Home / Punjabi News / ਫੌਜੀ ਟਿਕਾਣਿਆਂ ਤੇ ਸਰਕਾਰੀ ਇਮਾਰਤਾਂ ’ਤੇ ਹਮਲੇ ’ਚ ਇਮਰਾਨ ਦੀ ਸ਼ਮੂਲੀਅਤ ਹੋਈ ਤਾਂ ਫੌਜੀ ਅਦਾਲਤ ’ਚ ਮੁਕੱਦਮਾ ਚੱਲੇਗਾ: ਆਸਿਫ਼

ਫੌਜੀ ਟਿਕਾਣਿਆਂ ਤੇ ਸਰਕਾਰੀ ਇਮਾਰਤਾਂ ’ਤੇ ਹਮਲੇ ’ਚ ਇਮਰਾਨ ਦੀ ਸ਼ਮੂਲੀਅਤ ਹੋਈ ਤਾਂ ਫੌਜੀ ਅਦਾਲਤ ’ਚ ਮੁਕੱਦਮਾ ਚੱਲੇਗਾ: ਆਸਿਫ਼

ਇਸਲਾਮਾਬਾਦ, 4 ਜੂਨ

ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਵਰਕਰਾਂ ਵੱਲੋਂ 9 ਮਈ ਨੂੰ ਮੁਲਕ ਦੇ ਫੌਜੀ ਟਿਕਾਣਿਆਂ ਤੇ ਹੋਰਨਾਂ ਸਰਕਾਰੀ ਇਮਾਰਤਾਂ ‘ਤੇ ਕੀਤੇ ਹਮਲੇ ਵਿੱਚ ਕਥਿਤ ਸ਼ਮੂਲੀਅਤ ਦੀ ਸੂਰਤ ‘ਚ ਪਾਕਿਸਤਾਨ ਦੇ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਖਿਲਾਫ਼ ਫੌਜੀ ਅਦਾਲਤ ਵਿੱਚ ਮੁਕੱਦਮਾ ਚਲਾਉਦ ਦੀ ਪੂਰੀ ਸੰਭਾਵਨਾ ਹੈ। ‘ਦਿ ਐਕਸਪ੍ਰੈਸ ਟ੍ਰਿਬਿਊਨ’ ਅਖ਼ਬਾਰ ਨੇ ਆਸਿਫ਼ ਦੇ ਹਵਾਲੇ ਨਾਲ ਕਿਹਾ, ”ਜੇਕਰ ਅਗਲੇ ਦਿਨਾਂ ‘ਚ ਖ਼ਾਨ ਦੀ ਸ਼ਮੂਲੀਅਤ ਸਬੰਧੀ ਕੋਈ ਸਬੂਤ ਸਾਹਮਣੇ ਆਉਂਦਾ ਹੈ ਤਾਂ ਪੀਟੀਆਈ ਮੁਖੀ ਖਿਲਾਫ਼ ਫੌਜੀ ਅਦਾਲਤ ਵਿੱਚ ਮੁਕੱਦਮਾ ਚਲਾਇਆ ਜਾਵੇਗਾ।” ਉਂਜ ਆਸਿਫ਼ ਨੇ ਪੁਸ਼ਟੀ ਕੀਤੀ ਕਿ 9 ਮਈ ਦੇ ਹਮਲਿਆਂ ਨੂੰ ਲੈ ਕੇ ਖ਼ਾਨ ਖਿਲਾਫ਼ ਅਜੇ ਤੱਕ ਕੇਸ ਦਰਜ ਨਹੀਂ ਕੀਤਾ ਗਿਆ। ਇਸ ਦੌਰਾਨ ਖ਼ਾਨ ਦੀ ਬੇਗ਼ਮ ਬੁਸ਼ਰਾ ਬੀਬੀ ਅਲ-ਕਾਦਿਰ ਟਰੱਸਟ ਕੇਸ ਵਿੱਚ ਅੱਜ ਕੌਮੀ ਇਹਤਸਾਬ ਬਿਊਰੋ ਅੱਗੇ ਪੇਸ਼ ਹੋਈ। –ਪੀਟੀਆਈ


Source link

Check Also

ਬੀਆਰਓ ਨੇ 2.79 ਕਿਲੋਮੀਟਰ ਲੰਬੀ ਸੁੰਗਲ ਸੁਰੰਗ ਬਣਾਈ

ਸ੍ਰੀਨਗਰ, 14 ਮਈ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਅੱਜ ਜੰਮੂ-ਪੁਣਛ ਕੌਮੀ ਮਾਰਗ ’ਤੇ 2.79 ਕਿਲੋਮੀਟਰ …