Home / Punjabi News / ਪ੍ਰਧਾਨ ਮੰਤਰੀ ਮੋਦੀ ਪੁਰਤਗਾਲ ਦੌਰੇ ’ਤੇ ਨਹੀਂ ਜਾਣਗੇ

ਪ੍ਰਧਾਨ ਮੰਤਰੀ ਮੋਦੀ ਪੁਰਤਗਾਲ ਦੌਰੇ ’ਤੇ ਨਹੀਂ ਜਾਣਗੇ

ਪ੍ਰਧਾਨ ਮੰਤਰੀ ਮੋਦੀ ਪੁਰਤਗਾਲ ਦੌਰੇ ’ਤੇ ਨਹੀਂ ਜਾਣਗੇ

ਨਵੀਂ ਦਿੱਲੀ, 20 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਭਾਰਤ-ਯੂਰੋਪੀਅਨ ਯੂਨੀਅਨ ਸੰਮੇਲਨ ‘ਚ ਸ਼ਾਮਲ ਹੋਣ ਲਈ ਪੁਰਤਗਾਲ ਦੇ ਦੌਰੇ ‘ਤੇ ਨਹੀਂ ਜਾਣਗੇ। ਇਹ ਫ਼ੈਸਲਾ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਲਿਆ ਗਿਆ ਅਤੇ ਹੁਣ ਮੀਟਿੰਗ ਵਰਚੁਅਲ ਤੌਰ ‘ਤੇ ਕੀਤੀ ਜਾਵੇਗੀ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਯੂਰੋਪੀਅਨ ਯੂਨੀਅਨ (ਈਯੂ) ਅਤੇ ਪੁਰਤਗਾਲੀ ਨੇਤਾਵਾਂ ਨਾਲ ਸਲਾਹ ਮਸ਼ਵਰੇ ਮਗਰੋਂ ਇਹ ਸੰਮੇਲਨ 8 ਮਈ ਨੂੰ ਵਰਚੁਅਲ ਤੌਰ ‘ਤੇ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ, ‘ਕਰੋਨਾ ਮਹਾਮਾਰੀ ਕਾਰਨ ਉਪਜੀ ਸਥਿਤੀ ਦੇ ਮੱਦੇਨਜ਼ਰ ਯੂਰੋਪੀਅਨ ਯੂਨੀਅਨ ਅਤੇ ਪੁਰਤਗਾਲੀ ਨੇਤਾਵਾਂ ਨਾਲ ਸਲਾਹ ਮਸ਼ਵਰੇ ਮਗਰੋਂ ਭਾਰਤ-ਯੂਰੋਪੀਅਨ ਯੂਨੀਅਨ ਦੇ ਨੇਤਾਵਾਂ ਦੀ ਮੀਟਿੰਗ ਵਰਚੁਅਲ ਤੌਰ ‘ਤੇ 8 ਮਈ ਨੂੰ ਕਰਵਾਉਣਾ ਦਾ ਫ਼ੈਸਲਾ ਕੀਤਾ ਗਿਆ ਹੈ। -ਪੀਟੀਆਈ


Source link

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …