Home / Punjabi News / ਪੁਲਵਾਮਾ ‘ਚ ਅੱਤਵਾਦੀਆਂ ਨਾਲ ਮੁਕਾਬਲਾ, ਮੇਜਰ ਸਮੇਤ 4 ਜਵਾਨ ਸ਼ਹੀਦ

ਪੁਲਵਾਮਾ ‘ਚ ਅੱਤਵਾਦੀਆਂ ਨਾਲ ਮੁਕਾਬਲਾ, ਮੇਜਰ ਸਮੇਤ 4 ਜਵਾਨ ਸ਼ਹੀਦ

ਪੁਲਵਾਮਾ ‘ਚ ਅੱਤਵਾਦੀਆਂ ਨਾਲ ਮੁਕਾਬਲਾ, ਮੇਜਰ ਸਮੇਤ 4 ਜਵਾਨ ਸ਼ਹੀਦ

ਜੰਮੂ-ਕਸ਼ਮੀਰ— ਦੱਖਣੀ ਕਸ਼ਮੀਰ ‘ਚ ਪੁਲਵਾਮਾ ਜ਼ਿਲ੍ਹੇ ਦੇ ਪਿੰਗਲਿਨਾ ਇਲਾਕੇ ‘ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਸੋਮਵਾਰ ਨੂੰ ਤੜਕਸਾਰ ਤੋਂ ਸ਼ੁਰੂ ਹੋਏ ਮੁਕਾਬਲੇ ‘ਚ ਇਕ ਮੇਜਰ ਸਮੇਤ ਫੌਜ ਦੇ 4 ਜਵਾਨ ਸ਼ਹੀਦ ਹੋਣ ਦੀ ਖਬਰ ਮਿਲੀ ਹੈ। ਰਿਪੋਰਟਾਂ ਮੁਤਾਬਕ, ਇੱਥੇ ਦੋ-ਤਿੰਨ ਅੱਤਵਾਦੀ ਲੁਕੇ ਹੋਣ ਦਾ ਖਦਸ਼ਾ ਹੈ ਅਤੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਜਮ ਕੇ ਗੋਲੀਬਾਰੀ ਹੋਈ ਹੈ। ਸੁਰੱਖਿਆ ਬਲਾਂ ਵੱਲੋਂ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ 14 ਫਰਵਰੀ ਯਾਨੀ ਵੀਰਵਾਰ ਨੂੰ ਪੁਲਵਾਮਾ ਜ਼ਿਲ੍ਹੇ ‘ਚ ਸੀ. ਆਰ. ਪੀ. ਐੱਫ. ਦੇ ਕਾਫਲੇ ‘ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ‘ਚ 40 ਜਵਾਨ ਸ਼ਹੀਦ ਹੋ ਗਏ ਸਨ। ਪੁਲਵਾਮਾ ਹਮਲਾ ਮਗਰੋਂ ਸਰਕਾਰ ਅਤੇ ਫੌਜ ਪੂਰੀ ਤਰ੍ਹਾਂ ਅਲਰਟ ਹੈ ਅਤੇ ਕਾਰਵਾਈ ਲਈ ਕਦਮ ਉਠਾਏ ਜਾ ਰਹੇ ਹਨ।
ਸਰਕਾਰ ਹੋਈ ਸਖਤ, ਪਾਕਿ ਪਰਸਤਾਂ ਦੀ ਸੁਰੱਖਿਆ ਖੋਹੀ
ਸ਼ਹਾਦਤ ਨਾਲ ਦੇਸ਼ ਭਰ ‘ਚ ਪੈਦਾ ਹੋਏ ਗੁੱਸੇ ਨੂੰ ਦੇਖਦੇ ਹੋਏ ਸਰਕਾਰ ਨੇ ਸਖਤ ਕਦਮ ਚੁੱਕਦਿਆਂ ਵੱਖਵਾਦੀ ਨੇਤਾਵਾਂ ਨੂੰ ਮਿਲੀ ਸੁਰੱਖਿਆ ਵਾਪਸ ਲੈ ਲਈ ਹੈ। ਮੀਰਵਾਇਜ਼ ਉਮਰ ਫਾਰੂਕ ਸਮੇਤ 6 ਪ੍ਰਮੁੱਖ ਵੱਖਵਾਦੀਆਂ ਦੀ ਸੁਰੱਖਿਆ ਵਾਪਸ ਲਈ ਗਈ ਹੈ।ਇਨ੍ਹਾਂ ‘ਚ ਸ਼ਬੀਰ ਸ਼ਾਹ, ਹਾਸ਼ਮ ਕੁਰੈਸ਼ੀ, ਬਿਲਾਲ ਲੋਨ, ਫਜ਼ਲ ਹੱਕ ਕੁਰੈਸ਼ੀ ਤੇ ਅਬਦੁਲ ਗਨੀ ਬੱਟ ਸ਼ਾਮਲ ਹਨ।ਹੁਕਮਾਂ ਮੁਤਾਬਕ, ਐਤਵਾਰ ਸ਼ਾਮ ਹੀ ਵੱਖਵਾਦੀਆਂ ਨੂੰ ਮਿਲੀ ਸਾਰੀ ਸੁਰੱਕਿਆ ਅਤੇ ਗੱਡੀਆਂ ਨੂੰ ਹਟਾ ਲਿਆ ਗਿਆ। ਹੁਣ ਕਿਸੇ ਵੀ ਤਰ੍ਹਾਂ ਇਨ੍ਹਾਂ ਛੇ ਜਾਂ ਕਿਸੇ ਦੂਜੇ ਵੱਖਵਾਦੀਆਂ ਨੂੰ ਕੋਈ ਸੁਰੱਖਿਆ ਬਲ ਉਪਲੱਬਧ ਨਹੀਂ ਕਰਾਏ ਜਾਣਗੇ। ਅੱਤਵਾਦੀਆਂ ਤੋਂ ਖਤਰੇ ਦੇ ਨਾਮ ‘ਤੇ ਇਨ੍ਹਾਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਸੀ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …