Home / Punjabi News / ਪੈਰਿਸ ਓਲੰਪਿਕਸ: ਭਾਰਤੀ ਹਾਕੀ ਟੀਮ ਨੂੰ ਪੂਲ ਬੀ ’ਚ ਕਰਨ ਪਵੇਗੀ ਭਾਰੀ ਜੱਦੋ-ਜਹਿਦ

ਪੈਰਿਸ ਓਲੰਪਿਕਸ: ਭਾਰਤੀ ਹਾਕੀ ਟੀਮ ਨੂੰ ਪੂਲ ਬੀ ’ਚ ਕਰਨ ਪਵੇਗੀ ਭਾਰੀ ਜੱਦੋ-ਜਹਿਦ

ਲੁਸਾਨ (ਸਵਿਟਜ਼ਰਲੈਂਡ), 22 ਜਨਵਰੀ
ਏਸ਼ਿਆਈ ਖੇਡਾਂ ਦਾ ਚੈਂਪੀਅਨ ਅਤੇ ਟੋਕੀਓ ਓਲੰਪਿਕ ’ਚ ਕਾਂਸੀ ਦਾ ਤਮਗਾ ਜੇਤੂ ਭਾਰਤ ਇਸ ਸਾਲ ਹੋਣ ਵਾਲੀਆਂ ਪੈਰਿਸ ਓਲੰਪਿਕਸ ਪੁਰਸ਼ ਹਾਕੀ ਮੁਕਾਬਲੇ ਵਿੱਚ ਸਖ਼ਤ ਪੂਲ ਬੀ ਵਿੱਚ ਹੈ। ਅੱਠ ਵਾਰ ਦੇ ਚੈਂਪੀਅਨ ਭਾਰਤ, ਜਿਸ ਨੇ 41 ਸਾਲਾਂ ਦੇ ਵਕਫ਼ੇ ਤੋਂ ਬਾਅਦ ਟੋਕੀਓ ਵਿੱਚ ਇਤਿਹਾਸਕ ਕਾਂਸੀ ਦਾ ਤਗ਼ਮਾ ਜਿੱਤਿਆ ਸੀ, ਮੌਜੂਦਾ ਓਲੰਪਿਕ ਚੈਂਪੀਅਨ ਅਤੇ ਵਿਸ਼ਵ ਦੇ ਨੰਬਰ 2 ਬੈਲਜੀਅਮ, ਸ਼ਕਤੀਸ਼ਾਲੀ ਆਸਟਰੇਲੀਆ, ਰੀਓ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਅਰਜਨਟੀਨਾ, ਨਿਊਜ਼ੀਲੈਂਡ ਅਤੇ ਆਇਰਲੈਂਡ ਨਾਲ ਪੂਲ ਵਿੱਚ ਹੈ। ਪੂਲ ਏ ਵਿੱਚ ਨੀਦਰਲੈਂਡਜ਼, ਜਰਮਨੀ, ਬਰਤਾਨੀਆ, ਸਪੇਨ, ਫਰਾਂਸ ਅਤੇ ਦੱਖਣੀ ਅਫਰੀਕਾ ਹਨ। ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਅੱਜ ਐੱਫਆਈਐੱਚ ਹਾਕੀ ਓਲੰਪਿਕ ਕੁਆਲੀਫਾਇਰ ਦੇ ਪੂਰੇ ਹੋਣ ਤੋਂ ਬਾਅਦ ਪੁਰਸ਼ ਅਤੇ ਮਹਿਲਾ ਹਾਕੀ ਮੁਕਾਬਲਿਆਂ ਦੇ ਪੂਲ ਦਾ ਐਲਾਨ ਕੀਤਾ। ਪੈਰਿਸ ਓਲੰਪਿਕਸ 26 ਜੁਲਾਈ ਤੋਂ 11 ਅਗਸਤ ਤੱਕ ਚੱਲਣਗੀਆਂ ਅਤੇ ਹਾਕੀ ਮੁਕਾਬਲੇ 27 ਜੁਲਾਈ ਤੋਂ ਸ਼ੁਰੂ ਹੋ ਕੇ 9 ਅਗਸਤ ਨੂੰ ਖਤਮ ਹੋਣਗੇ।

The post ਪੈਰਿਸ ਓਲੰਪਿਕਸ: ਭਾਰਤੀ ਹਾਕੀ ਟੀਮ ਨੂੰ ਪੂਲ ਬੀ ’ਚ ਕਰਨ ਪਵੇਗੀ ਭਾਰੀ ਜੱਦੋ-ਜਹਿਦ appeared first on Punjabi Tribune.


Source link

Check Also

ਬੀਆਰਓ ਨੇ 2.79 ਕਿਲੋਮੀਟਰ ਲੰਬੀ ਸੁੰਗਲ ਸੁਰੰਗ ਬਣਾਈ

ਸ੍ਰੀਨਗਰ, 14 ਮਈ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਅੱਜ ਜੰਮੂ-ਪੁਣਛ ਕੌਮੀ ਮਾਰਗ ’ਤੇ 2.79 ਕਿਲੋਮੀਟਰ …