Home / Punjabi News / ਪੀ.ਐੱਮ. ਮੋਦੀ ਨੂੰ ਮਿਲੇ ਕੇਜਰੀਵਾਲ, ਸਕੂਲ ਤੇ ਮੋਹੱਲਾ ਕਲੀਨਿਕ ਦੇਖਣ ਦਾ ਦਿੱਤਾ ਸੱਦਾ

ਪੀ.ਐੱਮ. ਮੋਦੀ ਨੂੰ ਮਿਲੇ ਕੇਜਰੀਵਾਲ, ਸਕੂਲ ਤੇ ਮੋਹੱਲਾ ਕਲੀਨਿਕ ਦੇਖਣ ਦਾ ਦਿੱਤਾ ਸੱਦਾ

ਪੀ.ਐੱਮ. ਮੋਦੀ ਨੂੰ ਮਿਲੇ ਕੇਜਰੀਵਾਲ, ਸਕੂਲ ਤੇ ਮੋਹੱਲਾ ਕਲੀਨਿਕ ਦੇਖਣ ਦਾ ਦਿੱਤਾ ਸੱਦਾ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਸਦ ਭਵਨ ‘ਚ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਲੋਕ ਸਭਾ ‘ਚ ਜਿੱਤ ਦੀ ਵਧਾਈ ਦਿੱਤੀ। ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਅਤੇ ਦਿੱਲੀ ਦੇ ਵਿਕਾਸ ਲਈ ਕੇਂਦਰ ਅਤੇ ਰਾਜ ਸਰਕਾਰ ਦੋਹਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ। ਦਿੱਲੀ ਵੀ ਕੇਂਦਰ ਨਾਲ ਮਿਲ ਕੇ ਕੰਮ ਕਰੇਗੀ ਅਤੇ ਆਸ ਹੈ ਕਿ ਕੇਂਦਰ ਵੀ ਦਿੱਲੀ ਨੂੰ ਪੂਰਾ ਸਹਿਯੋਗ ਦੇਵੇਗਾ।
ਦਿੱਲੀ ਦੀ ਆਬਾਦੀ ਹੋਈ ਦੁੱਗਣੀ
ਅਰਵਿੰਦ ਕੇਜਰੀਵਾਲ ਨੇ ਯਮੁਨਾ ਦੇ ਪਾਣੀ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਦਿੱਲੀ ‘ਚ ਜੋ ਪਾਣੀ ਅਲਾਟ ਹੋਇਆ ਸੀ ਉਹ 1994 ‘ਚ ਹੋਇਆ ਸੀ। ਉਸ ਤੋਂ ਬਾਅਦ ਦਿੱਲੀ ਦੀ ਆਬਾਦੀ ਦੁੱਗਣੀ ਹੋ ਗਈ ਹੈ। ਉਸ ਸਮੇਂ ਦਿੱਲੀ ਦੀ ਆਬਾਦੀ ਘੱਟ ਸੀ, ਜਦੋਂ ਪਾਣੀ ਦਿੱਤਾ ਗਿਆ ਸੀ, ਇਸ ਲਈ ਦਿੱਲੀ ‘ਚ ਪਾਣੀ ਦੀ ਸਮੱਸਿਆ ਹੈ ਪਾਣੀ ਦੀ ਕਮੀ ਹੈ। ਯਮੁਨਾ ‘ਚ ਜੋ ਪਾਣੀ ਵਗ ਰਿਹਾ ਹੈ ਉਸ ਦੀ ਪੂਰੀ ਯੋਜਨਾ ਸਾਡੇ ਕੋਲ ਹੈ। ਯਮੁਨਾ ਦੇ ਦੋਹਾਂ ਪਾਸੇ ਲੇਕ ਬਣਾਈ ਜਾਵੇ, ਪਾਣੀ ਸਟੋਰ ਕੀਤਾ ਜਾਵੇ। ਇਸ ਨਾਲ ਪੂਰੇ ਸਾਲ ਦਿੱਲੀ ਵਾਲਿਆਂ ਨੂੰ ਪਾਣੀ ਦੀ ਪਰੇਸ਼ਾਨੀ ਨਹੀਂ ਹੋਵੇਗੀ। ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਅਜੇ ਬਾਰਸ਼ ‘ਚ ਇਕ ਮਹੀਨੇ ਦਾ ਸਮਾਂ ਹੈ ਤਾਂ ਇਸ ਸਮੇਂ ਕੁਝ ਕੀਤਾ ਜਾ ਸਕਦਾ ਹੈ। ਤਾਂ ਕਿ ਦਿੱਲੀ ਵਾਲੇ ਪਰੇਸ਼ਾਨੀ ਤੋਂ ਬਚ ਸਕਣ।
ਸਕੂਲ ਤੇ ਮੋਹੱਲਾ ਕਲੀਨਿਕ ਨੂੰ ਦੇਖਣ ਦਾ ਦਿੱਤਾ ਸੱਦਾ
ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਦੇਖਣ ਦਾ ਸੱਦਾ ਵੀ ਦਿੱਤਾ ਅਤੇ ਕਿਹਾ ਕਿ ਸਿੱਖਿਆ ਦੇ ਖੇਤਰ ‘ਚ ਦਿੱਲੀ ਸਰਕਾਰ ਨੇ ਸ਼ਾਨਦਾਰ ਕੰਮ ਕੀਤਾ ਹੈ। ਸਰਕਾਰੀ ਸਕੂਲਾਂ ਦਾ ਰਿਜਲਟ 94 ਫੀਸਦੀ ਰਿਹਾ ਹੈ। ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਜੇਕਰ ਪ੍ਰਧਾਨ ਮੰਤਰੀ ਦੇਖਣਗੇ ਤਾਂ ਉਨ੍ਹਾਂ ਦਾ ਮਨੋਬਲ ਵਧੇਗਾ। ਕੇਜਰੀਵਾਲ ਨੇ ਮੋਹੱਲਾ ਕਲੀਨਿਕ ਅਤੇ ਪਾਲੀਕਲੀਨਿਕ ਦੇਖਣ ਲਈ ਪ੍ਰਧਾਨ ਮੰਤਰੀ ਨੂੰ ਸੱਦਾ ਦਿੱਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਆਉਣਗੇ ਤਾਂ ਉਨ੍ਹਾਂ ਨੂੰ ਚੰਗਾ ਲੱਗੇਗਾ। ਕੇਜਰੀਵਾਲ ਦਾ ਕਹਿਣਾ ਸੀ ਕਿ ਦਿੱਲੀ ਦੀ ਕਾਨੂੰਨ ਵਿਵਸਥਾ ਬਾਰੇ ਕੋਈ ਗੱਲਬਾਤ ਪ੍ਰਧਾਨ ਮੰਤਰੀ ਨਾਲ ਨਹੀਂ ਹੋਈ ਹੈ।

Check Also

ਪੱਛਮੀ ਬੰਗਾਲ: ਜਦੋਂ ਤੱਕ ਬੋਸ ਰਾਜਪਾਲ ਹਨ, ਮੈਂ ਰਾਜ ਭਵਨ ਨਹੀਂ ਜਾਵਾਂਗੀ: ਮਮਤਾ

ਕੋਲਕਾਤਾ, 11 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ’ਤੇ …