Home / Punjabi News / ਫ਼ਰੀਦਾਬਾਦ: ਲਾਇਨਜ਼ ਇੰਟਰਨੈਸ਼ਨਲ ਨੇ ਸਿਵਲ ਹਸਪਤਾਲ ਨੂੰ 400 ਬੈੱਡਸ਼ੀਟਾਂ ਦਿੱਤੀਆਂ

ਫ਼ਰੀਦਾਬਾਦ: ਲਾਇਨਜ਼ ਇੰਟਰਨੈਸ਼ਨਲ ਨੇ ਸਿਵਲ ਹਸਪਤਾਲ ਨੂੰ 400 ਬੈੱਡਸ਼ੀਟਾਂ ਦਿੱਤੀਆਂ

ਕੁਲਵਿੰਦਰ ਦਿਓਲ
ਫਰੀਦਾਬਾਦ, 9 ਨਵੰਬਰ
ਲਾਇਨਜ਼ ਇੰਟਰਨੈਸ਼ਨਲ (ਜ਼ਿਲ੍ਹਾ 321-ਏ1) ਨੇ ਦੀਵਾਲੀ ਮੌਕੇ ਜ਼ਿਲ੍ਹਾ ਸਿਵਲ ਬਾਦਸ਼ਾਹ ਖਾਨ ਹਸਪਤਾਲ ਨੂੰ 400 ਬੈੱਡਸ਼ੀਟਾਂ ਦਾਨ ਕੀਤੀਆਂ ਤਾਂ ਜੋ ਹਸਪਤਾਲ ਵਿੱਚ ਇਲਾਜ ਅਧੀਨ ਮਰੀਜ਼ਾਂ ਦੀਆਂ ਬੈੱਡਸ਼ੀਟਾਂ ਸਮੇਂ ਸਿਰ ਬਦਲੀਆਂ ਜਾ ਸਕਣ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਕਲੱਬ ਦੇ ਜ਼ਿਲ੍ਹਾ ਗਵਰਨਰ ਲਾਇਨ ਪ੍ਰਦੀਪ ਸਿੰਘਲ ਨੇ ਦੱਸਿਆ ਕਿ ਹਸਪਤਾਲ ਵਿੱਚ ਇਲਾਜ ਅਧੀਨ ਮਰੀਜ਼ਾਂ ਨੂੰ ਸਾਫ਼ ਬੈੱਡਸ਼ੀਟਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਹਸਪਤਾਲ ਵਿੱਚ ਸਾਫ਼-ਸੁਥਰਾ ਮਾਹੌਲ ਬਣਿਆ ਰਹੇ। ਲਾਇਨਜ਼ ਕਲੱਬ ਪੀਐੱਮਓ ਡਾ. ਸਵਤਿਾ ਯਾਦਵ ਨੇ ਦੱਸਿਆ ਕਿ ਤਿੰਨ ਮਹੀਨਿਆਂ ਦੌਰਾਨ 11 ਵ੍ਹੀਲ ਚੇਅਰ, 11 ਸਟਰੈਚਰ ਦਾਨ ਕੀਤੀਆਂ ਗਈਆਂ। ਉਪ ਜ਼ਿਲ੍ਹਾ ਪ੍ਰਧਾਨ ਐੱਨਕੇ ਗੁਪਤਾ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਹਸਪਤਾਲ ਦੀ ਹਰ ਸੰਭਵ ਮਦਦ ਕਰਾਂਗੇ। ਪ੍ਰੋਗਰਾਮ ਵਿੱਚ ਲਾਇਨ ਸੰਗੀਤਾ ਚਿਲਾਨਾ ਨੇ ਪੀਐੱਮਓ ਨੂੰ ਲਾਇਨਜ਼ ਨੂੰ ਸਨਮਾਨਤਿ ਕੀਤਾ| ਇਸ ਮੌਕੇ ਲਾਇਨ ਆਰਕੇ ਚਿਲਨਾ, ਲਾਇਨ ਸਤੀਸ਼ ਪਰਨਾਮੀ, ਆਰਕੇ ਗੋਇਲ, ਜੈਦੀਪ ਕਟਿਆਲ, ਰਚਨਾ ਕਟਿਆਲ ਨੇ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ| ਇਸ ਪ੍ਰੋਗਰਾਮ ਤੋਂ ਬਾਅਦ ਲਾਇਨਜ਼ ਦੇ ਸਾਰੇ ਮੈਂਬਰਾਂ ਨੇ ਹਸਪਤਾਲ ਦਾ ਦੌਰਾ ਕੀਤਾ। ਹਸਪਤਾਲ ਦੇ ਡਾਕਟਰਾਂ ਤੇ ਨਰਸਿੰਗ ਸਟਾਫ਼ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।

The post ਫ਼ਰੀਦਾਬਾਦ: ਲਾਇਨਜ਼ ਇੰਟਰਨੈਸ਼ਨਲ ਨੇ ਸਿਵਲ ਹਸਪਤਾਲ ਨੂੰ 400 ਬੈੱਡਸ਼ੀਟਾਂ ਦਿੱਤੀਆਂ appeared first on punjabitribuneonline.com.


Source link

Check Also

ਆਸ਼ਾ ਵਰਕਰਾਂ ਨੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦਾ ਪੁਤਲਾ ਫੂਕਿਆ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 27 ਜੂਨ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੇ ਸੱਦੇ ’ਤੇ …