Breaking News
Home / Punjabi News / ਪੰਜਾਬ ਪਹਿਲਾਂ” ਵੱਲੋਂ ਇੱਕ ਮੁਹਿੰਮ ਤਹਿਤ ਪੂਰੇ ਪੰਜਾਬ ਚ ਝੰਡੇ ਲਾਓੁਣ ਦੀ ਮੁਹਿੰਮ ਅਰੰਭੀ

ਪੰਜਾਬ ਪਹਿਲਾਂ” ਵੱਲੋਂ ਇੱਕ ਮੁਹਿੰਮ ਤਹਿਤ ਪੂਰੇ ਪੰਜਾਬ ਚ ਝੰਡੇ ਲਾਓੁਣ ਦੀ ਮੁਹਿੰਮ ਅਰੰਭੀ

“ Punjab First – ਪੰਜਾਬ ਪਹਿਲਾਂ” ਵੱਲੋਂ ਇੱਕ ਮੁਹਿੰਮ ਤਹਿਤ ਪੂਰੇ ਪੰਜਾਬ ਚ ਝੰਡੇ ਲਾਓੁਣ ਦੀ ਮੁਹਿੰਮ ਅਰੰਭੀ ਗਈ ਹੈ।

ਸੰਸਥਾ ਦੇ ਵਲੰਟੀਅਰ ਮਾਨਿਕ ਗੋਇਲ ਨੇ ਦੱਸਿਆ ਕਿ “ਸਾਡੇ ਵੱਲੋਂ 20000 ਝੰਡੇ ਕਿਸਾਨੀ ਸੰਘਰਸ਼ ਨੁੰ ਮਜ਼ਬੂਤ ਕਰਣ ਲਈ ਪੂਰੇ ਪੰਜਾਬ ਚ ਵੰਡੇ ਜਾਣਗੇ। ਇਹਨਾਂ “ਕਿਸਾਨ ਮਜਦੂਰ ਏਕਾਤਾ ਜਿੰਦਾਬਾਦ” ਲਿਖੇ ਪੀਲੇ ਝੰਡਿਆਂ ਨੂੰ ਪੂਰੇ ਪੰਜਾਬ ਵਿੱਚ ਸੰਸਥਾ ਦੇ ਵਲੰਟੀਅਰਾਂ ਵੱਲੋਂ ਮੁਫਤ ਵੰਡਿਆ ਜਾਵੇਗਾ।”

ਸੰਸਥਾ ਦੇ ਇੱਕ ਹੋਰ ਵਲੰਟੀਅਰ ਬਲਜਿੰਦਰ ਸਿੰਘ ਨੇ ਕਿਹਾ ਕਿ “ਇਹ ਝੰਡੇ ਸ਼ਹਿਰਾਂ ਪਿੰਡਾ ਦੀਆਂ ਮੁੱਖ ਥਾਂਵਾਂ , ਚੌਂਕਾਂ, ਘਰਾਂ ਅਤੇ ਦੁਕਾਨਾਂ ਆਦਿ ਤੇ ਲਾਏ ਜਾਣਗੇ। “Punjab first” ਦੀ ਇਸ ਮੁਹਿੰਮ ਦਾ ਮੁੱਖ ਮੁੱਦਾ ਕਿਸਾਨੀ ਮੋਰਚੇ ਲਈ ਸਹਿਯੋਗ ਵਧਾਓੁਣ ਅਤੇ ਕਿਸਾਨੀ ਮੁੱਦਿਆਂ ਬਾਰੇ ਲੋਕਾਂ ਨੂੰ ਹੋਰ ਜਾਣੂ ਕਰਵਾਉਣ ਦਾ ਰਹੇਗਾ, ਹਰ ਥਾਂ ਲੱਗੇ ਪੀਲੇ ਕਿਸਾਨੀ ਝੰਡੇ ਲੋਕਾਂ ਵਿੱਚ ਹੋਰ ਜੋਸ਼ ਭਰਣਗੇ”

“26 ਜਨਵਰੀ ਨੁੰ ਵੱਧ ਤੋਂ ਵੱਧ ਲੋਕ ਦਿੱਲੀ ਪਹੁੰਚਣ ਇਹ ਵੀ ਸਾਡੀ ਕੰਪੇਨ ਦੇ ਮੁੱਖ ਟੀਚਿਆਂ ਵਿੱਚੋ ਇੱਕ ਹੈ” ਮਨਜਿੰਦਰ ਸੰਧੂ ਨੇ ਦੱਸਿਆ

ਸੁਰਿੰਦਰ ਮਾਵੀ ਨੇ ਦੱਸਿਆ ਕਿ “ਇਹ ਝੰਡਿਆਂ ਦਾ ਪਹਿਲਾ ਲਾਟ ਹੈ ਅਤੇ ਹੋਰ ਝੰਡੇ ਛਪਾ ਕੇ ਵੰਡੇ ਜਾਣਗੇ।ਓੁਹਨਾਂ ਦੱਸਿਆ ਕਿ ਵੱਧ ਤੋ ਵੱਧ ਲੋਕਾਂ ਤੱਕ ਪਹੁੰਚ ਕੀਤੀ ਦਾ ਰਹੀ ਹੈ , ਤਾਂ ਕਿ ਹੋਰ ਲੋਕ ਮੁਹਿੰਮ ਨਾਲ ਜੁੜ ਸਕਣ, ਚਾਹੇ ਭਾਰਤ ਤੋਂ ਹੋਣ ਜਾ ਵਿਦੇਸ਼ ਤੋਂ, ਇਸ ਨਾਲ ਕਿਸਾਨਾਂ ਦੇ ਨਾਲ ਮੋਡੇ ਨਾਲ ਮੋਡਾ ਜੋੜ ਕਿਸਾਨੀ ਮੋਰਚੇ ਦੇ ਹੱਕ ਵਿੱਚ ਅਵਾਜ ਬੁਲੰਦ ਕੀਤੀ ਜਾਵੇਗੀ ਅਤੇ ਹਜਾਰਾਂ ਝੰਡਿਆਂ ਤੋਂ ਸ਼ੁਰੂ ਕੀਤੀ ਇਹ ਮੁਹਿੰਮ ਲੱਖਾਂ ਝੰਡਿਆਂ ਤੱਕ ਲੈ ਕੇ ਜਾਵੇਗੀ”

“ਸੋਸ਼ਲ ਮੀਡੀਆ ਤੇ ਵੀ ਇਸ ਮੁਹਿੰਮ ਨੁੰ ਓੁਭਾਰਿਆ ਜਾਵੇਗਾ, ਤਾਂ ਜੋ ਵੱਧ ਤੋਂ ਵੱਧ ਲੋਕ ਇਹਨਾੰ ਝੰਡਿਆਂ ਨੁੰ ਆਪਣੇ ਘਰਾਂ, ਦੁਕਾਨਾਂ ਅਤੇ ਗੱਡੀਆਂ ਤੇ ਲਾਓੁਣ, ਝੰਡਿਆਂ ਨੂੰ ਆਪਣੇ ਘਰਾਂ , ਦੁਕਾਨਾਂ ਤੇ ਲਾ ਕੇ ਸੋਸ਼ਲ ਮੀਡੀਆ ਤੇ ਪਾਉਣਾ ਵੀ ਇਸ ਮੁਹਿੰਮ ਦਾ ਇੱਕ ਅਹਿਮ ਹਿੱਸਾ ਹੋਵੇਗਾ, ਤਾਂ ਕਿ ਲੋਕ ਵੱਧ ਤੋਂ ਵੱਧ ਜਾਗਰੁਕ ਹੋ ਕੇ ਆਪ ਮੁਹਾਰੇ ਹਰ ਥਾਂ ਤੇ ਝੰਡੇ ਲਾਉਣ” ਮਾਨਿਕ ਗੋਇਲ ਨੇ ਕਿਹਾ

ਸਾਡੇ ਇਸ ਮੁਹਿੰਮ ਨਾਲ ਜੁੜੇ ਹੋਰ ਵਲੰਟੀਅਰ ਇਸ ਤਰਾਂ ਹਨ -ਸੁੱਖਦੀਪ ਅਪਰਾ( ਜਲੰਧਰ),ਗੁਰਜੀਤ ਗਿੱਲ( ਮੋਹਾਲੀ),ਜੋਬਨ ਰੰਧਾਵਾ (ਪਟਿਆਲ਼ਾ),ਹਰਜਿੰਦਰ ਮੁੰਡੇਰ(ਗੜਸ਼ੰਕਰ), ਹੈਪੀ ਚਾਹਲ( ਫਰੀਦਕੋਟ),ਰਮਨਦੀਪ ਭਾਓੁ( ਜ਼ੀਰਾ),ਸਤਬੀਰ ਵਾਲੀਆ( ਚੰਡੀਗੜ੍ਹ),ਸਿਮਰਨਜੋਤ ( ਪਠਾਨਕੋਟ),ਜਗਜੋਤ ਸਿੰਘ ਖਾਲਸਾ( ਅੰਮ੍ਰਿਤਸਰ),ਰਮਨਦੀਪ ਸੰਧੂ ( ਗੰਗਾਨਗਰ) ਆਦਿ।

——–
For any info call
Manik Goyal
+918146000420
“Punjab First”


Source link

Check Also

Fazilka ‘ਚ ਜ਼ਮੀਨੀ ਵਿਵਾਦ ਨੇ ਲਿਆ ਖੂਨੀ ਰੂਪ, ਦੇਵਰ-ਭਾਬੀ ਨੂੰ ਟਰੈਕਟਰ ਹੇਠਾਂ ਕੁਚਲਿਆ, ਦੋਵਾਂ ਦੀ ਮੌਤ, 2 ਜ਼ਖ਼ਮੀ

Fazilka Murder Case : ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਤੇਜਾ ਰੂਹੇਲਾ ਵਿੱਚ ਜ਼ਮੀਨ ਦੇ ਵਿਵਾਦ …