Home / Punjabi News / ਪੰਜਾਬ, ਚੰਡੀਗੜ੍ਹ ਅਤੇ ਭਾਰਤ ਸਮੇਤ ਅੰਤਰਰਾਸ਼ਟਰੀ ਪੱਧਰ ‘ਤੇ ਮਨਾਇਆ ਗਿਆ ਯੋਗ ਦਿਵਸ

ਪੰਜਾਬ, ਚੰਡੀਗੜ੍ਹ ਅਤੇ ਭਾਰਤ ਸਮੇਤ ਅੰਤਰਰਾਸ਼ਟਰੀ ਪੱਧਰ ‘ਤੇ ਮਨਾਇਆ ਗਿਆ ਯੋਗ ਦਿਵਸ

ਪੰਜਾਬ, ਚੰਡੀਗੜ੍ਹ ਅਤੇ ਭਾਰਤ ਸਮੇਤ ਅੰਤਰਰਾਸ਼ਟਰੀ ਪੱਧਰ ‘ਤੇ ਮਨਾਇਆ ਗਿਆ ਯੋਗ ਦਿਵਸ

ਪ੍ਰਧਾਨ ਮੰਤਰੀ ਮੋਦੀ ਨੇ ਰਾਂਚੀ ‘ਚ ਕੀਤੇ 13 ਯੋਗ ਆਸਣ
ਰਾਂਚੀ : ਅੰਤਰਰਾਸ਼ਟਰੀ ਪੱਧਰ ‘ਤੇ ਅੱਜ ਪੰਜਵਾਂ ਯੋਗ ਦਿਵਸ ਮਨਾਇਆ ਗਿਆ। ਯੋਗ ਦਿਵਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਅਤੇ ਦੁਨੀਆ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਯੋਗ ਅਨੁਸ਼ਾਸਨ ਹੈ ਅਤੇ ਇਸਦਾ ਪਾਲਣ ਜੀਵਨ ਭਰ ਕਰਨਾ ਚਾਹੀਦਾ ਹੈ। ਮੋਦੀ ਨੇ ਦੱਸਿਆ ਕਿ ਯੋਗ ਉਮਰ, ਰੰਗ, ਜਾਤੀ, ਅਮੀਰੀ, ਗਰੀਬੀ ਅਤੇ ਮਤਭੇਦਾਂ ਤੋਂ ਪਰੇ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਰਾਂਚੀ ਵਿਚ 28 ਹਜ਼ਾਰ ਵਿਅਕਤੀਆਂ ਨਾਲ ਯੋਗ ਕੀਤਾ। ਉਨ੍ਹਾਂ 45 ਮਿੰਟਾਂ ਵਿਚ 13 ਯੋਗ ਆਸਣ ਕੀਤੇ। ਇਸਦੇ ਚੱਲਦਿਆਂ ਅੱਜ ਪੰਜਾਬ, ਚੰਡੀਗੜ੍ਹ ਸਮੇਤ ਪੂਰੇ ਭਾਰਤ ਵਿਚ ਵੱਡੀ ਗਿਣਤੀ ਲੋਕਾਂ ਨੇ ਯੋਗ ਆਸਣ ਕੀਤੇ। ਧਿਆਨ ਰਹੇ ਕਿ ਅੰਤਰਰਾਸ਼ਟਰੀ ਯੋਗ ਦਿਵਸ ਦਾ ਮੁੱਖ ਸਮਾਗਮ 2015 ਵਿਚ ਨਵੀਂ ਦਿੱਲੀ, 2016 ਵਿਚ ਚੰਡੀਗੜ੍ਹ, 2017 ਵਿਚ ਲਖਨਊ ਅਤੇ 2018 ਵਿਚ ਦੇਹਰਾਦੂਨ ਵਿਚ ਕੀਤਾ ਗਿਆ ਸੀ। ਇਨ੍ਹਾਂ ਸਾਰੇ ਸਮਾਗਮਾਂ ਵਿਚ ਪ੍ਰਧਾਨ ਮੰਤਰੀ ਮੰਤਰੀ ਮੋਦੀ ਸ਼ਾਮਲ ਹੋਏ ਸਨ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …