Home / Punjabi News / ਪੰਜਾਬ ’ਚ ਸਿੱਖਿਆ ਸੰਸਥਾਵਾਂ 31 ਮਾਰਚ ਤੱਕ ਬੰਦ

ਪੰਜਾਬ ’ਚ ਸਿੱਖਿਆ ਸੰਸਥਾਵਾਂ 31 ਮਾਰਚ ਤੱਕ ਬੰਦ

ਪੰਜਾਬ ’ਚ ਸਿੱਖਿਆ ਸੰਸਥਾਵਾਂ 31 ਮਾਰਚ ਤੱਕ ਬੰਦ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 19 ਮਾਰਚ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਵਿੱਚ ਕਰੋਨਾ ਕੇਸ ਵਧਣ ਦੇ ਮੱਦੇਨਜ਼ਰ 31 ਮਾਰਚ ਤੱਕ ਵਿਦਿਅਕ ਸੰਸਥਾਵਾਂ ਨੂੰ ਬੰਦ ਕਰਨ ਦੇ ਹਕਮ ਦਿੱਤੇ ਹਨ। ਇਸ ਦੇ ਨਾਲ ਸਿਨੇਮਾ/ ਮਾਲ ਦੀ ਸਮਰੱਥਾ ‘ਤੇ ਸ਼ਰਤਾਂ ਲਗਾਈਆਂ ਹਨ। ਸਾਰੀਆਂ ਵਿਦਿਅਕ ਸੰਸਥਾਵਾਂ 31 ਮਾਰਚ ਤੱਕ ਬੰਦ ਰਹਿਣਗੀਆਂ, ਸਿਨੇਮਾ ਹਾਲਾਂ ਵਿੱਚ 50 ਪ੍ਰਤੀਸ਼ਤ ਸਮਰੱਥਾ ਤੋਂ ਵੱਧ ਲੋਕ ਨਹੀਂ ਬੈਠ ਸਕਣਗੇ ਤੇ ਕਿਸੇ ਵੀ ਮਾਲ ਵਿੱਚ ਇਕ ਵੇਲੇ 100 ਤੋਂ ਵੱਧ ਲੋਕ ਨਹੀਂ ਹੋਣਗੇ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਚਾਰ ਚੇਨ ਤੋੜਨ ਲਈ ਅਗਲੇ ਦੋ ਹਫ਼ਤਿਆਂ ਤੱਕ ਆਪਣੇ ਘਰਾਂ ਵਿੱਚ ਸਮਾਜਕ ਗਤੀਵਿਧੀਆਂ ਨੂੰ ਘੱਟ ਤੋਂ ਘੱਟ ਰੱਖਣ। ਉਨ੍ਹਾਂ ਨੇ ਅਪੀਲ ਕੀਤੀ ਕਿ 10 ਤੋਂ ਵੱਧ ਸੈਲਾਨੀਆਂ ਦਾ ਘਰਾਂ ਵਿੱਚ ਮਨੋਰੰਜਨ ਨਹੀਂ ਕੀਤਾ ਜਾਣਾ ਚਾਹੀਦਾ। ਮਲਟੀਪਲੈਕਸ, ਮਾਲ ਤੇ ਰੇਸਤਰਾਂ ਐਤਵਾਰ ਨੂੰ ਬੰਦ ਰਹਿਣਗੇ।


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …