Home / World / ਪੰਜਾਬ ਮੰਤਰੀ ਮੰਡਲ ਦੀ ਬੈਠਕ ‘ਚ ਖੇਤੀ ਨਾਲ ਸਬੰਧਤ ਮੁੱਦਿਆਂ ‘ਤੇ ਹੋਵੇਗੀ ਚਰਚਾ

ਪੰਜਾਬ ਮੰਤਰੀ ਮੰਡਲ ਦੀ ਬੈਠਕ ‘ਚ ਖੇਤੀ ਨਾਲ ਸਬੰਧਤ ਮੁੱਦਿਆਂ ‘ਤੇ ਹੋਵੇਗੀ ਚਰਚਾ

ਪੰਜਾਬ ਮੰਤਰੀ ਮੰਡਲ ਦੀ ਬੈਠਕ ‘ਚ ਖੇਤੀ ਨਾਲ ਸਬੰਧਤ ਮੁੱਦਿਆਂ ‘ਤੇ ਹੋਵੇਗੀ ਚਰਚਾ

1ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ 25 ਜੁਲਾਈ ਨੂੰ ਹੋਣ ਵਾਲੀ ਬੈਠਕ ਵਿਚ ਮੁੱਖ ਰੂਪ ਨਾਲ ਖੇਤੀ ਨਾਲ ਸਬੰਧਤ ਮੁੱਦਿਆਂ ਉਤੇ ਚਰਚਾ ਹੋਵੇਗੀ| ਇਸ ਤੋਂ ਪਹਿਲਾਂ ਦੀ ਬੈਠਕਾਂ ਵਿਚ ਟਰਾਂਸਪੋਰਟ ਵਿਭਾਗ ਅਤੇ ਫਿਰ ਟਰੱਕ ਯੂਨੀਅਨਾਂ ਨੂੰ ਖਤਮ ਕਰਨ ਉਤੇ ਚਰਚਾ ਹੋਈ ਸੀ| ਖੇਤੀ ਵਿਭਾਗ ਵੀ ਮੁੱਖ ਮੰਤਰੀ ਦੇ ਕੋਲ ਹੈ| ਉਹ ਇਸ ਵਿਚ ਵੱਡੇ ਪੈਮਾਨੇ ਉਤੇ ਬਦਲਾਅ ਕਰਨਾ ਚਾਹੁੰਦੇ ਹਨ|
ਵੱਖ-ਵੱਖ ਫਸਲਾਂ ਦੀ ਪੈਦਾਵਾਰ ਨੂੰ ਲੈ ਕੇ ਖੇਤੀ ਵਿਭਾਗ ਵਿਚ ਐਗਰੀਕਲਚਰ ਪ੍ਰੋਡਕਸ਼ਨ ਬਿਓਰੋ ਬਣਾਈ ਜਾਣ ਦਾ ਵਿਚਾਰ ਹੈ| ਇਹ ਬਿਓਰੋ ਖੇਤੀ ਵਿਚ ਵਿਭਿੰਨਤਾ ਉਤੇ ਕੰਮ ਕਰਦੇ ਹੋਏ ਫਸਲਾਂ ਦੇ ਬਾਰੇ ਵਿਚ ਕਿਸਾਨਾਂ ਨੂੰ ਜਾਣਕਾਰੀ ਦੇਵੇਗਾ ਅਤੇ ਖੇਤੀ ਦੀ ਮਾਰਕਟਿੰਗ ਵਿਚ ਵੀ ਸਹੂਲਤ ਪ੍ਰਦਾਨ ਕਰੇਗਾ| ਇਸ ਤੋਂ ਇਲਾਵਾ ਫਾਰਮਸ ਕਮਿਸ਼ਨ ਨੂੰ ਸੰਵਿਧਾਨਿਕ ਦਰਜਾ ਦੇਣ ਦਾ ਵੀ ਫੈਸਲਾ ਲਿਆ ਜਾ ਸਕਦਾ ਹੈ| ਸਾਲ 2002 ਵਿਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਦ ਉਨ੍ਹਾਂ ਨੇ ਫਾਰਮਸ ਕਮਿਸ਼ਨ ਦਾ ਗਠਨ ਕੀਤਾ ਸੀ| ਡਾ. ਜੀ.ਐਸ ਕਾਲਕਟ ਨੂੰ ਇਸ ਕਮਿਸ਼ਨ ਦਾ ਚੇਅਰਮੈਨ ਲਾਇਆ ਸੀ| ਇਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੱਤਾ ਵਿਚ ਆ ਗਈ| ਅਕਾਲੀ ਸਰਕਾਰ ਨੇ ਕਾਲਕਟ ਦੀਆਂ ਸੇਵਾਵਾਂ ਦਸ ਸਾਲ ਤੱਕ ਜਾਰੀ ਰੱਖੀਆਂ ਪਰ ਇਹ ਕੇਵਲ ਸਿਫਾਰਿਸ਼ਾਂ ਹੀ ਕਰਦਾ ਰਿਹਾ| ਹੁਣ ਕੈਪਟਨ ਸਰਕਾਰ ਨੇ ਇਸ ਕਮਿਸ਼ਨ ਨੂੰ ਸੰਵਿਧਾਨਿਕ ਦਰਜਾ ਦੇਣ ਉਤੇ ਵਿਚਾਰ ਕਰ ਰਹੀ ਹੈ| ਖੇਤੀ ਸੇਵਾਵਾਂ ਤੇ ਕੰਮ ਕਰਨ ਵਾਲੇ ਅਜੈਵੀਰ ਜਾਖੜ ਨੂੰ ਇਸ ਦਾ ਚੇਅਰਮੈਨ ਲਾਇਆ ਗਿਆ ਹੈ| ਮੰਤਰੀ ਮੰਡਲ ਵਿਚ ਪੰਜਾਬ ਖੇਤੀ, ਸਿੱਖਿਆ ਤੇ ਨਿਯਾਮਿਕ ਵਿਲ ਲਾਇਆ ਜਾ ਸਕਦਾ ਹੈ| ਰਸਾਇਣਕ ਦਵਾਈਆਂ ਦੀ ਵਿਕਰੀ ਲਈ ਸਰਕਾਰ ਨੇ ਬੀ.ਐਸ.ਸੀ ਦੀ ਡਿਗਰੀ ਲਾਜਮੀ ਕਰ ਦਿੱਤੀ ਹੈ| ਸਰਕਾਰ ਦੇ ਇਸ ਫੈਸਲੇ ਦੇ ਅਨੁਸਾਰ ਪ੍ਰਾਈਵੇਟ ਇੰਜੀਨਅਰਿੰਗ ਕਾਲਜਾਂ ਵਿਚ ਬੀ.ਐਸ.ਸੀ ਐਗ੍ਰੀਕਲਚਰ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ| ਇਸ ਤੋਂ ਇਲਾਵਾ ਖੇਤੀ ਵਿਕਾਸ ਤੇ ਵਿਸਤਾਰ ਲਈ ਵੀ ਬਿਓਰੋ ਬਣਾਏ ਜਾਣ ਉਤੇ ਵਿਚਾਰ ਹੋ ਸਕਦਾ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …