Home / Punjabi News / ਪਿਊਸ਼ ਗੋਇਲ ਦੀ ਅਗਵਾਈ ‘ਚ 5 ਸੂਬਿਆਂ ਦੇ ਮੁੱਖ ਮੰਤਰੀ ਜਾਣਗੇ ਰੂਸ

ਪਿਊਸ਼ ਗੋਇਲ ਦੀ ਅਗਵਾਈ ‘ਚ 5 ਸੂਬਿਆਂ ਦੇ ਮੁੱਖ ਮੰਤਰੀ ਜਾਣਗੇ ਰੂਸ

ਪਿਊਸ਼ ਗੋਇਲ ਦੀ ਅਗਵਾਈ ‘ਚ 5 ਸੂਬਿਆਂ ਦੇ ਮੁੱਖ ਮੰਤਰੀ ਜਾਣਗੇ ਰੂਸ

ਨਵੀਂ ਦਿੱਲੀ— ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ ਅਗਵਾਈ ਵਿਚ ਭਾਜਪਾ ਪਾਰਟੀ ਦੇ ਮੁੱਖ ਮੰਤਰੀਆਂ ਦਾ ਉੱਚ ਪੱਧਰੀ ਵਫ਼ਦ ਅਗਲੇ ਮਹੀਨੇ ਰੂਸ ਜਾਵੇਗਾ। ਗੋਇਲ ਦੀ ਅਗਵਾਈ ਵਿਚ ਜਾ ਰਿਹਾ ਵਫ਼ਦ ਵੱਖ-ਵੱਖ ਖੇਤਰਾਂ ‘ਚ ਰੂਸ ਅਤੇ ਭਾਰਤ ਦੇ ਸਹਿਯੋਗ ‘ਤੇ ਸਲਾਹ-ਮਸ਼ਵਰਾ ਕਰੇਗਾ। ਇਸ ਉੱਚ ਪੱਧਰੀ ਵਫ਼ਦ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਹਰਿਆਣਾ ਦੇ ਸੀ. ਐੱਮ. ਮਨੋਹਰ ਲਾਲ ਖੱਟੜ, ਮਹਾਰਾਸ਼ਟਰ ਦੇ ਸੀ. ਐੱਮ. ਦਵਿੰਦਰ ਫੜਨਵੀਸ, ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਅਤੇ ਗੁਜਰਾਤ ਦੇ ਸੀ. ਐੱਮ. ਵਿਜੇ ਰੂਪਾਨੀ ਸਮੇਤ ਹੋਰ ਖੇਤਰਾਂ ਵਿਚ ਕੰਮ ਕਰ ਰਹੀਆਂ ਕੰਪਨੀਆਂ ਦੇ ਪ੍ਰਤੀਨਿਧੀ ਵੀ ਸ਼ਾਮਲ ਹੋਣਗੇ।
ਭਾਰਤ, ਰੂਸ ਨਾਲ ਆਪਣੇ ਵਪਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ। ਦੋਵੇਂ ਦੇਸ਼ ਬੁਨਿਆਦੇ ਢਾਂਚੇ, ਖੇਤੀਬਾੜੀ, ਫੂਡ ਪ੍ਰੋਸੈਸਿੰਗ, ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸੈਰ-ਸਪਾਟਾ ਆਪਸੀ ਸਹਿਯੋਗ ਦੇ ਸੰਬੰਧ ‘ਚ ਸਲਾਹ-ਮਸ਼ਵਰਾ ਕਰਨਗੇ। ਭਾਰਤ ਨੂੰ ਇਸ ਖੇਤਰ ਤੋਂ ਲੱਕੜ ਦੀ ਘਾਟ ਦਾ ਵੱਡਾ ਹਿੱਸਾ ਮਿਲਣ ਦੀ ਉਮੀਦ ਹੈ। ਮੋਦੀ ਦੀ ਯਾਤਰਾ ਤੋਂ ਪਹਿਲਾਂ ਭਾਰਤ ਅਤੇ ਰੂਸ ਵਿਚਾਲੇ ਇਕ ਸਮਝੌਤੇ ‘ਤੇ ਦਸਤਖਤ ਕਰਨ ‘ਤੇ ਵਿਚਾਰ ਕੀਤਾ ਜਾਵੇਗਾ। ਇੱਥੇ ਦੱਸ ਦੇਈਏ ਕਿ ਪੀ. ਐੱਮ. ਮੋਦੀ ਸਤੰਬਰ ਦੀ ਸ਼ੁਰੂਆਤ ‘ਚ ਰੂਸ ਦੀ ਯਾਤਰਾ ‘ਤੇ ਜਾਣਗੇ। ਮੋਦੀ ਰੂਸ ਦੇ ਵਲਾਦਿਵੋਸਤੋਕ ‘ਚ ਆਯੋਜਿਤ ਹੋਣ ਵਾਲੇ ਸਾਲਾਨਾ ਈਸਟਰਨ ਇਕਨਾਮਿਕ ਫੋਰਮ ਦੇ 20ਵੇਂ ਐਡੀਸ਼ਨ ‘ਚ ਹਿੱਸਾ ਲੈਣਗੇ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …