Breaking News
Home / Punjabi News / ਬੀਐਸਐਫ ਨੇ ਫਾਈਰਿੰਗ ਕਰਕੇ ਡਰੋਨ ਨੂੰ ਪਾਕਿਸਤਾਨ ਵੱਲ ਮੋੜਿਆ

ਬੀਐਸਐਫ ਨੇ ਫਾਈਰਿੰਗ ਕਰਕੇ ਡਰੋਨ ਨੂੰ ਪਾਕਿਸਤਾਨ ਵੱਲ ਮੋੜਿਆ

ਐਨਪੀ ਧਵਨ

ਪਠਾਨਕੋਟ, 7 ਮਾਰਚ

ਬਮਿਆਲ ਸੈਕਟਰ ਦੀ ਅੰਤਰਰਾਸ਼ਟਰੀ ਸਰਹੱਦ ’ਤੇ ਸਿੰਬਲ ਸਕੋਲ ਕਮਲਜੀਤ ਪੋਸਟ ਕੋਲ ਡਰੋਨ ਦੀ ਹਲਚਲ ਦੇਖਣ ਨੂੰ ਮਿਲੀ। ਧੁੰਦ ਹੋਣ ਕਾਰਨ ਬੀਐਸਐਫ ਵੱਲੋਂ ਫਾਈਰਿੰਗ ਕਰਨ ਬਾਅਦ ਡਰੋਨ ਗਾਇਬ ਹੋ ਗਿਆ। ਇਸ ਘਟਨਾ ਦੇ ਬਾਅਦ ਬੀਐਸਐਫ ਅਤੇ ਪੁਲੀਸ ਵੱਲੋਂ ਪੂਰੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਫਿਲਹਾਲ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਸਾਰੀਆਂ ਸੁਰੱਖਿਆ ਏਜੰਸੀਆਂ ਜ਼ੀਰੋ ਲਾਈਨ ’ਤੇ ਪੁੱਜ ਗਈਆਂ ਅਤੇ ਆਪੋ-ਆਪਣੀ ਜਾਂਚ ਆਰੰਭੀ। ਥਾਣਾ ਨਰੋਟ ਜੈਮਲ ਸਿੰਘ ਦੇ ਮੁਖੀ ਅੰਗਰੇਜ਼ ਸਿੰਘ ਅਤੇ ਚੌਂਕੀ ਇੰਚਾਰਜ ਵਿਜੇ ਕੁਮਾਰ ਅਨੁਸਾਰ ਚੈਕਿੰਗ ਸਮੇਂ ਕੋਈ ਵੀ ਸ਼ੱਕੀ ਗਤੀਵਿਧੀ ਸਾਹਮਣੇ ਨਹੀਂ ਆਈ। ਉਨ੍ਹਾਂ ਦੱਸਿਆ ਕਿ ਬੀਐਸਐਫ ਵੱਲੋਂ ਡਰੋਨ ਦੀ ਸੂਚਨਾ ਦਿੱਤੀ ਗਈ ਸੀ ਜਿਸ ਦੇ ਬਾਅਦ ਪੁਲੀਸ ਵੱਲੋਂ ਬੀਐਸਐਫ ਅਤੇ ਕਮਾਂਡੋਜ਼ ਨਾਲ ਮਿਲ ਕੇ ਪੂਰੇ ਖੇਤਰ ਵਿੱਚ ਜਾਂਚ ਅਭਿਆਨ ਚਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਰਹੱਦੀ ਖੇਤਰ ਵਿੱਚ ਸਰਹੱਦ ਪਾਰ ਤੋਂ ਡਰੋਨ ਦੇ ਮਾਧਿਅਮ ਨਾਲ ਹੈਰੋਇਨ ਦੀ ਸਪਲਾਈ ਭੇਜੀ ਜਾਣ ਦੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ।


Source link

Check Also

Himachal ‘ਚ ਮਾਨਸੂਨ ਦਾ ਕਹਿਰ, ਭਾਰੀ ਮੀਂਹ ਕਾਰਨ 45 ਤੋਂ ਵੱਧ ਸੜਕਾਂ ਬੰਦ, ਕਈ ਇਲਾਕਿਆਂ ‘ਚ ਹੜ੍ਹ ਵਰਗੇ ਹਾਲਾਤ

Himachal Monsoon : ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਸ਼ੁਰੂਆਤ ਨਾਲ ਹੀ ਭਾਰੀ ਮੀਂਹ ਨੇ ਜਨਜੀਵਨ …