Home / Punjabi News / ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਗਾਜ਼ੀ ਢੇਰ

ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਗਾਜ਼ੀ ਢੇਰ

ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਗਾਜ਼ੀ ਢੇਰ

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਰਾਤ 12 ਵਜੇ ਤੋਂ ਚੱਲ ਰਹੇ ਮੁਕਾਬਲੇ ‘ਚ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀ ਮਾਰੇ ਗਏ ਹਨ। ਖਬਰਾਂ ਅਨੁਸਾਰ ਇਸ ਮੁਕਾਬਲੇ ‘ਚ ਪੁਲਵਾਮਾ ਆਤਮਘਾਤੀ ਹਮਲੇ ਦਾ ਮਾਸਟਰਮਾਈਂਡ ਰਾਸ਼ਿਦ ਗਾਜ਼ੀ ਵੀ ਮਾਰਿਆ ਗਿਆ। ਕਰੀਬ 11 ਘੰਟੇ ਚੱਲੇ ਮੁਕਾਬਲੇ ‘ਚ ਕਾਮਰਾਨ ਨਾਮੀ ਇਕ ਹੋਰ ਅੱਤਵਾਦੀ ਵੀ ਢੇਰ ਕੀਤਾ ਗਿਆ ਹੈ।
ਮੀਡੀਆ ਰਿਪੋਰਟ ਅਨੁਸਾਰ,”ਕਾਮਰਾਨ ਅਤੇ ਰਾਸ਼ਿਦ ਗਾਜ਼ੀ ਪੁਲਵਾਮਾ ਹਮਲੇ ਤੋਂ ਬਾਅਦ ਦੌੜਨ ‘ਚ ਕਾਮਯਾਬ ਰਹੇ ਸਨ, ਜਦੋਂ ਕਿ ਅੱਤਵਾਦੀ ਮੁਹੰਮਦ ਆਦਿਲ ਡਾਰ ਆਤਮਘਾਤੀ ਹਮਲੇ ‘ਚ ਮਾਰਿਆ ਗਿਆ ਸੀ। ਏਜੰਸੀਆਂ ਤੋਂ ਮਿਲੀ ਸੂਚਨਾ ਅਨੁਸਾਰ ਗਾਜ਼ੀ ਜੈਸ਼ ਦੇ ਸਰਗਨਾ ਮੌਲਾਨਾ ਮਸੂਦ ਅਜ਼ਹਰ ਦੇ ਸਭ ਤੋਂ ਭਰੋਸੇਯੋਗ ਕਰੀਬੀਆਂ ‘ਚੋਂ ਇਕ ਹੈ। ਗਾਜ਼ੀ ਨੂੰ ਯੁੱਧ ਤਕਨੀਕ ਅਤੇ ਆਈ.ਈ.ਡੀ. ਬਣਾਉਣ ਦੀ ਟਰੇਨਿੰਗ ਤਾਲਿਬਾਨ ਤੋਂ ਮਿਲੀ ਹੈ ਅਤੇ ਇਸ ਕੰਮ ਲਈ ਉਸ ਨੂੰ ਜੈਸ਼ ਦਾ ਭਰੋਸੇਮੰਦ ਮੰਨਿਆ ਜਾਂਦਾ ਹੈ। ਰਾਸ਼ਿਦ ਗਾਜ਼ੀ ਨੂੰ ਪੁਲਵਾਮਾ ਦਾ ਮੁੱਖ ਸਾਜਿਸ਼ਕਰਤਾ ਸੀ, ਜਦੋਂ ਕਿ ਕਾਮਰਾਨ ਵੀ ਉਸ ਨਾਲ ਹਮਲੇ ਦੀ ਸਾਜਿਸ਼ ‘ਚ ਸ਼ਾਮਲ ਸੀ।
ਦੱਸਿਆ ਜਾ ਰਿਹਾ ਹੈ ਕਿ ਰਾਸ਼ਿਦ ਗਾਜ਼ੀ 9 ਦਸੰਬਰ ਨੂੰ ਹੀ ਸਰਹੱਦ ਪਾਰ ਕਰ ਕੇ ਕਸ਼ਮੀਰ ‘ਚ ਆ ਗਿਆ ਸੀ। ਪੁਲਵਾਮਾ ਹਮਲੇ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਉਸ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਮੁਕਾਬਲੇ ਦੌਰਾਨ ਸੁਰੱਖਿਆ ਫੋਰਸਾਂ ਨੇ ਉਸ ਇਮਾਰਤ ਨੂੰ ਬੰਬ ਨਾਲ ਉੱਡਾ ਦਿੱਤਾ, ਜਿਸ ‘ਚ ਅੱਤਵਾਦੀ ਲੁਕੇ ਸਨ। ਇਸ ਤੋਂ ਪਹਿਲਾਂ ਦੇਰ ਰਾਤ ਤੋਂ ਸੋਮਵਾਰ ਤੱਕ ਚੱਲੇ ਮੁਕਾਬਲੇ ‘ਚ 55 ਰਾਸ਼ਟਰੀ ਰਾਈਫਲਜ਼ ਦੇ ਮੇਜਰ ਸਮੇਤ 5 ਜਵਾਨ ਸ਼ਹੀਦ ਹੋ ਗਏ ਹਨ। ਮੁਕਾਬਲੇ ਦੌਰਾਨ ਇਕ ਆਮ ਨਾਗਰਿਕ ਦੀ ਵੀ ਮੌਤ ਹੋ ਗਈ। ਸ਼ਹੀਦਾਂ ‘ਚ ਮੇਜਰ ਡੀ.ਐੱਸ. ਡਾਂਡਿਆਲ, ਹੈੱਡ ਕਾਂਸਟੇਬਲ ਸੇਵਾਰਾਮ, ਸਿਪਾਹੀ ਗੁਲਜ਼ਾਰ ਅਹਿਮਦ, ਸਿਪਾਹੀ ਅਜੇ ਕੁਮਾਰ ਅਤੇ ਸਿਪਾਹੀ ਹਰੀ ਸਿੰਘ ਸਨ। ਸਾਰੇ ਸ਼ਹੀਦ ਜਵਾਨ 55 ਰਾਸ਼ਟਰੀ ਰਾਈਫਲਜ਼ ਦੇ ਸਨ।

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …