Home / Punjabi News / ਪੂਰੇ ਇਲਾਕੇ ‘ਚ ਮੱਚਿਆ ਹੜਕੰਪ …

ਪੂਰੇ ਇਲਾਕੇ ‘ਚ ਮੱਚਿਆ ਹੜਕੰਪ …

Ludhiana News: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਇਲਾਕੇ ਵਿੱਚ ਸ਼ਨੀਵਾਰ ਸ਼ਾਮ ਨੂੰ ਇੱਕ ਜ਼ੋਰਦਾਰ ਧਮਾਕੇ ਤੋਂ ਬਾਅਦ ਇੱਕ ਸਕ੍ਰੈਪ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ। ਮੁੱਢਲੀਆਂ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਇਹ ਧਮਾਕਾ ਫੈਕਟਰੀ ਦੇ ਅੰਦਰ ਇੱਕ ਬਾਇਲਰ ਫਟਣ ਕਾਰਨ ਹੋਇਆ ਹੈ, ਹਾਲਾਂਕਿ ਅਧਿਕਾਰਤ ਪੁਸ਼ਟੀ ਜਾਂਚ ਤੋਂ ਬਾਅਦ ਹੀ ਕੀਤੀ ਜਾਵੇਗੀ।

ਅੱਗ ਦੀਆਂ ਲਪਟਾਂ ਨੇ ਢੱਕਿਆ ਅਸਮਾਨ 

ਜਾਣਕਾਰੀ ਲਈ ਦੱਸ ਦੇਈਏ ਕਿ ਦੋਰਾਹਾ-ਪਾਇਲ ਰੋਡ ‘ਤੇ ਸਥਿਤ ਪਿੰਡ ਬਿਸ਼ਨਪੁਰਾ ਵਿਖੇ ਕਬਾੜ ਪ੍ਰੋਸੈਸਿੰਗ ਯੂਨਿਟ ‘ਬੀ ਲਾਲ ਸਟੀਲ ਸ਼੍ਰੇਡਿੰਗ ਪ੍ਰਾਈਵੇਟ ਲਿਮਿਟੇਡ’ ‘ਚ ਭਿਆਨਕ ਅੱਗ ਲਗ ਗਈ। ਅੱਗ ਦੀਆਂ ਲਪਟਾਂ ਇੰਨੀਆਂ ਉੱਚੀਆਂ ਚੜ੍ਹ ਗਈਆਂ ਕਿ ਕਾਲੇ ਧੂੰਏਂ ਦੇ ਗੁੱਛਿਆਂ ਨੇ ਪੂਰੇ ਅਸਮਾਨ ਨੂੰ ਢੱਕ ਲਿਆ ਅਤੇ ਦੂਰ-ਦੂਰ ਤੱਕ ਇਹ ਮੰਜ਼ਰ ਸਪੱਸ਼ਟ ਤੌਰ ‘ਤੇ ਵੇਖਿਆ ਗਿਆ। ਫੈਕਟਰੀ ਅੰਦਰ ਵੱਡੇ ਪੱਧਰ ‘ਤੇ ਪਿਆ ਲੋਹੇ ਦਾ ਕਬਾੜ, ਵਾਹਨਾਂ ਦੇ ਪੁਰਜ਼ੇ ਅਤੇ ਹੋਰ ਜਲਣਸ਼ੀਲ ਸਮੱਗਰੀ ਅੱਗ ਦੀ ਲਪੇਟ ‘ਚ ਆ ਗਈ, ਜਿਸ ਕਾਰਨ ਅੱਗ ਨੇ ਤੁਰੰਤ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਦੇ ਨਾਲ-ਨਾਲ ਧਮਾਕਿਆਂ ਵਰਗੀਆਂ ਉੱਚੀਆਂ ਆਵਾਜ਼ਾਂ ਵੀ ਲਗਾਤਾਰ ਸੁਣੀਆਂ ਗਈਆਂ, ਸੰਭਵ ਹੈ ਕਿ ਇਹ ਧਮਾਕੇ ਕਬਾੜ ‘ਚ ਮੌਜੂਦ ਬੰਦ ਟੈਂਕਾਂ ਜਾਂ ਮਸ਼ੀਨਰੀ ਦੇ ਹਿੱਸਿਆਂ ਕਾਰਨ ਹੋਏ ਹੋਣ। 

ਅੱਗ ਦੀ ਲਪੇਟ ਵਿੱਚ ਆਏ ਮੁਲਾਜ਼ਮ

ਮਿਲੀ ਜਾਣਕਾਰੀ ਅਨੁਸਾਰ ਘਟਨਾ ਸਬੰਧੀ ਐਮਰਜੈਂਸੀ ਨੰਬਰ 112 ‘ਤੇ ਕਾਲ ਪ੍ਰਾਪਤ ਹੋਈ ਸੀ। ਉਸ ਸਮੇਂ ਫੈਕਟਰੀ ਵਿੱਚ ਦਰਜਨਾਂ ਮੁਲਾਜ਼ਮ ਕੰਮ ਕਰ ਰਹੇ ਸਨ। ਅੱਗ ਦੇ ਅਚਾਨਕ ਫੈਲਣ ਕਾਰਨ ਕੁੱਝ ਕਰਮਚਾਰੀ ਇਸ ਦੀ ਲਪੇਟ ‘ਚ ਆ ਕੇ ਜਖ਼ਮੀ ਹੋਣ ਦੀ ਵੀ ਖ਼ਬਰ ਹੈ। ਜਖ਼ਮੀਆਂ ਨੂੰ ਤੁਰੰਤ ਨਜ਼ਦੀਕੀ ਸਿੱਧੂ ਹਸਪਤਾਲ ਦੋਰਾਹਾ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਜਖ਼ਮੀਆਂ ‘ਚ ਔਰਤ ਕਰਮਚਾਰੀ ਵੀ ਸ਼ਾਮਲ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ ਕੰਪਨੀ ਪ੍ਰਬੰਧਨ ਵੱਲੋਂ ਇਸ ਬਾਰੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ। ਅੱਗ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਫੈਕਟਰੀ ਵਿੱਚ ਖੜ੍ਹੀਆਂ ਮਸ਼ੀਨਾਂ ਅਤੇ ਕ੍ਰੇਨ ਵੀ ਇਸ ਦੀ ਚਪੇਟ ‘ਚ ਆ ਗਈਆਂ, ਜਦੋਂ ਕਿ ਵੱਡੇ ਪੱਧਰ ‘ਤੇ ਪਿਆ ਕਬਾੜ ਸੜ ਕੇ ਸੁਆਹ ਹੋ ਗਿਆ। ਲੱਖਾਂ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

ਇਹ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣ ਲਈ ਜੰਗੀ ਪੱਧਰ ‘ਤੇ ਕਾਰਵਾਈ ਸ਼ੁਰੂ ਕੀਤੀ ਗਈ। ਧੂੰਏਂ ਅਤੇ ਭਿਆਨਕ ਗਰਮੀ ਕਾਰਨ ਬਚਾਅ ਕਾਰਵਾਈ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਪਰ ਫਾਇਰ ਕਰਮਚਾਰੀਆਂ ਵੱਲੋਂ ਲਗਾਤਾਰ ਯਤਨ ਜਾਰੀ ਰਹੇ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਪਵਨਜੀਤ ਚੌਧਰੀ ਐੱਸ. ਪੀ. (ਡੀ) ਖੰਨਾ, ਹਰਮਨਪ੍ਰੀਤ ਸਿੰਘ ਡੀ. ਐੱਸ. ਪੀ. ਪਾਇਲ ਅਤੇ ਤਰਵਿੰਦਰ ਕੁਮਾਰ ਐੱਸ. ਐੱਚ. ਓ. ਪਾਇਲ ਨੇ ਪੁਲਿਸ ਟੀਮਾਂ ਸਮੇਤ ਮੌਕੇ ‘ਤੇ ਪੁੱਜ ਕੇ ਸਥਿਤੀ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਨੂੰ ਘੇਰ ਕੇ ਆਮ ਲੋਕਾਂ ਦੀ ਆਵਾਜਾਈ ‘ਤੇ ਅਸਥਾਈ ਰੋਕ ਲਗਾ ਦਿੱਤੀ ਗਈ। 

 

ਹੋਰ ਪੜ੍ਹੋ


Source link

Check Also

Mansa ‘ਚ ਅਕਾਲੀ ਆਗੂ ਕਾਲਾ ਜਵੰਦਾ ’ਤੇ ਫਾਇਰਿੰਗ, ਹਮਲਾਵਰਾਂ ਦੀ CCTV ਫੁਟੇਜ ਆਈ ਸਾਹਮਣੇ

SAD leader Kala Jawanda Firing : ਮਾਨਸਾ ਦੇ ਬਰੇਟਾ ਕਸਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ …