Home / Punjabi News / ਬਸਪਾ ਨੂੰ ਝਟਕਾ, ਚੰਦਰ ਪ੍ਰਕਾਸ਼ ਮਿਸ਼ਰਾ ਭਾਜਪਾ ‘ਚ ਹੋਏ ਸ਼ਾਮਲ

ਬਸਪਾ ਨੂੰ ਝਟਕਾ, ਚੰਦਰ ਪ੍ਰਕਾਸ਼ ਮਿਸ਼ਰਾ ਭਾਜਪਾ ‘ਚ ਹੋਏ ਸ਼ਾਮਲ

ਬਸਪਾ ਨੂੰ ਝਟਕਾ, ਚੰਦਰ ਪ੍ਰਕਾਸ਼ ਮਿਸ਼ਰਾ ਭਾਜਪਾ ‘ਚ ਹੋਏ ਸ਼ਾਮਲ

ਨਵੀਂ ਦਿੱਲੀ— ਉੱਤਰ ਪ੍ਰਦੇਸ਼ ‘ਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਨੇਤਾ ਚੰਦਰ ਪ੍ਰਕਾਸ਼ ਮਿਸ਼ਰਾ ਬੁੱਧਵਾਰ ਨੂੰ ਇੱਥੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ। ਸ਼੍ਰੀ ਮਿਸ਼ਰਾ ਨੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਜੇ.ਪੀ. ਨੱਡਾ ਅਤੇ ਸ਼੍ਰੀਮਤੀ ਸਮਰਿਤੀ ਇਰਾਨੀ ਦੀ ਮੌਜੂਦਗੀ ‘ਚ ਇੱਥੇ ਭਾਜਪਾ ਹੈੱਡ ਕੁਆਰਟਰ ‘ਚ ਪਾਰਟੀ ਦੀ ਮੈਂਬਰਤਾ ਗ੍ਰਹਿਣ ਕੀਤੀ।
ਸ਼੍ਰੀ ਮਿਸ਼ਰਾ ਨੇ ਸਾਲ 2004 ‘ਚ ਲੋਕ ਸਭਾ ਚੋਣਾਂ ‘ਚ ਉੱਤਰ ਪ੍ਰਦੇਸ਼ ਦੀ ਅਮੇਠੀ ਸੀਟ ਤੋਂ ਬਸਪਾ ਦੇ ਟਿਕਟ ‘ਤੇ ਚੋਣ ਲੜੀ ਸੀ ਅਤੇ ਕਾਂਗਰਸ ਉਮੀਦਵਾਰ ਰਾਹੁਲ ਗਾਂਧੀ ਦੇ ਵਿਰੁਅਧ 16.85 ਫੀਸਦੀ ਵੋਟ ਹਾਸਲ ਕਰ ਕੇ ਦੂਜੇ ਸਥਾਨ ‘ਤੇ ਰਹੇ ਸਨ। ਪਾਰਟੀ ‘ਚ ਸ਼੍ਰੀ ਮਿਸ਼ਰਾ ਦਾ ਸਵਾਗਤ ਕਰਦੇ ਹੋਏ ਸ਼੍ਰੀਮਤੀ ਇਰਾਨੀ ਨੇ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ‘ਚ ਅਮੇਠੀ ਦੇ ਚਾਰੇ ਪਾਸਿਓਂ ਵਿਕਾਸ ਨੂੰ ਦੇਖਦੇ ਹੋਏ ਸ਼੍ਰੀ ਮਿਸ਼ਰਾ ਨੇ ਭਾਜਪਾ ‘ਚ ਸ਼ਾਮਲ ਹੋਣ ਦਾ ਫੈਸਲਾ ਕੀਤਾ।

Check Also

ਤਰਨਜੀਤ ਸੰਧੂ, ਰਵਨੀਤ ਬਿੱਟੂ, ਚਰਨਜੀਤ ਚੰਨੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ

ਚੰਡੀਗੜ੍ਹ, 10 ਮਈ ਤਰਨਜੀਤ ਸਿੰਘ ਸੰਧੂ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ, ਰਵਨੀਤ ਸਿੰਘ ਬਿੱਟੂ ਅਤੇ …