Home / Punjabi News / ਬਾਰਿਸ਼-ਹੜ੍ਹ ਨਾਲ ਪ੍ਰਭਾਵਿਤ ਹੋਏ ਦੇਸ਼ ਦੇ ਕਈ ਸੂਬੇ, ਇਸ ਮਾਨਸੂਨ ‘ਚ 7 ਸੂਬਿਆਂ ‘ਚ 774 ਲੋਕਾਂ ਦੀ ਮੌਤ

ਬਾਰਿਸ਼-ਹੜ੍ਹ ਨਾਲ ਪ੍ਰਭਾਵਿਤ ਹੋਏ ਦੇਸ਼ ਦੇ ਕਈ ਸੂਬੇ, ਇਸ ਮਾਨਸੂਨ ‘ਚ 7 ਸੂਬਿਆਂ ‘ਚ 774 ਲੋਕਾਂ ਦੀ ਮੌਤ

ਬਾਰਿਸ਼-ਹੜ੍ਹ ਨਾਲ ਪ੍ਰਭਾਵਿਤ ਹੋਏ ਦੇਸ਼ ਦੇ ਕਈ ਸੂਬੇ, ਇਸ ਮਾਨਸੂਨ ‘ਚ 7 ਸੂਬਿਆਂ ‘ਚ 774 ਲੋਕਾਂ ਦੀ ਮੌਤ

ਨਵੀਂ ਦਿੱਲੀ— ਭਾਰੀ ਬਾਰਿਸ਼ ਅਤੇ ਹੜ੍ਹ ਨਾਲ ਕਈ ਸੂਬੇ ਪ੍ਰਭਾਵਿਤ ਹੋਏ ਹਨ। ਇਸ ਦੀ ਵਜ੍ਹਾ ਨਾਲ ਜਿਥੇ ਆਮ ਜਨਜੀਵਨ ਠੱਪ ਹੋਇਆ, ਉਥੇ ਜਾਨ ਮਾਲ ਦਾ ਵੀ ਕਾਫੀ ਨੁਕਸਾਨ ਹੋਇਆ। ਗ੍ਰਹਿ ਮੰਤਰਾਲੇ ਮੁਤਾਬਕ, ਮਾਨਸੂਨ ਦੇ ਇਸ ਮੌਸਮ ‘ਚ ਸੱਤ ਸੂਬਿਆਂ ‘ਚ ਹੜ੍ਹ ਅਤੇ ਬਾਰਿਸ਼ ਨਾਲ ਜੁੜੀਆਂ ਘਟਨਾਵਾਂ ‘ਚ ਹੁਣ ਤੱਕ 774 ਲੋਕਾਂ ਦੀ ਮੌਤ ਹੋ ਗਈ ਹੈ। ਪਹਾੜੀ ਸੂਬੇ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ‘ਚ ਭਾਰੀ ਬਾਰਿਸ਼ ਨਾਲ ਹਾਲਾਤ ਵਿਗੜਦੇ ਜਾ ਰਹੇ ਹਨ। ਇਸ ਵਿਚਕਾਰ ਮੌਸਮ ਵਿਭਾਗ ਨੇ ਯੂ.ਪੀ., ਹਿਮਾਚਲ ਪ੍ਰਦੇਸ਼, ਉਤਰਾਖੰਡ, ਕੇਰਲ, ਕਰਨਾਟਕ, ਤਾਮਿਲਨਾਡੂ, ਪੱਛਮੀ ਬੰਗਾਲ, ਅਸਾਮ, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਸਮੇਤ 16 ਰਾਜਾਂ ‘ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ।
ਗ੍ਰਹਿ ਮੰਤਰਾਲੇ ਦੇ ਨੈਸ਼ਨਲ ਐਮਰਜੈਂਸੀ ਰਿਸਪਾਂਸ ਸੈਂਟਰ (ਐੈੱਨ.ਈ.ਆਰ.ਸੀ.) ਦੇ ਮੁਤਾਬਕ ਹੜ੍ਹ ਅਤੇ ਬਾਰਿਸ਼ ਕਾਰਨ ਕੇਰਲ ‘ਚ 187, ਉੱਤਰ ਪ੍ਰਦੇਸ਼ ‘ਚ 171, ਪੱਛਮੀ ਬੰਗਾਲ ‘ਚ 170 ਅਤੇ ਮਹਾਰਾਸ਼ਟਰ ‘ਚ 139 ਲੋਕਾਂ ਦੀ ਜਾਨ ਗਈ ਹੈ। ਅੰਕੜਿਆਂ ‘ਚ ਕਿਹਾ ਗਿਆ ਹੈ ਕਿ ਗੁਜਰਾਤ ‘ਚ 52, ਅਸਾਮ ‘ਚ 45 ਅਤੇ ਨਾਗਾਲੈਂਡ ‘ਚ 8 ਲੋਕਾਂ ਦੀ ਮੌਤ ਹੋਈ ਹੈ। ਕੇਰਲ ‘ਚ 22 ਅਤੇ ਪੱਛਮੀ ਬੰਗਾਲ ‘ਚ ਪੰਜ ਲੋਕ ਲਾਪਤਾ ਵੀ ਹਨ।
ਰਾਜਾਂ ‘ਚ ਬਾਰਿਸ਼ ਨਾਲ ਜੁੜੀਆਂ ਘਟਨਾਵਾਂ ‘ਚ 245 ਲੋਕ ਜ਼ਖਮੀ ਹੋਏ ਹਨ। ਬਾਰਿਸ਼ ਅਤੇ ਹੜ੍ਹ ਦੀ ਵਜ੍ਹਾ ਨਾਲ ਮਹਾਰਾਸ਼ਟਰ ਦੇ 26, ਅਸਾਮ ਦੇ 23, ਪੱਛਮੀ ਬੰਗਾਲ ਦੇ 22, ਕੇਰਲ ਦੇ 14, ਉੱਤਰ ਪ੍ਰਦੇਸ਼ ਦੇ 12, ਨਾਗਾਲੈਂਡ ਦੇ 11 ਅਤੇ ਗੁਜਰਾਤ ਦੇ 10 ਜ਼ਿਲੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਅਸਾਮ ‘ਚ ਐੈੱਨ.ਡੀ.ਆਰ.ਐੱਫ. ਦੇ 15, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ‘ਚ ਅੱਠ-ਅੱਠ, ਗੁਜਰਾਤ ‘ਚ 7, ਕੇਰਲ ‘ਚ 4, ਮਹਾਰਾਸ਼ਟਰ ‘ਚ 4 ਅਤੇ ਨਾਗਾਲੈਂਡ ‘ਚ ਇਕ ਟੀਮ ਨੂੰ ਤਾਇਨਾਤ ਕੀਤਾ ਗਿਆ ਹੈ।
ਕੇਰਲ ‘ਚ 8,000 ਕਰੋੜ ਤੋਂ ਵੱਧ ਨੁਕਸਾਨ
ਕੇਰਲ ‘ਚ ਹੜ੍ਹ ਦੇ ਹਾਲਾਤ ‘ਚ ਥੋੜ੍ਹਾ ਸੁਧਾਰ ਹੋਣ ਦੇ ਬਾਵਜੂਦ ਐਤਵਾਰ ਨੂੰ ਹੋਈ ਬਾਰਿਸ਼ ਨਾਲ ਪਰੇਸ਼ਾਨੀਆਂ ਲਗਾਤਾਰ ਬਰਕਰਾਰ ਹਨ। ਹੜ੍ਹ ਦੀ ਵਜ੍ਹਾ ਨਾਲ ਸੂਬੇ ‘ਚ ਮ੍ਰਿਤਕਾਂ ਦੀ ਗਿਣਤੀ ਹੁਣ 39 ਤੱਕ ਪਹੁੰਚ ਗਈ ਹੈ।ਐਤਵਾਰ ਨੂੰ ਇਡੁਕੀ ‘ਚ 20.86 ਮਿ.ਲੀ. ਬਾਰਿਸ਼ ਦਰਜ ਕੀਤੀ ਗਈ ਹੈ। ਸੂਬੇ ‘ਚ 8 ਹਜ਼ਾਰ ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਐਤਵਾਰ ਨੂੰ ਕੇਂਦਰੀ ਗ੍ਰਹਿਮੰਤਰੀ ਰਾਜਨਾਥ ਸਿੰਘ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਕਿਹਾ ਕਿ ਆਜ਼ਾਦ ਭਾਰਤ ਦੇ ਇਤਿਹਾਸ ‘ਚ ਕੇਰਲ ‘ਚ ਪਹਿਲਾਂ ਇਸ ਤਰ੍ਹਾਂ ਦਾ ਹੜ੍ਹ ਕਦੇ ਨਹੀਂ ਆਇਆ। ਸੀ.ਐੈੱਮ. ਪੀ. ਵਿਯਜਨ ਦਾ ਕਹਿਣਾ ਹੈ ਕਿ 8316 ਕਰੋੜ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ, ਜਦੋਂਕਿ 10 ਹਜ਼ਾਰ ਕਿ.ਮੀ. ਤੋਂ ਵੱਧ ਸੜਕਾਂ ਬਰਬਾਦ ਹੋ ਗਈਆਂ ਹਨ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …