Home / Punjabi News / ਪਿਛਲੇ 5 ਸਾਲਾਂ ‘ਚ ਦੁਨੀਆ ‘ਚ ਵਧਿਆ ਭਾਰਤ ਦਾ ਕੱਦ : ਜੈਸ਼ੰਕਰ

ਪਿਛਲੇ 5 ਸਾਲਾਂ ‘ਚ ਦੁਨੀਆ ‘ਚ ਵਧਿਆ ਭਾਰਤ ਦਾ ਕੱਦ : ਜੈਸ਼ੰਕਰ

ਪਿਛਲੇ 5 ਸਾਲਾਂ ‘ਚ ਦੁਨੀਆ ‘ਚ ਵਧਿਆ ਭਾਰਤ ਦਾ ਕੱਦ : ਜੈਸ਼ੰਕਰ

ਨਵੀਂ ਦਿੱਲੀ — ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਦੇ ਜ਼ਿਆਦਾਤਰ ਲੋਕ ਮੰਨਦੇ ਹਨ ਕਿ ਪਿਛਲੇ 5 ਸਾਲਾਂ ਵਿਚ ਦੁਨੀਆ ‘ਚ ਭਾਰਤ ਦਾ ਕੱਦ ਵਧਿਆ ਹੈ। ਜੈਸ਼ੰਕਰ ਦਿੱਲੀ ਵਿਖੇ ਇਕ ਸੈਮੀਨਾਰ ‘ਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਦੁਨੀਆ ਵਿਚ ਨਵਾਂ ਸੰਤੁਲਨ ਸਥਾਪਤ ਹੋ ਰਿਹਾ ਹੈ। ਸਾਬਕਾ ਵਿਦੇਸ਼ ਸਕੱਤਰ ਰਹੇ ਜੈਸ਼ੰਕਰ ਨੇ ਵਿਦੇਸ਼ ਮੰਤਰਾਲੇ ਦਾ ਅਹੁਦਾ ਸੰਭਾਲਣ ਦੇ ਕੁਝ ਦਿਨ ਬਾਅਦ ਇਸ ਤਰ੍ਹਾਂ ਦੇ ਸੈਮੀਨਾਰ ਵਿਚ ਹਿੱਸਾ ਲਿਆ। ਕਿਸੇ ਕਰੀਅਰ ਡਿਪਲੋਮੈਟ ਦਾ ਅਜਿਹੇ ਮਹੱਤਵਪੂਰਨ ਮੰਤਰਾਲੇ ਦਾ ਮੰਤਰੀ ਬਣਨਾ ਬਹੁਤ ਘੱਟ ਮਾਮਲਿਆਂ ਵਿਚੋਂ ਇਕ ਹੈ।
ਜੈਸ਼ੰਕਰ ਨੇ ਕਿਹਾ, ”ਭਾਰਤ ਵਿਚ ਜ਼ਿਆਦਾਤਰ ਲੋਕਾਂ ਨੇ ਇਹ ਸਵੀਕਾਰ ਕੀਤੀ ਹੈ ਕਿ ਪਿਛਲੇ 5 ਸਾਲਾਂ ‘ਚ ਦੁਨੀਆ ‘ਚ ਭਾਰਤ ਦਾ ਕੱਦ ਵਧਿਆ ਹੈ।” ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਸਰਕਾਰ ਨੇ ਭਾਰਤ ‘ਚ ਬਦਲਾਅ ਦੀ ਸੰਭਾਵਨਾ ਨੂੰ ਜਿਊਂਦਾ ਰੱਖਿਆ ਹੈ ਅਤੇ ਸੰਭਾਵਿਤ ਤੌਰ ‘ਤੇ ਇਸ ਨੂੰ ਮਜ਼ਬੂਤ ਵੀ ਕੀਤਾ ਹੈ। ਉਨ੍ਹਾਂ ਨੇ 2015-18 ਦਰਮਿਆਨ ਵਿਦੇਸ਼ ਸਕੱਤਰ ਦੇ ਤੌਰ ‘ਤੇ ਸੇਵਾ ਦਿੱਤੀ। ਜੈਸ਼ੰਕਰ ਨੇ ਕਿਹਾ ਕਿ ਅਸੀਂ ਖੇਤਰੀ ਸੰਪਰਕ ਪ੍ਰਾਜੈਕਟਾਂ ਜ਼ਰੀਏ ਖੇਤਰ ਵਿਚ ਨੇੜਤਾ ਲਿਆ ਸਕਦੇ ਹਾਂ। ਜੇਕਰ ਅਸੀਂ ਆਰਥਿਕ ਵਿਕਾਸ ਨੂੰ ਹੱਲਾ-ਸ਼ੇਰੀ ਦੇਣਾ ਚਾਹੁੰਦੇ ਹਾਂ ਤਾਂ ਭਾਰਤੀ ਵਿਦੇਸ਼ ਨੀਤੀ ‘ਤੇ ਇਸ ਦੇ ਬਾਹਰੀ ਪਹਿਲੂ ‘ਤੇ ਧਿਆਨ ਕੇਂਦਰਿਤ ਕਰਨ ਦੀ ਵੱਡੀ ਜ਼ਿੰਮੇਵਾਰੀ ਹੈ। ਜੈਸ਼ੰਕਰ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ‘ਤੇ ਰਣਨੀਤੀਕ ਮਹੱਤਵ ਵਾਲੇ ਪ੍ਰੋਗਰਾਮਾਂ ਨੂੰ ਅਮਲ ਵਿਚ ਲਿਆਉਣ ‘ਤੇ ਧਿਆਨ ਕੇਂਦਰਿਤ ਕਰਨ ਦੀ ਵੱਡੀ ਜ਼ਿੰਮੇਵਾਰੀ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …