Home / Punjabi News / ਪੈਰਿਸ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਰੀਫ਼ ਨੇ ਮਹਿਲਾ ਤੋਂ ਛਤਰੀ ਖੋਹੀ, ਮੀਂਹ ’ਚ ਭਿੱਜਦੀ ਰਹੀ ਅਧਿਕਾਰੀ

ਪੈਰਿਸ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਰੀਫ਼ ਨੇ ਮਹਿਲਾ ਤੋਂ ਛਤਰੀ ਖੋਹੀ, ਮੀਂਹ ’ਚ ਭਿੱਜਦੀ ਰਹੀ ਅਧਿਕਾਰੀ

ਨਵੀਂ ਦਿੱਲੀ 23 ਜੂਨ

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਜੋ ਪੈਰਿਸ ਵਿਚ ਗਲੋਬਲ ਫਾਇਨਾਂਸਿੰਗ ਸੰਮੇਲਨ ਵਿਚ ਸ਼ਾਮਲ ਹੋਣ ਲਈ ਗਏ ਹਨ, ਨੇ ਮਹਿਲਾ ਅਧਿਕਾਰੀ ਤੋਂ ਛੱਤਰੀ ਖੋਹ ਕੇ ਔਰਤ ਨੂੰ ਮੀਂਹ ਵਿੱਚ ਭਿੱਜਣ ਲਈ ਛੱਡ ਦਿੱਤਾ। 45 ਸੈਕਿੰਡ ਦੀ ਵੀਡੀਓ ‘ਚ ਸਲੇਟੀ ਸੂਟ ਪਹਿਨੇ ਸ਼ਰੀਫ ਕਾਰ ਵਿਚੋਂ ਉਤਰ ਕੇ ਜਦੋਂ ਬਾਹਰ ਆਉਂਦੇ ਹਨ ਤਾਂ ਉਨ੍ਹਾਂ ਲਈ ਮੀਂਹ ਵਿੱਚ ਛੱਤਰੀ ਫੜੀ ਮਹਿਲਾ ਅਧਿਕਾਰੀ ਖੜ੍ਹੀ ਹੈ ਤੇ ਉਹ ਛਤਰੀ ਫੜ ਕੇ ਉਨ੍ਹਾਂ ਨੂੰ ਮੀਂਹ ਤੋਂ ਬਚਾਉਂਦੀ ਅੱਗੇ ਵਧਦੀ ਹੈ ਪਰ ਸ਼ਰੀਫ ਤੁਰੰਤ ਛਤਰੀ ਉਸ ਤੋਂ ਖੋਹ ਲੈਂਦੇ ਹਨ ਤੇ ਇਕੱਲੇ ਛੱਤਰੀ ਲੈ ਕੇ ਅੱਗੇ ਨਿਕਲ ਜਾਂਦੇ ਹਨ, ਜਦ ਕਿ ਮਹਿਲਾ ਅਧਿਕਾਰੀ ਮੀਂਹ ਵਿੱਚ ਭਿੱਜਦੀ ਹੋਈ ਉਨ੍ਹਾਂ ਦੇ ਪਿੱਛੇ ਤੁਰ ਰਹੀ ਹੈ।


Source link

Check Also

ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਗੁਰਦੀਪ ਸਿੰਘ ਲਾਲੀ ਸੰਗਰੂਰ, 27 ਅਪਰੈਲ ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਅਪਰੇਸ਼ਨ …