Home / Punjabi News / ਪੰਜਾਬ ਵਿੱਚ ਪੈਟਰੋਲ 92 ਪੈਸੇ ਤੇ  ਡੀਜ਼ਲ 88 ਪੈਸੇ ਪ੍ਰਤੀ ਲਿਟਰ ਮਹਿੰਗਾ ਹੋਇਆ

ਪੰਜਾਬ ਵਿੱਚ ਪੈਟਰੋਲ 92 ਪੈਸੇ ਤੇ  ਡੀਜ਼ਲ 88 ਪੈਸੇ ਪ੍ਰਤੀ ਲਿਟਰ ਮਹਿੰਗਾ ਹੋਇਆ

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 11 ਜੂਨ

ਪੰਜਾਬ ਸਰਕਾਰ ਨੇ ਪ੍ਰਚੂਨ ਖਪਤਕਾਰਾਂ ਲਈ ਪੈਟਰੋਲ ਦੀ ਕੀਮਤ ਵਿੱਚ 92 ਪੈਸੇ ਤੇ ਡੀਜ਼ਲ ਵਿੱਚ 88 ਪੈਸੇ ਪ੍ਰਤੀ ਲਿਟਰ ਇਜ਼ਾਫੇ ਦਾ ਐਲਾਨ ਕੀਤਾ ਹੈ।

ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਨੇ ਤੇਲ ਕੀਮਤਾਂ ‘ਚ ਵਾਧੇ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ‘ਆਪ’ ਸਰਕਾਰ ਨੇ ਮੌਜੂਦਾ ਸਾਲ ਵਿੱਚ ਦੂਜੀ ਵਾਰ ਤੇਲ ਕੀਮਤਾਂ ਵਧਾਈਆਂ ਹਨ। ਇਸ ਵਾਧੇ ਨਾਲ ਸੂਬਾ ਸਰਕਾਰ ਨੂੰ ਖਜ਼ਾਨੇ ਵਿੱਚ ਸਾਲਾਨਾ 600 ਕਰੋੜ ਰੁਪੲੇ ਦਾ ਵਾਧੂ ਮਾਲੀਆ ਆਉਣ ਦੀ ਉਮੀਦ ਹੈ। ਵਿੱਤ ਵਿਭਾਗ ਵਿਚਲੇ ਸੂਤਰਾਂ ਨੇ ‘ਦਿ ਟ੍ਰਿਬਿਊਨ’ ਨੂੰ ਦੱਸਿਆ ਕਿ ਤੇਲ ਕੀਮਤਾਂ ਵਿੱਚ ਅੱਜ ਦੇ ਵਾਧੇ ਦੇ ਬਾਵਜੂਦ ਗੁਆਂਢੀ ਸੂਬੇ ਹਰਿਆਣਾ ਦੀ ਨਿਸਬਤ ਪੰਜਾਬ ਵਿੱਚ ਡੀਜ਼ਲ ਅਜੇ ਵੀ ਸਸਤਾ ਹੈ। ਰਾਜਸਥਾਨ ਦੇ ਮੁਕਾਬਲੇ ਵੀ ਪੰਜਾਬ ਵਿੱਚ ਪੈਟਰੋਲ ਤੇ ਡੀਜ਼ਲ ਅਜੇ ਸਸਤਾ ਹੈ।


Source link

Check Also

ਲਾਰੈਂਸ ਵੋਂਗ ਬਣੇ ਸਿੰਗਾਪੁਰ ਦੇ ਨਵੇਂ ਪ੍ਰਧਾਨ ਮੰਤਰੀ

ਸਿੰਗਾਪੁਰ, 15 ਮਈ ਅਰਥਸ਼ਾਸਤਰੀ ਲਾਰੈਂਸ ਵੋਂਗ ਨੇ ਅੱਜ ਇਸ ਮੁਲਕ ਦੇ ਚੌਥੇ ਪ੍ਰਧਾਨ ਮੰਤਰੀ ਵਜੋਂ …