Home / Punjabi News / ਪੀ. ਐੱਮ. ਮੋਦੀ ਨੇ ਪੂਰੀ ਰਾਤ ਜਾਗ ਕੇ ਏਅਰ ਸਟ੍ਰਾਈਕ ‘ਤੇ ਰੱਖੀ ਸੀ ਨਜ਼ਰ

ਪੀ. ਐੱਮ. ਮੋਦੀ ਨੇ ਪੂਰੀ ਰਾਤ ਜਾਗ ਕੇ ਏਅਰ ਸਟ੍ਰਾਈਕ ‘ਤੇ ਰੱਖੀ ਸੀ ਨਜ਼ਰ

ਪੀ. ਐੱਮ. ਮੋਦੀ ਨੇ ਪੂਰੀ ਰਾਤ ਜਾਗ ਕੇ ਏਅਰ ਸਟ੍ਰਾਈਕ ‘ਤੇ ਰੱਖੀ ਸੀ ਨਜ਼ਰ

ਨਵੀਂ ਦਿੱਲੀ— ਮੰਗਲਵਾਰ ਤੜਕੇ ਜਦ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ ਪਾਕਿਸਤਾਨ ਵਿਚ ਲੁਕੇ ਅੱਤਵਾਦੀਆਂ ਤੋਂ ਪੁਲਵਾਮਾ ਹਮਲੇ ਦਾ ਬਦਲਾ ਲੈਣ ਲਈ ਮਿਸ਼ਨ ‘ਤੇ ਨਿਕਲੇ ਸਨ, ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਾਗਦੇ ਸਨ। ਤੜਕੇ 3.30 ਤੋਂ ਕਰੀਬ 4.05 ਵਜੇ ਤਕ ਭਾਰਤੀ ਫਾਈਟਰ ਜੈੱਟ ਪੀ. ਓ. ਕੇ. ਅਤੇ ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਤੇ ਕਹਿਰ ਬਣ ਕੇ ਟੁੱਟ ਪਏ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਰਾਤ ਭਰ ਜਾਗ ਕੇ ਮੁਹਿੰਮ ਤੇ ਨਜ਼ਰ ਰੱਖ ਰਹੇ ਸਨ ਅਤੇ ਉਦੋਂ ਆਰਾਮ ਕਰਨ ਗਏ ਜਦ ਸਾਰੇ ਲੜਾਕੂ ਜਹਾਜ਼ ਅਤੇ ਪਾਇਲਟ ਸੁਰੱਖਿਅਤ ਪਰਤ ਆਏ।
ਸਰਕਾਰੀ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਏਅਰ ਸਟ੍ਰਾਈਕ ਵਿਚ ਸ਼ਾਮਲ ਲੋਕਾਂ ਨੂੰ ਸਵੇਰੇ ਕਰੀਬ ਸਾਢੇ ਚਾਰ ਵਜੇ ਵਧਾਈ ਦੇਣ ਤੋਂ ਬਾਅਦ ਪੀ. ਐੱਮ. ਮੋਦੀ ਆਪਣੇ ਰੋਜ਼ਾਨਾ ਦੇ ਕੰਮਾਂ ਵਿਚ ਰੁਝ ਗਏ। ਪ੍ਰਧਾਨ ਮੰਤਰੀ ਆਵਾਸ ‘ਤੇ ਸਵੇਰੇ 10 ਵਜੇ ਮੰਤਰੀ ਮੰਡਲ ਦੀ ਸੁਰੱਖਿਆ ਮਾਮਲਿਆਂ ਦੀ ਕਮੇਟੀ ਦੀ ਬੈਠਕ ਸਮੇਤ ਉਨ੍ਹਾਂ ਦਾ ਰੋਜ਼ਾਨਾ ਦਾ ਰੁਝੇਵਾਂ ਪਹਿਲਾਂ ਨਿਰਧਾਰਤ ਸੀ। ਇਸ ਤੋਂ ਬਾਅਦ ਉਹ ਰਾਸ਼ਟਰਪਤੀ ਭਵਨ ਗਏ, ਜਿਥੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 2015 ਤੋਂ 2018 ਤਕ ਲਈ ਗਾਂਧੀ ਸ਼ਾਂਤੀ ਪੁਰਸਕਾਰ ਦਿੱਤੇ।
ਪੀ. ਐੱਮ. ਸਾਰੀ ਰਾਤ ਨਹੀਂ ਸੁੱਤੇ : ਏਅਰ ਸਟ੍ਰਾਈਕ ‘ਤੇ ਨਿਗਰਾਨੀ ਰੱਖਣ ਕਰ ਕੇ ਪੀ. ਐੱਮ. ਪੂਰੀ ਰਾਤ ਨਹੀਂ ਸੁੱਤੇ। ਬੁੱਧਵਾਰ ਨੂੰ ਮੋਦੀ ਇਕ ਰੈਲੀ ਲਈ ਰਾਜਸਥਾਨ ਗਏ ਅਤੇ ਉਥੋਂ ਨਵੀਂ ਦਿੱਲੀ ਪਰਤ ਕੇ ਇਸਕਾਨ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਏ। ਨਾਂ ਗੁਪਤ ਰੱਖਦੇ ਹੋਏ ਇਕ ਸੂਤਰ ਨੇ ਕਿਹਾ, ”ਪ੍ਰਧਾਨ ਮੰਤਰੀ ਪੂਰੀ ਰਾਤ ਨਹੀਂ ਸੁੱਤੇ ਅਤੇ ਇਸ ਪੂਰੀ ਮੁਹਿੰਮ ਨਾਲ ਅਖੀਰ ਤਕ ਜੁੜੇ ਰਹੇ।” ਸੂਤਰ ਨੇ ਕਿਹਾ ਕਿ ਸੋਮਵਾਰ ਰਾਤ ਨੂੰ ਮੋਦੀ ਨੇ ਤਾਜ ਪੈਲੇਸ ਹੋਟਲ ਵਿਚ ਇਕ ਨਿਊਜ਼ ਚੈਨਲ ਦੇ ਪ੍ਰੋਗਰਾਮ ਵਿਚ ਹਿੱਸਾ ਲਿਆ ਸੀ ਅਤੇ ਕਰੀਬ ਸਵਾ 9 ਵਜੇ ਘਰ ਲਈ ਰਵਾਨਾ ਹੋਏ ਸੀ।
ਹਲਕਾ ਖਾਣਾ ਖਾਧਾ ਤੇ ਆਪ੍ਰੇਸ਼ਨ ਨਾਲ ਜੁੜ ਗਏ : ਪੀ. ਐੱਮ. 10 ਮਿੰਟ ਵਿਚ 7 ਲੋਕ ਕਲਿਆਣ ਮਾਰਗ ਸਥਿਤ ਆਪਣੇ ਨਿਵਾਸ ਪਹੁੰਚੇ। ਉਨ੍ਹਾਂ ਹਲਕਾ ਖਾਣਾ ਖਾਧਾ ਅਤੇ ਆਪ੍ਰੇਸ਼ਨ ਨਾਲ ਜੁੜ ਗਏ, ਜਿਸ ਵਿਚ ਅੱਤਵਾਦੀ ਕੈਂਪ ‘ਤੇ ਹਵਾਈ ਹਮਲੇ ਦੀਆਂ ਤਿਆਰੀਆਂ ਦਾ ਲੇਖਾ-ਜੋਖਾ ਸ਼ਾਮਲ ਸੀ। ਇਹ ਸਪੱਸ਼ਟ ਨਹੀਂ ਹੈ ਕਿ ਉਹ ਆਪਣੇ ਘਰ ‘ਤੇ ਸਨ ਜਾਂ ਕਿਸੇ ਦੂਸਰੇ ਸਥਾਨ ‘ਤੇ ਜਿਥੋਂ ਇਕ ਕੰਟਰੋਲ ਰੂਮ ਤੋਂ ਇਤਿਹਾਸਕ ਘਟਨਾ ਚੱਕਰ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਸੀ।
ਰੱਖਿਆ ਮੰਤਰੀ ਤੇ ਏਅਰਫੋਰਸ ਚੀਫ ਵੀ ਰੱਖ ਰਹੇ ਸਨ ਨਜ਼ਰ : ਪ੍ਰਧਾਨ ਮੰਤਰੀ ਦੇ ਇਕ ਕਰੀਬੀ ਸੂਤਰ ਨੇ ਕਿਹਾ ਕਿ ਪੀ. ਐੱਮ. ਮੁਹਿੰਮ ਦੌਰਾਨ ਅਤੇ ਉਸ ਤੋਂ ਬਾਅਦ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਹਵਾਈ ਫੌਜ ਮੁਖੀ ਬੀ. ਐੱਸ. ਧਨੋਆ ਨਾਲ ਸੰਪਰਕ ਵਿਚ ਸਨ। ਸੂਤਰ ਨੇ ਦੱਸਿਆ ਕਿ ਇਕ ਵਾਰ ਜਦੋਂ ਮੁਹਿੰਮ ਖਤਮ ਹੋ ਗਈ, ਉਦੋਂ ਉਨ੍ਹਾਂ ਨੇ ਅਧਿਕਾਰੀਆਂ ਤੋਂ ਇਸ ਹਵਾਈ ਹਮਲੇ ਵਿਚ ਸ਼ਾਮਲ ਸਾਰੇ ਪਾਇਲਟਾਂ ਦੀ ਸੁਰੱਖਿਅਤ ਵਾਪਸੀ ਦੀ ਜਾਣਕਾਰੀ ਲਈ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …