇ ਹਨ।
Check Also
ਪੰਜਾਬ ‘ਚ ਵੱਡੀ ਵਾਰਦਾਤ, ਗਰਲਫ੍ਰੈਂਡ ਨੇ ਚਚੇਰੇ ਭਰਾ ਨਾਲ ਮਿਲ ਕੇ ਬੁਆਏਫ੍ਰੈਂਡ ਨੂੰ ਜ਼ਿੰਦਾ ਜਲਾਇਆ; ਫਿਰ…
Amritsar News: ਅੰਮ੍ਰਿਤਸਰ ਦੇ ਮਜੀਠਾ ਵਿੱਚ, ਪ੍ਰੇਮਿਕਾ ਅਤੇ ਉਸਦੇ ਚਚੇਰੇ ਭਰਾ ਨੇ ਇੱਕ ਨੌਜਵਾਨ ਨੂੰ …
Asian Tribune Your Multilingual Newspaper covering World and local news News