Home / Punjabi News / ਪੰਜਾਬ ਵਿੱਚ ਕੋਵਿਸ਼ੀਲਡ ਵੈਕਸੀਨ ਪੁੱਜੀ

ਪੰਜਾਬ ਵਿੱਚ ਕੋਵਿਸ਼ੀਲਡ ਵੈਕਸੀਨ ਪੁੱਜੀ

ਪੰਜਾਬ ਵਿੱਚ ਕੋਵਿਸ਼ੀਲਡ ਵੈਕਸੀਨ ਪੁੱਜੀ

ਲੁਧਿਆਣਾ, 12 ਜਨਵਰੀ

ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਬਣਾਏ ਟੀਕੇ ਕੋਵਿਸ਼ੀਲਡ ਦੀ ਪਹਿਲੀ ਖੇਪ ਮੰਗਲਵਾਰ ਨੂੰ ਪੰਜਾਬ ਪਹੁੰਚੀ। ਪਹਿਲੀ ਖੇਪ ਵਿਚ 2.04 ਲੱਖ ਖੁਰਾਕਾਂ ਹਨ। ਇਹ ਖੇਪ ਬਾਅਦ ਦੁਪਹਿਰ 1 ਵਜੇ ਦੇ ਕਰੀਬ ਮੁਹਾਲੀ ਦੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੀ। ਏਅਰਪੋਰਟ ਦੇ ਸੀਈਓ ਅਜੇ ਭਾਰਦਵਾਜ ਨੇ ਵੈਕਸੀਨ ਪਹੁੰਚਣ ਦੀ ਪੁਸ਼ਟੀ ਕੀਤੀ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਹਵਾਈ ਅੱਡੇ ਤੋਂ ਟੀਕਿਆਂ ਦੀ ਖੇਪ ਸਖਤ ਸੁਰੱਖਿਆ ਅਧੀਨ ਸੈਕਟਰ 24, ਚੰਡੀਗੜ੍ਹ ਦੇ ਆਪਣੇ ਟੀਕਾ ਭੰਡਾਰ ਵਿੱਚ ਭੇਜ ਰਹੀ ਹੈ। ਇਹ ਟੀਕਾ ਬੁੱਧਵਾਰ ਨੂੰ ਰਾਜ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭੇਜਿਆ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਟੀਕਾ ਆਪਣੇ-ਆਪਣੇ ਸਟੋਰਾਂ ਵਿੱਚ ਰੱਖੇਗਾ।


Source link

Check Also

ਪੱਛਮੀ ਬੰਗਾਲ: ਜਦੋਂ ਤੱਕ ਬੋਸ ਰਾਜਪਾਲ ਹਨ, ਮੈਂ ਰਾਜ ਭਵਨ ਨਹੀਂ ਜਾਵਾਂਗੀ: ਮਮਤਾ

ਕੋਲਕਾਤਾ, 11 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ’ਤੇ …