Home / Punjabi News / ਪੰਜ ਤੱਤਾਂ ‘ਚ ਵਿਲੀਨ ਹੋਏ ਅਟਲ ਜੀ, ਗੋਦ ਲਈ ਧੀ ਨੇ ਦਿੱਤੀ ਮੁਖ ਅਗਨੀ

ਪੰਜ ਤੱਤਾਂ ‘ਚ ਵਿਲੀਨ ਹੋਏ ਅਟਲ ਜੀ, ਗੋਦ ਲਈ ਧੀ ਨੇ ਦਿੱਤੀ ਮੁਖ ਅਗਨੀ

ਪੰਜ ਤੱਤਾਂ ‘ਚ ਵਿਲੀਨ ਹੋਏ ਅਟਲ ਜੀ, ਗੋਦ ਲਈ ਧੀ ਨੇ ਦਿੱਤੀ ਮੁਖ ਅਗਨੀ

ਨਵੀਂ ਦਿੱਲੀ— ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਪੰਜ ਤੱਤਾਂ ‘ਚ ਵਿਲੀਨ ਹੋ ਗਏ। ਉਨ੍ਹਾਂ ਦੀ ਗੋਦ ਲਈ ਧੀ ਨੇ ਉਨ੍ਹਾਂ ਨੂੰ ਮੁਖ ਅਗਨੀ ਦਿੱਤੀ। ਇਸ ਤੋਂ ਪਹਿਲਾਂ ਅਟਲ ਜੀ ਨੂੰ ਤਿੰਨਾਂ ਸੈਨਾਵਾਂ ਦੇ ਜਵਾਨਾਂ ਨੇ 21 ਬੰਦੂਕਾਂ ਦੀ ਸਲਾਮੀ ਨਾਲ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਦੇ ਅੰਤਿਮ ਦਰਸ਼ਨ ਲਈ ਹਜ਼ਾਰਾਂ ਦੀ ਸੰਖਿਆ ‘ਚ ਲੋਕ ਸੜਕਾਂ ‘ਤੇ ਖੜ੍ਹੇ ਸਨ।
ਵੱਡੀ ਸੰਖਿਆ ‘ਚ ਲੋਕ ਉਨ੍ਹਾਂ ਦੇ ਵਾਹਨ ਦੇ ਨਾਲ-ਨਾਲ ਚੱਲ ਰਹੇ ਸਨ। ਸਮ੍ਰਿਤੀ ਸਥਾਨ ਜਵਾਹਰ ਲਾਲ ਨਹਿਰੂ ਦੇ ਸਮਾਰਕ ਸ਼ਾਂਤੀ ਵਨ ਅਤੇ ਲਾਲ ਬਹਾਦੁਰੀ ਸ਼ਾਸਤਰੀ ਦੇ ਵਿਜੈ ਘਾਟ ਵਿਚਾਲੇ ਸਥਿਤ ਹੈ। ਪੂਰਾ ਰਸਤਾ ‘ਅਟਲ ਬਿਹਾਰੀ ਵਾਜਪਈ ਅਮਰ ਰਹੇ ਨਾਅਰਿਆਂ ਨਾਲ ਗੂੰਜਦਾ ਰਿਹਾ।
ਰਾਜਧਾਨੀ ਦੇ ਆਈ.ਟੀ.ਓ ਨੇੜੇ ਦੀਨ ਦਿਆਲ ਉਪਾਧਿਆ ਮਾਰਗ ‘ਤੇ ਪਾਰਟੀ ਦਫਤਰ ਤੋਂ ਜਦੋਂ 2 ਵਜੇ ਅੰਤਿਮ ਯਾਤਰਾ ਸ਼ੁਰੂ ਹੋਈ ਤਾਂ ਲੋਕ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। ਸਵੇਰੇ ਤੋਂ ਰਾਸ਼ਟਰੀ ਰਾਜਧਾਨੀ ਖੇਤਰ ਅਤੇ ਦੇਸ਼ ਦੇ ਦੂਰ ਦੇ ਇਲਾਕਿਆਂ ਤੋਂ ਆਏ ਲੋਕ ਆਪਣੇ ਪਿਆਰੇ ਨੇਤਾ ਦੇ ਅੰਤਿਮ ਦਰਸ਼ਨ ਕਰਨ ਲਈ ਲੱਖਾਂ ਦੀ ਸੰਖਿਆ ‘ਚ ਇੱਕਠੇ ਹੋਏੇ। ਇਸ ‘ਚ ਭਾਜਪਾ ਦੇ ਦਫਤਰ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਪਾਰਟੀ ਪ੍ਰਧਾਨ ਅਮਿਤ ਸ਼ਾਹ, ਲਾਲ ਕ੍ਰਿਸ਼ਨ ਅਡਵਾਨੀ, ਮੁੱਖਮੰਤਰੀ ਯੋਗੀ ਆਦਿਤਿਆਨਾਥ, ਹਰਿਆਣਾ ਦੇ ਮੁੱਖਮੰਤਰੀ ਮਨੋਹ ਰ ਲਾਲ ਖੱਟੜ, ਰੇਲ ਮੰਤਰੀ ਪੀਊਸ਼ ਗੋਇਲ, ਪ੍ਰਧਾਨਮੰਤਰੀ ਦਫਤਰ ‘ਚ ਰਾਜ ਮੰਤਰੀ ਜਿਤੇਂਦਰ ਸਿੰਘ ਅਤੇ ਪਾਰਟੀ ਦੇ ਵੱਖ-ਵੱਖ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Check Also

ਪੱਛਮੀ ਬੰਗਾਲ: ਜਦੋਂ ਤੱਕ ਬੋਸ ਰਾਜਪਾਲ ਹਨ, ਮੈਂ ਰਾਜ ਭਵਨ ਨਹੀਂ ਜਾਵਾਂਗੀ: ਮਮਤਾ

ਕੋਲਕਾਤਾ, 11 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ’ਤੇ …