Home / Punjabi News / ਪੰਜਾਬ ‘ਚ ਕੋਰੋਨਾ ਦਾ ਕਹਿਰ, ਅੱਜ ਫਿਰ 52 ਕੇਸ ਆਏ ਸਾਹਮਣੇ

ਪੰਜਾਬ ‘ਚ ਕੋਰੋਨਾ ਦਾ ਕਹਿਰ, ਅੱਜ ਫਿਰ 52 ਕੇਸ ਆਏ ਸਾਹਮਣੇ

ਪੰਜਾਬ ‘ਚ ਕੋਰੋਨਾ ਦਾ ਕਹਿਰ, ਅੱਜ ਫਿਰ 52 ਕੇਸ ਆਏ ਸਾਹਮਣੇ

ਪੰਜਾਬ ਦੇ ਸੰਗਰੂਰ ‘ਚ ਸੋਮਵਾਰ ਨੂੰ ਕੋਰੋਨਾ ਦਾ ਕਹਿਰ ਵੇਖਣ ਨੂੰ ਮਿਲਿਆ। ਦੱਸ ਦਈਏ ਕਿ ਇੱਥੇ ਇੱਕੋ ਸਮੇਂ 52 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਜਿਸ ਨਾਲ ਹਲਚਲ ਮੱਚ ਗਈ।

ਸੰਗਰੂਰ: ਪੰਜਾਬ (Punjab) ਦੇ ਸੰਗਰੂਰ ‘ਚ ਸੋਮਵਾਰ ਨੂੰ ਕੋਰੋਨਾ (Coronavirus) ਦਾ ਕਹਿਰ ਵੇਖਣ ਨੂੰ ਮਿਲਿਆ। ਦੱਸ ਦਈਏ ਕਿ ਇੱਥੇ ਇੱਕੋ ਸਮੇਂ 52 ਕੋਰੋਨਾ ਮਰੀਜ਼ਾਂ (Covid-19 Cases) ਦੀ ਪੁਸ਼ਟੀ ਹੋਈ ਜਿਸ ਨਾਲ ਹਲਚਲ ਮੱਚ ਗਈ। ਇਹ ਸਾਰੇ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਸ਼੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤਣ ਵਾਲੇ ਸ਼ਰਧਾਲੂ ਹਨ। ਇਸ ਦੇ ਨਾਲ ਹੀ ਸੂਬੇ ਵਿੱਚ ਹੁਣ ਤੱਕ ਕੋਰੋਨਾ ਸਕਾਰਾਤਮਕ ਮਰੀਜ਼ਾਂ ਦੀ ਗਿਣਤੀ 1205 ਹੋ ਗਈ ਹੈ। ਦੱਸ ਦਈਏ ਕਿ ਸੂਬੇ ‘ਚ ਕੋਰੋਨਾ ਦੇ ਮ੍ਰਿਤਕਾਂ ਦੀ ਗਿਣਤੀ 23 ਹੈ।

ਹਾਸਲ ਜਾਣਕਾਰੀ ਮੁਤਾਬਕ, ਸੋਮਵਾਰ ਨੂੰ 154 ਲੋਕਾਂ ਦੇ ਸੈਂਪਲਸ ਦੀ ਰਿਪੋਰਟ ਸਾਹਮਣੇ ਆਏ। ਇਸ ਵਿੱਚੋਂ 52 ਵਿਅਕਤੀ ਕੋਰੋਨਾ ਪੌਜ਼ੇਟਿਵ ਪਾਏ ਗਏ। 300 ਸੈਂਪਲਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜ਼ਿਲ੍ਹੇ ਵਿੱਚ ਪਿਛਲਾਂ 10 ਕੋਰੋਨਾ ਸਕਾਰਾਤਮਕ ਮਾਮਲੇ ਹਨ। ਹੁਣ ਇਨ੍ਹਾਂ ਦੀ ਗਿਣਤੀ 62 ਹੋ ਗਈ ਹੈ। ਜਦਕਿ ਇਨ੍ਹਾਂ ਚੋਂ ਤਿੰਨ ਲੋਕ ਠੀਕ ਹੋ ਕੇ ਘਰ ਪਰਤੇ ਗਏ ਹਨ।

ਦੱਸ ਦੇਈਏ ਕਿ ਐਤਵਾਰ ਨੂੰ ਸੂਬੇ ਵਿੱਚ 165 ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 155 ਸ਼ਰਧਾਲੂ ਹਜ਼ੂਰ ਸਾਹਿਬ ਤੋਂ ਪਰਤ ਰਹੇ ਸੀ। ਐਤਵਾਰ ਨੂੰ ਕੋਰੋਨਾ ਕਾਰਨ ਤਿੰਨ ਲੋਕਾਂ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ ਮੌਤਾਂ ਦਾ ਅੰਕੜਾ 23 ਤੱਕ ਪਹੁੰਚ ਗਿਆ।

Check Also

ਪੱਛਮੀ ਬੰਗਾਲ: ਜਦੋਂ ਤੱਕ ਬੋਸ ਰਾਜਪਾਲ ਹਨ, ਮੈਂ ਰਾਜ ਭਵਨ ਨਹੀਂ ਜਾਵਾਂਗੀ: ਮਮਤਾ

ਕੋਲਕਾਤਾ, 11 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ’ਤੇ …