ਬਠਿੰਡਾ : ਕੇਂਦਰੀ ਜੇਲ ਬਠਿੰਡਾ ਵਿਚ ਇਕ ਗੁੰਡੇ ਵੱਲੋਂ ਜੇਲ ਵਾਰਡਨ ‘ਤੇ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰਮਜੀਤ ਨਾਮ ਦਾ ਕੈਦੀ ਗੁੰਡਾ ਜਾਮਨ ਦਾ ਸਾਥੀ ਹੈ ਅਤੇ ਉਹ ਬੁੱਢਾ ਗਰੁੱਪ ਨਾਲ ਤਾਲੁਕ ਰੱਖਦਾ ਹੈ। ਉਹ ਬੀਤੇ ਦਿਨ ਜੇਲ ਵਿਚ ਆਪਣੀ ਬੈਰਕ ਵਿਚੋਂ ਨਿਕਲ ਕੇ ਦੂਜੀ ਬੈਰਕ ਵਿਚ ਗਿਆ ਤਾਂ ਜੇਲ ਵਾਰਡਨ ਜਗਦੇਵ ਸਿੰਘ ਨੇ ਉਸ ਨੂੰ ਆਪਣੀ ਬੈਰਕ ਵਿਚ ਜਾਣ ਨੂੰ ਕਿਹਾ ਤਾਂ ਉਸ ਨੇ ਇਸ ਗੱਲ ‘ਤੇ ਜੇਲ ਵਾਰਡਨ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਵਰਦੀ ਪਾੜ ਦਿੱਤੀ।
ਦੱਸ ਦੇਈਏ ਕਿ ਕਰਮਜੀਤ ਨੂੰ ਬੀਤੀ 30 ਮਈ ਨੂੰ ਮਾਨਸਾ ਦੇ ਪਿੰਡ ਜਟਾਣਾ ਵਿਚ ਪੁਲਸ ਨੇ ਐਨਕਾਊਂਟਰ ਕਰਕੇ ਗ੍ਰਿਫਤਾਰ ਕੀਤਾ ਸੀ। ਇਸ ਆਪਰੇਸ਼ਨ ਵਿਚ 4 ਗੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਦੋਂ ਗੁੰਡਾ ਜਾਮਨ ਫਰਾਰ ਹੋ ਗਿਆ ਸੀ ਅਤੇ ਉਸ ਨੂੰ ਬਾਅਦ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ। ਬਠਿੰਡਾ ਦੇ ਐਸ.ਪੀ. ਸਿਟੀ ਨੇ ਦੱਸਿਆ ਕਿ ਕਰਮਜੀਤ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Check Also
ਕਾਂਗਰਸ ‘ਚ ਸ਼ਾਮਲ ਹੋਣ ਬਾਰੇ ਚਰਚਾ ਹੋਈ ਤੇਜ਼…
Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ …
Asian Tribune Your Multilingual Newspaper covering World and local news News