Home / Punjabi News / ਫੇਮਾ ਕੇਸ ’ਚ ਮਹੂਆ ਅਤੇ ਹੀਰਾਨੰਦਾਨੀ ਤਲਬ

ਫੇਮਾ ਕੇਸ ’ਚ ਮਹੂਆ ਅਤੇ ਹੀਰਾਨੰਦਾਨੀ ਤਲਬ

ਨਵੀਂ ਦਿੱਲੀ, 27 ਮਾਰਚ

ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ’ਚ ਪੁੱਛ-ਗਿੱਛ ਲਈ ਟੀਐੱਮਸੀ ਆਗੂ ਮਹੂਆ ਮੋਇਤਰਾ (49) ਅਤੇ ਦੁਬਈ ਆਧਾਰਿਤ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਨੂੰ ਨਵੇਂ ਸੰਮਨ ਜਾਰੀ ਕਰਦਿਆਂ 28 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਹੈ। ਕੇਂਦਰੀ ਏਜੰਸੀ ਨੇ ਤ੍ਰਿਣਮੂਲ ਕਾਂਗਰਸ ਆਗੂ ਨੂੰ ਪਹਿਲਾਂ ਦੋ ਵਾਰ ਪੁੱਛ-ਪੜਤਾਲ ਲਈ ਸੰਮਨ ਭੇਜੇ ਸਨ ਪਰ ਸਰਕਾਰੀ ਕੰਮ ਦਾ ਹਵਾਲਾ ਦਿੰਦਿਆਂ ਉਹ ਪੇਸ਼ ਨਹੀਂ ਹੋਈ ਸੀ। ਸੂਤਰਾਂ ਮੁਤਾਬਕ ਮਹੂਆ ਅਤੇ ਹੀਰਾਨੰਦਾਨੀ ਨੂੰ ਵੀਰਵਾਰ ਨੂੰ ਇਥੇ ਈਡੀ ਦਫ਼ਤਰ ’ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ।

The post ਫੇਮਾ ਕੇਸ ’ਚ ਮਹੂਆ ਅਤੇ ਹੀਰਾਨੰਦਾਨੀ ਤਲਬ appeared first on Punjabi Tribune.


Source link

Check Also

Top 10 Punjabi News Headlines and Trends from 15 July 2026

School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ …