ਪੁਣੇ— ਮਹਾਰਾਸ਼ਟਰ ਦੇ ਪੁਣੇ ਜ਼ਿਲੇ ‘ਚ ਹਵਾਈ ਅੱਡੇ ਤੋਂ 2 ਪੁਰਸ਼ ਯਾਤਰੀਆਂ ਦੇ ਸਾਮਾਨ ਤੋਂ 24 ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਪੁਲਸ ਥਾਣੇ ਦੇ ਸੀਨੀਅਰ ਪੁਲਸ ਨਿਰੀਖਕ ਦਿਲੀਪ ਸ਼ਿੰਦੇ ਨੇ ਦੱਸਿਆ ਕਿ ਸਪਾਈਸਜੈੱਟ ਤੋਂ ਬੈਂਗਲੁਰੂ ਜਾਣ ਵਾਲੇ 58 ਸਾਲਾ ਇਕ ਯਾਤਰੀ ਦੇ ਬੈਗ ‘ਚੋਂ 22 ਕਾਰਤੂਸ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਨੇ ਦੱਸਿਆ,”ਯਾਤਰੀ ਨੂੰ ਫੜਨ ਤੋਂ ਬਾਅਦ ਉਸ ਨੂੰ ਹਵਾਈ ਅੱਡਾ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਉਸ ਨੇ ਦੱਸਿਆ ਕਿ ਜਲਦਬਾਜ਼ੀ ‘ਚ ਉਹ ਆਪਣੇ ਬੈਗ ਤੋਂ ਕਾਰਤੂਸ ਕੱਢਣਾ ਭੁੱਲ ਗਿਆ। ਉਸ ਕੋਲੋਂ 32 ਕੈਲੀਬਰ ਦੇ ਪਿਸਤੌਲ ਦਾ ਲਾਇਸੈਂਸ ਵੀ ਹੈ। ਸ਼ਿੰਦੇ ਨੇ ਦੱਸਿਆ ਕਿ ਇਕ ਹੋਰ ਘਟਨਾਕ੍ਰਮ ‘ਚ 61 ਸਾਲਾ ਇਕ ਹੋਰ ਯਾਤਰੀ ਦੇ ਬੈਗ ‘ਚੋਂ .9 ਐੱਮ.ਐੱਮ. ਦੇ ਪਿਸਤੌਲ ਦੇ 2 ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਇੰਡੀਗੋ ਦੇ ਜਹਾਜ਼ ‘ਤੇ ਦਿੱਲੀ ਜਾਣਾ ਸੀ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
Check Also
ਪੰਜਾਬ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਿੰਮ ਟ੍ਰੇਨਰ ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਇਲਾਕੇ ’ਚ ਫੈਲੀ ਦਹਿਸ਼ਤ…
Patiala News: ਪਟਿਆਲਾ ਦੇ ਐਸਐਸਟੀ ਨਗਰ ਇਲਾਕੇ ਵਿੱਚ ਇੱਕ ਜਿਮ ਟ੍ਰੇਨਰ ਦੀ ਕਾਰ ‘ਤੇ ਕਥਿਤ …
Asian Tribune Your Multilingual Newspaper covering World and local news News